ਯੂਕਰੇਨ ਤੇ ਰੂਸ ਵਿਚਾਲੇ ਹਾਲੇ ਵੀ ਜੰਗ ਜਾਰੀ ਹੈ। ਇਸੇ ਵਿਚਾਲੇ ਯੂਕਰੇਨ ਸਰਕਾਰ ਵੱਲੋਂ ਵੀਜ਼ਾ ਦੀ ਸ਼ਰਤ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਯੂਕਰੇਨ ਵੱਲੋਂ ਉਨ੍ਹਾਂ ਵਿਦੇਸ਼ੀਆਂ ਲਈ ਵੀਜ਼ਾ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ ਜਿਹੜੇ ਯੂਕਰੇਨ ਵਿੱਚ ਰਹਿ ਕੇ ਰੂਸ ਦੇ ਵਿਰੁੱਧ ਲੜਨਾ ਚਾਹੁੰਦੇ ਹਨ । ਇੰਨਾ ਹੀ ਨਹੀਂ ਦੇਸ਼ ਵਿੱਚ ਆਉਣ ਵਾਲੇ ਲੋਕਾਂ ਲਈ ਸਰਕਾਰ ਵੱਲੋਂ ਰਹਿਣ ਤੇ ਖਾਣ ਦੇ ਪ੍ਰਬੰਧ ਦੇ ਨਾਲ-ਨਾਲ ਹਥਿਆਰ ਵੀ ਮੁਹੱਈਆ ਕਰਵਾਏ ਜਾਣਗੇ । ਇਸ ਲਈ ਯੂਕਰੇਨ ਜਾਣ ਦੇ ਇਛੁੱਕ ਲੋਕਾਂ ਨੂੰ ਸਿਰਫ ਯੂਕਰੇਨ ਦੀ ਅੰਬੈਸੀ ਨੂੰ ਫੋਨ ਕਰਨਾ ਹੈ ਤੇ ਬਾਕੀ ਕੰਮ ਸਰਕਾਰ ਦਾ ਹੈ। ਰੂਸ ਦੇ ਲੋਕਾਂ ਲਈ ਇਹ ਛੋਟ ਲਾਗੂ ਨਹੀਂ ਹੈ।
ਵੋਲੋਦੀਮੀਰ ਰਾਸ਼ਟਪਤੀ ਜ਼ੇਲੇਨਸਕੀ ਨੇ ਸੋਮਵਾਰ ਨੂੰ ਹਸਤਾਖਰ ਕੀਤੇ ਇੱਕ ਫਰਮਾਨ ਵਿੱਚ ਯੂਕਰੇਨ ਦੇ ਰੱਖਿਆ ਬਲਾਂ ਵਿੱਚ ਸ਼ਾਮਿਲ ਹੋਣ ਵਾਲੇ ਵਿਦੇਸ਼ੀ ਲੋਕਾਂ ਲਈ ਇੱਕ ਅਸਥਾਈ ਵੀਜ਼ਾ-ਮੁਕਤ ਪ੍ਰਣਾਲੀ ਨੂੰ ਅਧਿਕਾਰਤ ਕੀਤਾ । ਇਹ ਨੀਤੀ ਰੂਸੀ ਨਾਗਰਿਕਾਂ ‘ਤੇ ਲਾਗ ਨਹੀਂ ਹੁੰਦੀ ਜਿਨ੍ਹਾਂ ਨੂੰ ਦਸਤਾਵੇਜ਼ ਵਿੱਚ ਹਮਲਾਵਰ ਰਾਜ ਦੇ ਨਾਗਰਿਕ ਕਿਹਾ ਗਿਆ ਹੈ । ਦੱਸ ਦੇਈਏ ਕਿ ਸੰਯੁਕਤ ਰਾਜ ਅਤੇ ਯੂਰਪੀਅਨ ਯੂਨੀਅਨ ਦੇ ਨਾਗਰਿਕਾਂ ਨੂੰ ਪਹਿਲਾਂ ਯੂਕਰੇਨ ਜਾਣ ਲਈ ਛੇ ਮਹੀਨਿਆਂ ਦੀ ਮਿਆਦ ਦੇ ਨਾਲ 90 ਦਿਨਾਂ ਤੋਂ ਵੱਧ ਲਈ ਟੂਰਿਸਟ ਵੀਜ਼ਾ ਦੀ ਲੋੜ ਹੁੰਦੀ ਸੀ ।
ਇਹ ਵੀ ਪੜ੍ਹੋ: PM ਮੋਦੀ ਦਾ ਅਹਿਮ ਫੈਸਲਾ, ‘ਭਾਰਤੀਆਂ ਦੀ ਵਾਪਸੀ ਲਈ 3 ਦਿਨਾਂ ‘ਚ 26 ਫਲਾਈਟਾਂ ਭੇਜੀਆਂ ਜਾਣਗੀਆਂ’
ਯੂਕਰੇਨ ਦੇ ਰਾਸ਼ਟਰਪਤੀ ਦੀ ਵੈੱਬਸਾਈਟ ‘ਤੇ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ ਜੇਕਰ ਕੋਈ ਵੀ ਵਿਅਕਤੀ ਜੋ ਯੂਕਰੇਨ, ਯੂਰਪ ਅਤੇ ਦੁਨੀਆ ਦੀ ਰੱਖਿਆ ਵਿਚ ਸ਼ਾਮਿਲ ਹੋਣਾ ਚਾਹੁੰਦਾ ਹੈ ਉਹ ਹੁਣ ਬਿਨ੍ਹਾਂ ਵੀਜ਼ੇ ਤੋਂ ਯੂਕਰੇਨ ਆ ਸਕਦਾ ਹੈ ਅਤੇ ਰੂਸ ਖਿਲਾਫ਼ ਲੜ ਸਕਦਾ ਹੈ । ਉਨ੍ਹਾਂ ਲੋਕਾਂ ਨੂੰ ਯੂਕਰੇਨ ਵਿੱਚ ਸ਼ਾਮਿਲ ਹੋਣ ਲਈ ਫੌਜੀ ਤਜ਼ਰਬੇ ਦਾ ਵੇਰਵਾ ਦੇਣਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਇੱਕ ਹੈਲਮੇਟ ਅਤੇ ਬਾਡੀ ਆਰਮਰ ਸਮੇਤ ਆਪਣੀ ਨਿੱਜੀ ਸੁਰੱਖਿਆ ਲਈ ਕੁੱਝ ਚੀਜ਼ਾਂ ਲਿਆਉਣ ਲਈ ਵੀ ਕਿਹਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: