ਬ੍ਰਿਟੇਨ ਵਿੱਚ ਇੱਕ ਵਾਰ ਫਿਰ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੈ। ਦਰਅਸਲ, ਬ੍ਰਿਟੇਨ ਵਿੱਚ ਬੀਅਰ ਦੀ ਬੋਤਲ ‘ਤੇ ਹਿੰਦੂ ਦੇਵੀ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਹਿੰਦੂਆਂ ਦਾ ਗੁੱਸਾ ਭੜਕ ਗਿਆ ਹੈ । ਬ੍ਰਿਟੇਨ ਵਿੱਚ ਸ਼ਰਾਬ ਬਣਾਉਣ ਵਾਲੀ ਇੱਕ ਕੰਪਨੀ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਹਿੰਦੂ ਭਾਈਚਾਰੇ ਦੇ ਲੋਕਾਂ ਨੇ ਬ੍ਰਿਟੇਨ ਦੀ ਬਿਏਨ ਮਾਂਗਰ ਬੀਅਰ (UK Bien Manger Beer) ਨਾਂ ਦੀ ਕੰਪਨੀ ਤੋਂ ਆਪਣਾ ਉਤਪਾਦ ਵਾਪਸ ਲੈਣ ਦੀ ਮੰਗ ਕੀਤੀ ਹੈ। ਦੋਸ਼ ਹੈ ਕਿ ਕੰਪਨੀ ਬੀਅਰ ਦੀਆਂ ਬੋਤਲਾਂ ‘ਤੇ ਹਿੰਦੂ ਦੇਵੀ ਦੀ ਤਸਵੀਰ ਲਗਾ ਕੇ ਵੇਚ ਰਹੀ ਹੈ ਤੇ ਇਸਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਟਵਿੱਟਰ ਹੈਂਡਲ ਨੇ ਦੱਸਿਆ ਕਿ ਬਿਏਨ ਮਾਂਗਰ ਨਾਮ ਦੀ ਇੱਕ ਕੰਪਨੀ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਉਤਪਾਦ ਵੇਚ ਰਹੀ ਹੈ। ਬ੍ਰਿਟੇਨ ਵਿੱਚ ਮੌਜੂਦ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇਸ ਤਸਵੀਰ ਵਾਲੇ ਬੀਅਰ ਉਤਪਾਦਾਂ ਨੂੰ ਤੁਰੰਤ ਵਾਪਸ ਲੈਣ ਲਈ ਕਿਹਾ ਹੈ।
ਇਹ ਵੀ ਪੜ੍ਹੋ: PSEB ਨੇ 5ਵੀਂ, 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਲਈ ਡੇਟਸ਼ੀਟ ਕੀਤੀ ਜਾਰੀ
ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਸ਼ਰਾਬ ਬਣਾਉਣ ਵਾਲੀ ਕਿਸੇ ਕੰਪਨੀ ਨੇ ਆਪਣੇ ਉਤਪਾਦ ‘ਤੇ ਕਿਸੇ ਹਿੰਦੂ ਦੇਵੀ ਦੇਵਤਾ ਦੀ ਤਸਵੀਰ ਦੀ ਵਰਤੋਂ ਕੀਤੀ ਗਈ ਹੋਵੇ। ਸਾਲ 2021 ਵਿੱਚ ਦੱਖਣ-ਪੱਛਮੀ ਫਰਾਂਸ ਵਿੱਚ ਗ੍ਰੇਨੇਡ-ਸੁਰ-ਗੋਰੋਨ ਨਾਮ ਦੀ ਇੱਕ ਫ਼੍ਰਾਂਸੀਸੀ ਸ਼ਰਾਬ ਦੀ ਕੰਪਨੀ ਨੂੰ ਲਾਂਚ ਕਰਨ ਦੇ ਲਈ ਕਾਫ਼ੀ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -: