ਰੂਸ-ਯੂਕਰੇਨ ਵਿਚਾਲੇ ਯੁੱਧ ਅੱਜ ਯਾਨੀ ਕਿ 68ਵੇਂ ਦਿਨ ਵੀ ਜਾਰੀ ਹੈ। ਜੰਗ ਨੂੰ ਰੋਕਣ ਲਈ ਅਜੇ ਵੀ ਕਈ ਯਤਨ ਕੀਤੇ ਜਾ ਰਹੇ ਹਨ, ਪਰ ਰੂਸ ਨੇ ਇਨ੍ਹਾਂ ਸਾਰੇ ਯਤਨਾਂ ਨੂੰ ਖਤਮ ਕਰ ਦਿੱਤਾ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਅਸੀਂ ਵਿਜੇ ਦਿਵਸ ਦੇ ਮੱਦੇਨਜ਼ਰ ਯੂਕਰੇਨ ਵਿੱਚ ਫੌਜੀ ਕਾਰਵਾਈ ਵਿੱਚ ਕੋਈ ਬਦਲਾਅ ਨਹੀਂ ਕਰਾਂਗੇ । ਸਾਡੀ ਫੌਜ ਹਮਲੇ ਜਾਰੀ ਰੱਖੇਗੀ । ਰੂਸ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਨਾਟੋ ਦੇ ਸਾਬਕਾ ਮੁਖੀ ਰਿਚਰਡ ਸ਼ੈਰਿਫ ਨੇ ਯੂਕਰੇਨ ਵਿੱਚ ਰੂਸ ਦੇ ਨਾਲ ਸਭ ਤੋਂ ਖਰਾਬ ਸਥਿਤੀ ਵਿੱਚ ਯੁੱਧ ਲਈ ਪੱਛਮੀ ਦੇਸ਼ਾਂ ਨੂੰ ਯੁੱਧ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ।
ਇਸ ਵਿਚਾਲੇ ਬ੍ਰਿਟੇਨ ਦੇ ਰੱਖਿਆ ਸਕੱਤਰ ਬੇਨ ਵਾਲੇਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੁਤਿਨ 9 ਮਈ ਨੂੰ ਰੂਸ ਦੇ ਵਿਜੇ ਦਿਵਸ ਪਰੇਡ ਦੀ ਵਰਤੋਂ ਯੂਕਰੇਨ ਦੇ ਖਿਲਾਫ ਅੰਤਿਮ ਲੜਾਈ ਵਿੱਚ ਆਪਣੇ ਭੰਡਾਰ ਵਿੱਚ ਵਾਧੇ ਦਾ ਐਲਾਨ ਕਰਨ ਲਈ ਕਰ ਸਕਦੇ ਹਨ।
ਇਹ ਵੀ ਪੜ੍ਹੋ: ਕੁਮਾਰ ਵਿਸ਼ਵਾਸ ਨੂੰ ਵੱਡੀ ਰਾਹਤ, ਪੰਜਾਬ-ਹਰਿਆਣਾ ਹਾਈਕੋਰਟ ਨੇ ਗ੍ਰਿਫਤਾਰੀ ‘ਤੇ ਲਗਾਈ ਰੋਕ
ਚਰਚਾ ਹੈ ਕਿ ਰੂਸ 9 ਮਈ ਨੂੰ ਯੂਕਰੇਨ ਨਾਲ ਜਾਰੀ ਇਸ ਜੰਗ ਨੂੰ ਖਤਮ ਕਰਨ ਦਾ ਐਲਾਨ ਕਰ ਸਕਦਾ ਹੈ । ਦਰਅਸਲ, ਰੂਸ 67 ਦਿਨਾਂ ਬਾਅਦ ਵੀ ਯੂਕਰੇਨ ‘ਤੇ ਜਿੱਤ ਦਰਜ ਨਹੀਂ ਕਰ ਸਕਿਆ ਹੈ । ਉਸ ਦੇ ਜ਼ਿਆਦਾਤਰ ਸ਼ਹਿਰ ਅਜੇ ਵੀ ਉਸ ਦੇ ਕਬਜ਼ੇ ਤੋਂ ਦੂਰ ਹਨ । ਜਦੋਂ ਰੂਸ ਨੇ 24 ਫਰਵਰੀ ਨੂੰ ਯੂਕਰੇਨ ‘ਤੇ ਹਮਲਾ ਕੀਤਾ ਸੀ ਤਾਂ ਉਸ ਨੇ ਦਾਅਵਾ ਕੀਤਾ ਸੀ ਕਿ ਉਹ 5-6 ਦਿਨਾਂ ਵਿੱਚ ਯੂਕਰੇਨ ਨੂੰ ਹਰਾ ਦੇਵੇਗਾ ਪਰ ਯੂਕਰੇਨ ਨੇ ਉਮੀਦ ਤੋਂ ਪਰੇ ਮੁਕਾਬਲਾ ਕੀਤਾ ਹੈ ਅਤੇ ਹੁਣ ਤੱਕ ਯੂਕਰੇਨ ਦੇ ਫੌਜੀ ਅਜੇ ਵੀ ਜੰਗ ਵਿੱਚ ਡਟੇ ਹੋਏ ਹਨ। ਇਸ ਜੰਗ ਵਿੱਚ ਰੂਸ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: