UK finds more transmissible virus: ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਕਾਰਨ ਪੂਰੀ ਦੁਨੀਆ ਦਹਿਸ਼ਤ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਇਰਸ ਦਾ ਇਹ ਨਵਾਂ ਰੂਪ ਦੱਖਣੀ ਅਫਰੀਕਾ ਵਿੱਚ ਪੈਦਾ ਹੋਇਆ ਹੈ ਅਤੇ ਉੱਥੋਂ ਆਏ ਦੋ ਲੋਕਾਂ ਰਾਹੀਂ ਬ੍ਰਿਟੇਨ ਪਹੁੰਚਿਆ ਹੈ। ਬ੍ਰਿਟਿਸ਼ ਸਿਹਤ ਮੰਤਰੀ ਮੈਟ ਹੈਨਕੌਕ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ । ਉਨ੍ਹਾਂ ਨੇ ਇਸ ਵਾਇਰਸ ਦੇ ਇਸ ਨਵੇਂ ਸਟ੍ਰੇਨ ਦੇ ਹੋਰ ਜ਼ਿਆਦਾ ਹਮਲਾਵਰ ਹੋਣ ਤੇ ਰੂਪ ਬਦਲਦੇ ਰਹਿਣ ਦਾ ਵੀ ਸ਼ੱਕ ਜਤਾਇਆ ਹੈ। ਪਿਛਲੇ ਹਫ਼ਤੇ ਦੱਖਣੀ ਅਫਰੀਕਾ ਦੇ ਸਿਹਤ ਵਿਭਾਗ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਦਾ ਨਵਾਂ ਬਦਲਿਆ ਹੋਇਆ ਰੂਪ ਮਿਲਿਆ ਹੈ, ਜੋ ਹਾਲ ਹੀ ਵਿੱਚ ਸੰਕ੍ਰਮਣ ਵਿੱਚ ਹੋਏ ਵਾਧੇ ਦਾ ਕਾਰਨ ਹੋ ਸਕਦਾ ਹੈ।
ਬ੍ਰਿਟੇਨ ਵਿੱਚ ਪਹਿਲਾਂ ਤੋਂ ਹੀ ਕੋਰੋਨਾ ਦੇ ਨਵੇਂ ਸਟ੍ਰੇਨ ਤੋਂ ਬਾਅਦ ਦੱਖਣੀ ਅਫ਼ਰੀਕਾ ਨਾਲ ਜੁੜੇ ਕੋਰੋਨਾ ਦੇ ਇੱਕ ਹੋਰ ਸਟ੍ਰੇਨ ਦਾ ਪਤਾ ਲੱਗਣ ਤੋਂ ਬਾਅਦ ਕੋਰੋਨਾ ਦੇ ਇੱਕ ਹੋਰ ਗੇੜ ਦਾ ਸੰਭਾਵਿਤ ਖ਼ਤਰਾ ਮੰਡਰਾ ਰਿਹਾ ਹੈ। 10 ਡਾਉਨਿੰਗ ਸਟ੍ਰੀਟ ਤੋਂ ਜਾਣਕਾਰੀ ਦਿੰਦਿਆਂ ਹੈਨਕੌਕ ਨੇ ਕਿਹਾ ਕਿ ਦੋਵੇਂ ਮਾਮਲੇ ਉਨ੍ਹਾਂ ਲੋਕਾਂ ਨਾਲ ਸਬੰਧਿਤ ਹਨ ਜੋ ਪਿਛਲੇ ਕੁਝ ਹਫ਼ਤਿਆਂ ਦੌਰਾਨ ਦੱਖਣੀ ਅਫਰੀਕਾ ਤੋਂ ਹੋ ਕੇ ਵਾਪਸ ਪਰਤੇ ਹਨ। ਉਨ੍ਹਾਂ ਕਿਹਾ- ਕੋਰੋਨਾ ਦਾ ਇਹ ਨਵਾਂ ਰੂਪ ਵਧੇਰੇ ਚਿੰਤਾਜਨਕ ਹੈ ਕਿਉਂਕਿ ਇਹ ਪਹਿਲਾਂ ਨਾਲੋਂ ਵਧੇਰੇ ਛੂਤਕਾਰੀ ਹੈ।
ਇਸ ਸਟ੍ਰੇਨ ਦਾ ਪਤਾ ਲੱਗਦਿਆਂ ਹੀ ਬ੍ਰਿਟੇਨ ਦੇ ਸਿਹਤ ਮੰਤਰੀ ਨੇ ਦੱਖਣੀ ਅਫਰੀਕਾ ਤੋਂ ਆਉਣ ਵਾਲਿਆਂ ‘ਤੇ ਤੁਰੰਤ ਪਾਬੰਦੀ ਦੀ ਪੁਸ਼ਟੀ ਕੀਤੀ ਹੈ । ਇਸਦੇ ਨਾਲ ਹੀ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਕਿਹਾ ਜੋ ਦੱਖਣੀ ਅਫਰੀਕਾ ਵਿੱਚ ਹਨ ਜਾਂ ਜੋ ਪਿਛਲੇ ਪੰਦਰਾਂ ਦਿਨਾਂ ਦੌਰਾਨ ਦੱਖਣੀ ਅਫਰੀਕਾ ਨਾਲ ਸੰਪਰਕ ਵਿੱਚ ਆਏ ਹਨ, ਨੂੰ ਤੁਰੰਤ ਕੁਆਰੰਟੀਨ ਹੋਣ ਲਈ ਕਿਹਾ ਹੈ।
ਉੱਥੇ ਹੀ ਦੂਜੇ ਪਾਸੇ ਇੱਥੇ, ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਮਿਲਣ ਤੋਂ ਬਾਅਦ ਭਾਰਤ ਅਤੇ ਯੂਰਪ ਸਣੇ ਕਈ ਦੇਸ਼ਾਂ ਨੇ ਉਥੋਂ ਆਉਣ ਵਾਲੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਹੈ । ਇਸ ਦੇ ਨਾਲ ਹੀ ਬ੍ਰਿਟੇਨ ਖ਼ਤਰਨਾਕ ਵਾਇਰਸਾਂ ਦੇ ਫੈਲਣ ਤੋਂ ਰੋਕਣ ਲਈ ਸਖਤ ਤਾਲਾਬੰਦ ਲਾਗੂ ਕਰਨ ‘ਤੇ ਵਿਚਾਰ ਕਰ ਰਿਹਾ ਹੈ । ਇਸ ਦੌਰਾਨ, ਬ੍ਰਿਟੇਨ ਨੇ ਬੁੱਧਵਾਰ ਨੂੰ ਨੈਸ਼ਨਲ ਹੈਲਥ ਸਰਵਿਸ ਟੈਸਟ ਦੀ ਅਸਾਧਾਰਣ ਵਰਤੋਂ ਨੂੰ ਪ੍ਰਵਾਨਗੀ ਦਿੱਤੀ।
ਦੱਸ ਦੇਈਏ ਕਿ ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਸੰਘਰਸ਼ ਕਰ ਰਹੀ ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਉਹ ਲਾਗ ਦਾ ਪਤਾ ਲਗਾਉਣ ਲਈ ਲੋਕਾਂ ਦੀ ਵੱਡੇ ਪੱਧਰ ‘ਤੇ ਜਾਂਚ ਕਰਨਾ ਚਾਹੁੰਦੀ ਹੈ। ਨਵੰਬਰ ਵਿੱਚ ਇਸਨੇ ਲਿਵਰਪੂਲ ਦੇ ਉੱਤਰ ਪੱਛਮੀ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪਾਇਲਟ ਟੈਸਟ ਸ਼ੁਰੂ ਕੀਤਾ ਸੀ। ਇਸ ਦੇ ਤਹਿਤ ਜਿਨ੍ਹਾਂ ਲੋਕਾਂ ਦੇ ਲੱਛਣ ਨਹੀਂ ਸਨ, ਉਨ੍ਹਾਂ ਦਾ ਵੀ ਟੈਸਟ ਕੀਤਾ ਗਿਆ ਤਾਂ ਜੋ ਟੈਸਟ ਰਾਹੀਂ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਇਹ ਵੀ ਦੇਖੋ: ਹਰਿਆਣਾ ਦੇ ਸੋਨੀਪਤ ਤੋਂ ਟਰਾਲੀਆਂ ਭਰ-ਭਰ ਪਹੁੰਚੀਆਂ ਔਰਤਾਂ, ਮੋਦੀ ‘ਤੇ ਕੱਢੀ ਰੱਜ ਕੇ ਭੜਾਸ