ਰੂਸ ਨਾਲ ਵਧਦੇ ਤਣਾਅ ਵਿਚਾਲੇ ਯੂਕਰੇਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ । ਇਸ ਦੇ ਨਾਲ ਹੀ ਹਰ ਨਾਗਰਿਕ ਨੂੰ ਰੂਸ ਨਾਲ ਜੰਗ ਲੜਨ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ । ਯੂਕਰੇਨ ਦੇ ਸੰਸਦ ਮੈਂਬਰਾਂ ਨੇ ਦੇਸ਼ ਵਿਆਪੀ ਐਮਰਜੈਂਸੀ ਲਾਗੂ ਕਰਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਦੇ ਆਦੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਅੱਜ ਤੋਂ ਅਗਲੇ 30 ਦਿਨਾਂ ਲਈ ਲਾਗੂ ਰਹੇਗਾ ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਰੂਸੀ ਫੌਜ ਨੇ ਘੁਸਪੈਠ ਕੀਤੀ ਹੈ। ਰੂਸੀ ਜਹਾਜ਼ ਯੂਕਰੇਨ ਦੇ ਹਵਾਈ ਖੇਤਰ ਵਿੱਚ ਦਾਖਲ ਹੋ ਗਏ ਹਨ । ਰੂਸੀ ਫੌਜ ਲਗਾਤਾਰ ਯੂਕਰੇਨ ਦੀ ਸਰਹੱਦ ਵੱਲ ਤੇਜ਼ੀ ਨਾਲ ਵਧ ਰਹੀ ਹੈ। ਇਸ ਦੌਰਾਨ ਪੱਛਮੀ ਦੇਸ਼ਾਂ ਨੇ ਰੂਸ ਦੇ ਖਿਲਾਫ ਕਈ ਪਾਬੰਦੀਆਂ ਦਾ ਵੀ ਐਲਾਨ ਕਰ ਦਿੱਤਾ ਹੈ। ਦੋਹਾਂ ਦੇਸ਼ਾਂ ਵਿਚਾਲੇ ਵੱਧ ਰਹੇ ਤਣਾਅ ਦੇ ਮੱਦੇਨਜ਼ਰ ਮਾਸਕੋ ਨੇ ਯੂਕਰੇਨ ਵਿੱਚ ਆਪਣੇ ਦੂਤਾਵਾਸ ਕੈਂਪਸ ਨੂੰ ਖਾਲੀ ਕਰ ਕੇ ਡਿਪਲੋਮੈਟਿਕ ਕਰਮਚਾਰੀਆਂ ਨੂੰ ਬਾਹਰ ਕੱਢ ਲਿਆ ਹੈ ।
ਇਹ ਵੀ ਪੜ੍ਹੋ: ਕੇ.ਐੱਲ. ਰਾਹੁਲ ਨੇ ਬਚਾਈ 11 ਸਾਲਾਂ ਬੱਚੇ ਦੀ ਜ਼ਿੰਦਗੀ, ਸਰਜਰੀ ਲਈ ਦਿੱਤੇ 31 ਲੱਖ ਰੁ.
ਇਸ ਸਬੰਧੀ ਅਮਰੀਕਾ ਦੇ ਇੱਕ ਸੀਨੀਅਰ ਰੱਖਿਆ ਅਧਿਕਾਰੀ ਨੇ ਕਿਹਾ ਕਿ ਜੇਕਰ ਯੂਕਰੇਨ ਦੀਆਂ ਸਰਹੱਦਾਂ ਨੇੜੇ ਤਾਇਨਾਤ ਰੂਸੀ ਬਲ ਨੂੰ ਹੁਕਮ ਦਿੱਤਾ ਗਿਆ ਤਾਂ ਹਮਲੇ ਲਈ ਪੂਰੀ ਤਰ੍ਹਾਂ ਤਿਆਰ ਹਨ। ਅਧਿਕਾਰੀ ਨੇ ਕਿਹਾ ਕਿ 80 ਫੀਸਦੀ ਫੋਰਸ ‘ਇੱਕ ਦਮ ਤਿਆਰ’ ਹੈ ਅਤੇ ਸਰਹੱਦ ਤੋਂ ਪੰਜ ਤੋਂ 50 ਕਿਲੋਮੀਟਰ ਦੇ ਘੇਰੇ ਵਿੱਚ ਤਾਇਨਾਤ ਹੈ।
ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ ਯੂਕਰੇਨ ਵੱਲੋਂ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਦੀ ਅਪੀਲ ਕੀਤੀ ਗਈ ਹੈ। ਮਾਸਕੋ ਦਾ ਕੀਵ ਵਿੱਚ ਇੱਕ ਦੂਤਾਵਾਸ ਅਤੇ ਖਾਰਕਿਵ, ਓਡੇਸਾ ਅਤੇ ਲਵੀਵ ਵਿੱਚ ਕੌਂਸਲੇਟ ਹਨ ।
ਵੀਡੀਓ ਲਈ ਕਲਿੱਕ ਕਰੋ -: