ਬ੍ਰਿਟੇਨ ਨੇ 11 ਅਕਤੂਬਰ ਯਾਨੀ ਕਿ ਅੱਜ ਤੋਂ ਆਪਣੇ ਯਾਤਰਾ ਨਿਯਮਾਂ ਵਿਚ ਤਬਦੀਲੀ ਕਰ ਦਿੱਤੀ ਹੈ। ਇਹ ਬਦਲਾਅ ਕਈ ਦੇਸ਼ਾਂ ਦੇ ਯਾਤਰੀਆਂ ਨੂੰ ਬ੍ਰਿਟੇਨ ਵਿੱਚ ਦਾਖਲ ਹੋਣ ਦੀ ਆਗਿਆ ਦੇਣਗੇ। ਇਸ ਦੇ ਨਾਲ ਹੀ ਇਕਾਂਤਵਾਸ ਹੋਣ ਦਾ ਖ਼ਰਚਾ ਵੀ ਬਚੇਗਾ।
ਨਵੇਂ ਨਿਯਮਾਂ ਤੋਂ ਬਾਅਦ ਹੁਣ ਕੋਵੀਸ਼ਿਲਡ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਯਾਤਰੀਆਂ ਨੂੰ ਕੁਆਰੰਟੀਨ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੋਏਗੀ। ਜਿਸ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਨੂੰ ਹੋਟਲ ‘ਚ ਰਹਿਣ ਦਾ ਖਰਚਾ ਨਹੀਂ ਕਰਨਾ ਪਏਗਾ। ਹਾਲਾਂਕਿ, ਜੇਕਰ ਕੋਈ ਯਾਤਰੀ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕਿਆ ਹੈ ਤਾਂ ਉਸ ਨੂੰ ਯਾਤਰਾ ਤੋਂ ਪਹਿਲਾਂ ਦੋ ਕੋਵਿਡ-19 ਟੈਸਟਾਂ ਦੀ ਬੁਕਿੰਗ ਅਤੇ ਭੁਗਤਾਨ ਕਰਨਾ ਪਏਗਾ। ਇਹ ਟੈਸਟ ਉੱਥੇ ਪਹੁੰਚਣ ‘ਤੇ ਕੀਤੇ ਜਾਣਗੇ। ਇੰਗਲੈਂਡ ਪਹੁੰਚਣ ਤੋਂ 48 ਘੰਟੇ ਪਹਿਲਾਂ ਇੱਕ ਯਾਤਰੀ ਲੋਕੇਟਰ ਫਾਰਮ ਵੀ ਭਰਨਾ ਪਏਗਾ।
ਇਹ ਵੀ ਦੇਖੋ : ਪੁੰਛ ‘ਚ ਵੱਡਾ ਅੱਤਵਾਦੀ ਹਮਲਾ, ਇੱਕ JCO ਸਮੇਤ 5 ਜਵਾਨ ਹੋਏ ਸ਼ਹੀਦ, ਮੁੱਠਭੇੜ ਅਜੇ ਵੀ ਜਾਰੀ
ਜੇ ਕਿਸੇ ਯਾਤਰੀ ਨੂੰ ਯੂ. ਕੇ. ਪਹੁੰਚਣ ਤੋਂ ਘੱਟੋ-ਘੱਟ 14 ਦਿਨ ਪਹਿਲਾਂ ਟੀਕੇ ਦੀ ਦੂਜੀ ਖੁਰਾਕ ਮਿਲੀ ਸੀ ਤਾਂ ਉਸ ਨੂੰ ਪੂਰੀ ਤਰ੍ਹਾਂ ਟੀਕਾਕਰਨ ਵਾਲਿਆਂ ਵਿੱਚ ਗਿਣਿਆ ਜਾਵੇਗਾ। ਗਾਈਡਲਾਈਨ ਵਿੱਚ ਕਿਹਾ ਗਿਆ ਹੈ ਕਿ ਜਿਸ ਦਿਨ ਤੁਸੀਂ ਆਪਣੀ ਆਖਰੀ ਖੁਰਾਕ ਲਈ ਸੀ ਉਸ ਦਿਨ ਨੂੰ 14ਵੇਂ ਦਿਨ ਵਜੋਂ ਨਹੀਂ ਗਿਣਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਯੂ. ਕੇ. ਨੇ ਕੋਰੋਨਾ ਦੇ ਵੱਧ ਰਹੇ ਖਤਰੇ ਦੇ ਮੱਦੇਨਜ਼ਰ, ਦੁਨੀਆ ਦੇ ਵੱਖ-ਵੱਖ ਦੇਸ਼ਾਂ ਲਈ ਤਿੰਨ ਸੂਚੀਆਂ ਤਿਆਰ ਕੀਤੀਆਂ ਸਨ। ਲਾਲ ਸੂਚੀ ਵਿੱਚ ਸ਼ਾਮਿਲ ਦੇਸ਼ਾਂ ਦੇ ਯਾਤਰੀਆਂ ਦੇ ਯੂ. ਕੇ. ਵਿੱਚ ਦਾਖਲੇ ‘ਤੇ ਪਾਬੰਦੀ ਹੈ। ਹੁਣ ਯੂ. ਕੇ. ਦੀ ਲਾਲ ਸੂਚੀ ਵਿੱਚ ਸਿਰਫ ਸੱਤ ਦੇਸ਼ ਬਚੇ ਹਨ। ਪਨਾਮਾ, ਕੋਲੰਬੀਆ, ਵੈਨੇਜ਼ੁਏਲਾ, ਪੇਰੂ, ਇਕਵਾਡੋਰ, ਹੈਤੀ ਅਤੇ ਡੋਮਿਨਿਕਨ ਰੀਪਬਲਿਕ ਲਾਲ ਸੂਚੀ ਵਿੱਚ ਬਣੇ ਹੋਏ ਹਨ।
ਇਹ ਵੀ ਦੇਖੋ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food