ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਮੰਗਲਵਾਰ ਨੂੰ 34ਵਾਂ ਦਿਨ ਹੈ। ਰੂਸ ਵੱਲੋਂ ਕੀਤੀ ਜਾ ਰਹੀ ਬੰਬਾਰੀ ਨਾਲ ਹਰ ਪਾਸੇ ਤਬਾਹੀ ਦਾ ਮੰਜ਼ਰ ਦਾ ਦਿਖਾਈ ਦੇ ਰਿਹਾ ਹੈ। ਇਸੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਨਿਰਪੱਖਤਾ ਦਾ ਐਲਾਨ ਕਰਨ ਅਤੇ ਦੇਸ਼ ਦੇ ਬਾਗੀ ਹੋਏ ਪੂਰਬੀ ਖੇਤਰਾਂ ‘ਤੇ ਸਮਝੌਤਾ ਕਰਨ ਲਈ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਇਹ ਐਲਾਨ ਦੋਨੋ ਦੇਸ਼ਾਂ ਵਿਚਾਲੇ ਮੰਗਲਵਾਰ ਨੂੰ ਜੰਗ ਨੂੰ ਰੋਕਣ ਲਈ ਹੋਣ ਵਾਲੀ ਅਗਲੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਕੀਤਾ । ਹਾਲਾਂਕਿ, ਜ਼ੇਲੇਂਸਕੀ ਨੇ ਦੁਹਰਾਇਆ ਕਿ ਸਿਰਫ਼ ਰੂਸੀ ਨੇਤਾ ਨਾਲ ਆਹਮੋ-ਸਾਹਮਣੇ ਦੀ ਗੱਲਬਾਤ ਨਾਲ ਹੀ ਯੁੱਧ ਖਤਮ ਹੋ ਸਕਦਾ ਹੈ। ਇਸ ਵਿਚਾਲੇ ਰੂਸੀ ਡਿਪਲੋਮੈਟ ਇਸਤਾਂਬੁਲ ਪਹੁੰਚ ਗਏ ਹਨ। ਰੂਸੀ ਪ੍ਰਤੀਨਿਧੀ ਯੂਕਰੇਨ ਨਾਲ ਅਗਲੇ ਦੌਰ ਦੀ ਗੱਲਬਾਤ ਲਈ ਸੋਮਵਾਰ ਨੂੰ ਇਸਤਾਂਬੁਲ ਪਹੁੰਚੇ। ਇਸ ਬਾਰੇ ਤੁਰਕੀ ਮੀਡੀਆ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਵੀਡਿਓ ਕਾਨਫਰੰਸਾਂ ਅਤੇ ਆਹਮੋ-ਸਾਹਮਣੇ ਦੀ ਗੱਲਬਾਤ ਜੰਗ ਨੂੰ ਰੋਕਣ ਦੇ ਮੁੱਦੇ ‘ਤੇ ਤਰੱਕੀ ਕਰਨ ਵਿੱਚ ਅਸਫਲ ਰਹੀ ਸੀ । ਇਸ ਜੰਗ ਵਿੱਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 40 ਲੱਖ ਯੂਕਰੇਨੀ ਨਾਗਰਿਕਾਂ ਨੂੰ ਬੇਘਰ ਹੋਣਾ ਪਿਆ ਹੈ। ਜਿਸ ਤੋਂ ਬਾਅਦ ਇੱਕ ਇੰਟਰਵਿਊ ਦੌਰਾਨ ਜ਼ੇਲੇਂਸਕੀ ਨੇ ਸੰਕੇਤ ਦਿੰਦੇ ਹੋਏ ਕਿਹਾ ਕਿ ਯੂਕਰੇਨ ਦੀ ਤਰਜੀਹ ਆਪਣੀ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਅਤੇ ਮਾਸਕੋ ਨੂੰ ਉਨ੍ਹਾਂ ਦੇ ਦੇਸ਼ ਦੇ ਉਸ ਹਿੱਸੇ ਨੂੰ ਵੱਖ ਕਰਨ ਤੋਂ ਰੋਕਣਾ ਹੈ, ਜਿਸ ਬਾਰੇ ਕੁਝ ਪੱਛਮੀ ਦੇਸਾਂ ਦਾ ਕਹਿਣਾ ਹੈ ਕਿ ਇਹ ਰੂਸ ਦਾ ਟੀਚਾ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਸੁਰੱਖਿਆ ਗਾਰੰਟੀ ਅਤੇ ਨਿਰਪੱਖਤਾ, ਸਾਡੇ ਦੇਸ਼ ਦੀ ਗੈਰ-ਪ੍ਰਮਾਣੂ ਸਥਿਤੀ ਨੂੰ ਬਰਕਰਾਰ ਰੱਖਣ ਲਈ ਤਿਆਰ ਹਾਂ। ਰੂਸ ਲੰਬੇ ਸਮੇਂ ਤੋਂ ਮੰਗ ਕਰ ਰਿਹਾ ਹੈ ਕਿ ਯੂਕਰੇਨ ਪੱਛਮ ਦੇ ਨਾਟੋ ਗਠਜੋੜ ਵਿੱਚ ਸ਼ਾਮਿਲ ਹੋਣ ਦੀ ਉਮੀਦ ਛੱਡ ਦਿਓ ਕਿਉਂਕਿ ਮਾਸਕੋ ਇਸ ਨੂੰ ਆਪਣੇ ਲਈ ਖ਼ਤਰਾ ਸਮਝਦਾ ਹੈ। ਜ਼ੇਲੇਂਸਕੀ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਸਮਝੌਤੇ ਵਿੱਚ ਉਸ ਨੂੰ ਸੁਰੱਖਿਆ ਦੀ ਗਰੰਟੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਸਿਹਤ ਮੰਤਰੀ ਡਾ. ਸਿੰਗਲਾ ਦਾ ਐਲਾਨ, ‘ਪੰਜਾਬ ‘ਚ 16,000 ਮੁਹੱਲਾ ਕਲੀਨਿਕ ਕਰਾਂਗੇ ਸਥਾਪਤ’
ਉਨ੍ਹਾਂ ਕਿਹਾ, ‘ਅਸੀਂ ਆਪਣੇ ਦੇਸ਼ ਦੀ ਸੁਰੱਖਿਆ ਗਾਰੰਟੀ ਅਤੇ ਨਿਰਪੱਖਤਾ, ਗੈਰ-ਪ੍ਰਮਾਣੂ ਸਥਿਤੀ ਬਾਰੇ ਗੱਲ ਕਰਨ ਲਈ ਤਿਆਰ ਹਾਂ। ਜ਼ੇਲੇਂਸਕੀ ਨੇ ਪਹਿਲਾਂ ਵੀ ਇਨ੍ਹਾਂ ਉਪਾਵਾਂ ਦਾ ਸੁਝਾਅ ਦਿੱਤਾ ਸੀ ਪਰ ਇੰਨੇ ਮਜ਼ਬੂਤ ਤਰੀਕੇ ਨਾਲ ਗੱਲ ਨਹੀਂ ਕੀਤੀ ਸੀ । ਮੰਨਿਆ ਜਾ ਰਿਹਾ ਹੈ ਕਿ ਜ਼ੇਲੇਂਸਕੀ ਦੀ ਤਾਜ਼ਾ ਟਿੱਪਣੀ ਇਸਤਾਂਬੁਲ ਵਿੱਚ ਹੋਣ ਵਾਲੀ ਗੱਲਬਾਤ ਨੂੰ ਹੁਲਾਰਾ ਦੇ ਸਕਦੀ ਹੈ। ਰੂਸ ਨੇ ਇਸ ਇੰਟਰਵਿਊ ਦੇ ਪ੍ਰਕਾਸ਼ਨ ‘ਤੇ ਰੋਕ ਲਗਾ ਦਿੱਤੀ ਹੈ, ਜਿਸ ਵਿੱਚ ਜ਼ੇਲੇਂਸਕੀ ਨੇ ਕਿਹਾ ਸੀ ਕਿ ਅਸੀਂ ਰੂਸੀ ਸੰਘ ਦੇ ਰਾਸ਼ਟਰਪਤੀ ਨਾਲ ਇੱਕ ਸਮਝੌਤਾ ਕਰਾਂਗੇ ਅਤੇ ਇਸ ਸਮਝੌਤੇ ‘ਤੇ ਪਹੁੰਚਣ ਲਈ ਉਨ੍ਹਾਂ ਨੂੰ ਬਾਹਰ ਆਉਣਾ ਹੋਵੇਗਾ ਅਤੇ ਮੈਨੂੰ ਮਿਲਣਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: