UAE Launches Mars Mission: ਸੰਯੁਕਤ ਅਰਬ ਅਮੀਰਾਤ ਦੇ ਅਰਬ ਪੁਲਾੜ ਮਿਸ਼ਨ ਨੇ ਖਰਾਬ ਮੌਸਮ ਦੀਆਂ ਸਮੱਸਿਆਵਾਂ ਦੇ ਵਿਚਕਾਰ ਸੋਮਵਾਰ ਸਵੇਰੇ ਮੰਗਲ ਗ੍ਰਹਿ ਲਈ ਆਪਣਾ ਮਾਰਸ ਮਿਸ਼ਨ ‘ਹੋਪ’ ਸਫਲਤਾਪੂਰਵਕ ਲਾਂਚ ਕੀਤਾ ਹੈ। ਪਿਛਲੇ ਕਈ ਦਿਨਾਂ ਤੋਂ ਖਰਾਬ ਮੌਸਮ ਕਾਰਨ ਇਸਦੀ ਲਾਂਚ ਵਿੱਚ ਦੇਰੀ ਹੋ ਰਹੀ ਸੀ। ਨਿਊਜ਼ ਏਜੇਂਸੀ ਅਨੁਸਾਰ ਲਾਂਚਿੰਗ ਸਮੇਂ ਇੱਕ ਲਾਈਵ ਫੀਡ ਵਿੱਚ ਰਾਕੇਟ ਦੀ ਮਨੁੱਖ ਰਹਿਤ ਜਾਂਚ ਦਿਖਾਈ ਗਈ, ਜਿਸ ਨੂੰ ਅਰਬੀ ਵਿੱਚ “ਅਲ-ਅਮਲ” ਵਜੋਂ ਜਾਣਿਆ ਜਾਂਦਾ ਹੈ। ਇਸਨੂੰ ਦੱਖਣੀ ਜਪਾਨ ਦੇ ਤਨੇਗਾਸ਼ੀਮਾ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ।
ਸੰਯੁਕਤ ਅਰਬ ਅਮੀਰਾਤ ਦਾ ਮੰਗਲ ਲਈ ਪਹਿਲਾ ਪੁਲਾੜ ਮਿਸ਼ਨ ਸੋਮਵਾਰ ਨੂੰ ਜਾਪਾਨ ਤੋਂ ਲਾਂਚ ਹੋਇਆ । ਇਸ ਪ੍ਰੋਜੈਕਟ ਨੂੰ ਹੋਪ ਕਿਹਾ ਜਾਂਦਾ ਹੈ। ਦੱਸ ਦੇਈਏ ਕਿ ਇਹ ਜਹਾਜ਼ ਨਿਰਵਿਘਨ ਹੈ। ਸੰਯੁਕਤ ਰਾਸ਼ਟਰ ਦਫਤਰ ਦੇ ਪੁਲਾੜ ਮਾਮਲਿਆਂ ਦੇ ਨਿਰਦੇਸ਼ਕ ਸਿਮੋਨਿਟਾ ਡੀ ਪਿਪੋ ਨੇ ਕਿਹਾ ਕਿ ਯੂਏਈ ਹਮੇਸ਼ਾਂ ਭਵਿੱਖ ਦੀ ਉਡੀਕ ਕਰ ਰਿਹਾ ਹੈ, ਇਹ ਸਾਡੀ ਸ਼ਾਨਦਾਰ ਭਾਈਵਾਲ ਹੈ। ਉਨ੍ਹਾਂ ਕਿਹਾ ਕਿ ਮੈਂ ਹੋਪ ਪ੍ਰੋਬ ਨੂੰ ਲੈ ਕੇ ਉਤਸ਼ਾਹਿਤ ਹਾਂ । ਇਹ ਦਰਸਾਉਂਦਾ ਹੈ ਕਿ ਯੂਏਈ ਅਸਲ ਵਿੱਚ ਪੁਲਾੜ ਖੇਤਰ ਵਿੱਚ ਇੱਕ ਪ੍ਰਮੁੱਖ ਖਿਡਾਰੀ ਬਣ ਰਿਹਾ ਹੈ। ਹੋਪ ਪ੍ਰੋਬ ਦੀ ਲਾਂਚਿੰਗ ਸਮੇਂ ਡੀ ਪਿਪੋ ਨੇ ਕਿਹਾ ਕਿ ਇਹ ਬਹੁਤ ਦਿਲਚਸਪ ਹੈ ਕਿ ਇੱਕ ਦੇਸ਼ ਜਿਸ ਕੋਲ ਕੁਝ ਸਾਲ ਪਹਿਲਾਂ ਕੋਈ ਪੁਲਾੜ ਪ੍ਰੋਗਰਾਮ ਜਾਂ ਪੁਲਾੜ ਏਜੰਸੀ ਨਹੀਂ ਸੀ, ਹੁਣ ਉਹ ਮੰਗਲ ਦੀ ਜਾਂਚ ਸ਼ੁਰੂ ਕਰ ਸਕਦਾ ਹੈ ।
ਮਿਲੀ ਜਾਣਕਾਰੀ ਅਨੁਸਾਰ ਇਹ ਵਾਹਨ ਮਾਰਸ ਦੇ ਆਰਬਿਟ ਤੱਕ ਫਰਵਰੀ 2021 ਵਿੱਚ ਪਹੁੰਚੇਗਾ। ਰਾਕੇਟ ਬਣਾਉਣ ਵਾਲੀ ਕੰਪਨੀ ਮਿਤਸੁਬੀਸ਼ੀ ਹੈਵੀ ਇੰਡਸਟਰੀਜ਼ ਨੇ ਲਾਂਚ ਦੇ ਤੁਰੰਤ ਬਾਅਦ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ H-IIA ਵਹੀਕਲ ਨੰਬਰ 42 (H-IIA F 42) ਤੋਂ ਅਮੀਰਾਤ ਮਿਸ਼ਨ ਹੋਪ ਸਪੇਸ ਕ੍ਰਾਫਟ ਨੂੰ ਸ਼ਾਮ 6.58.14 ਵਜੇ ਲਾਂਚ ਕਰ ਦਿੱਤਾ। ਲਾਂਚ ਹੋਣ ਤੋਂ ਪੰਜ ਮਿੰਟ ਬਾਅਦ ਰਾਕੇਟ ਆਪਣੀ ਉਡਾਣ ਨੂੰ ਅੰਜਾਮ ਦੇ ਰਿਹਾ ਸੀ।
ਦੱਸ ਦੇਈਏ ਕਿ ਲਾਂਚ ਹੋਣ ਤੋਂ ਪੰਜ ਮਿੰਟ ਬਾਅਦ ਇਸ ਸੈਟੇਲਾਈਟ ਨੂੰ ਲੈ ਕੇ ਜਾਣ ਵਾਲਾ ਵਾਹਨ ਆਪਣੇ ਰਾਹ ‘ਤੇ ਸੀ। ਇਸ ਨੇ ਆਪਣੀ ਯਾਤਰਾ ਦਾ ਪਹਿਲਾ ਸੈਪਰੇਸ਼ਨ ਵੀ ਕੀਤਾ। ਅਮੀਰਾਤ ਦਾ ਪ੍ਰਾਜੈਕਟ ਮੰਗਲ ‘ਤੇ ਜਾਣ ਵਾਲੇ ਤਿੰਨ ਪ੍ਰਾਜੈਕਟਾਂ ਵਿਚੋਂ ਇੱਕ ਹੈ। ਇਸ ਵਿੱਚ ਚੀਨ ਦਾ ਤਾਈਨਵੇਨ-1 ਅਤੇ ਅਮਰੀਕਾ ਦਾ ਮਾਰਸ 2020 ਵੀ ਸ਼ਾਮਿਲ ਹੈ। ਉਹ ਇਸ ਮੌਕੇ ਦਾ ਲਾਭ ਲੈ ਰਹੇ ਹਨ ਜਦੋਂ ਧਰਤੀ ਅਤੇ ਮੰਗਲ ਵਿਚਕਾਰ ਦੂਰੀ ਸਭ ਤੋਂ ਘੱਟ ਹੈ।