ਯੂਕਰੇਨ ਤੇ ਰੂਸ ਵਿਚਾਲੇ 12ਵੇਂ ਦਿਨ ਵੀ ਜੰਗ ਜਾਰੀ ਹੈ। ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੇ ਗਏ ਹਨ। ਇਸ ਜੰਗ ਵਿੱਚ ਹੁਣ ਤੱਕ ਹਜ਼ਾਰਾਂ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਰੂਸੀ ਫੌਜ ਵੱਲੋਂ ਮਿਜ਼ਾਈਲਾਂ ਅਤੇ ਬੰਬਾਂ ਨਾਲ ਯੂਕਰੇਨ ‘ਤੇ ਹਮਲੇ ਜਾਰੀ ਹੈ । ਇਸ ਦੌਰਾਨ ਯੂਕਰੇਨੀ ਅਦਾਕਾਰ ਪਾਸ਼ਾ ਲੀ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅਸਲ ਵਿੱਚ ਪਾਸ਼ਾ ਲੀ 33 ਸਾਲ ਦੇ ਯੂਕਰੇਨੀ ਅਦਾਕਾਰ ਸਨ । ਫਿਲਮਾਂ ਵਿੱਚ ਐਕਟਿੰਗ ਤੋਂ ਇਲਾਵਾ ਪਾਸ਼ਾ ਡਬਿੰਗ ਅਤੇ ਟੀਵੀ ਹੋਸਟ ਵੀ ਰਹੇ ਹਨ ।
ਮਿਲੀ ਜਾਣਕਾਰੀ ਅਨੁਸਾਰ ਪਾਸ਼ਾ ਦੀ ਮੌਤ ਕੀਵ ਦੇ ਬਾਹਰੀ ਇਲਾਕੇ ਇਰਪਿਨ ਵਿੱਚ ਰੂਸੀ ਹਮਲਾਵਰਾਂ ਨਾਲ ਲੜਾਈ ਦੌਰਾਨ ਹੋਈ । ਪਾਵਲੋ ਨੇ ਰੂਸੀ ਹਮਲੇ ਦੇ ਪਹਿਲੇ ਦਿਨ ਹੀ ਯੂਕਰੇਨ ਦੀ ਰੱਖਿਆ ਲਈ ਫੌਜ ਵਿੱਚ ਭਰਤੀ ਹੋ ਗਿਆ ਸੀ। ਨੈਸ਼ਨਲ ਯੂਨੀਅਨ ਆਫ਼ ਜਰਨਲਿਸਟ ਦੇ ਮੁਖੀ ਸੇਰਹੀ ਟੋਮਿਲੇਂਕੋ ਨੇ ਫੇਸਬੁੱਕ ‘ਤੇ ਉਸ ਦੀ ਮੌਤ ਦੀ ਖ਼ਬਰ ਦਿੱਤੀ।
ਇਹ ਵੀ ਪੜ੍ਹੋ: ਰੂਸ ਦਾ ਵੱਡਾ ਫੈਸਲਾ, ਸੂਮੀ ਸਣੇ ਯੂਕਰੇਨ ਦੇ ਇਨ੍ਹਾਂ ਚਾਰ ਸ਼ਹਿਰਾਂ ‘ਚ ਕੀਤਾ ਸੰਘਰਸ਼ ਵਿਰਾਮ ਦਾ ਐਲਾਨ
ਇਸ ਬਾਰੇ ਜਾਣਕਾਰੀ ਦਿੰਦਿਆਂ ਟੋਮਿਲੇਂਕੋ ਨੇ ਕਿਹਾ ਕਿ ਯੂਕਰੇਨ ਦੇ ਪੱਤਰਕਾਰਾਂ ਦੀ ਰਾਸ਼ਟਰੀ ਸੰਘ ਦੀ ਜਾਂਚ ਲਈ ਯੂਏਟੀਵੀ/ਡੋਮ ਪਲੇਟਫਾਰਮ ਦੀ ਮੁਖੀ ਯੂਲੀਆ ਓਸਟ੍ਰੋਵਸਕਾ ਨੇ ਅਭਿਨੇਤਾ ਦੀ ਮੌਤ ਦੀ ਰਿਪੋਰਟ ਦੀ ਪੁਸ਼ਟੀ ਕੀਤੀ ਹੈ। ਪਾਸ਼ਾ ਯੁੱਧ ਦੇ ਪਹਿਲੇ ਦਿਨਾਂ ਤੋਂ ਯੂਕਰੇਨ ਲਈ ਲੜ ਰਿਹਾ ਸੀ ਅਤੇ ਹੁਣ ਇਰਪਿਨ ਵਿੱਚ ਉਸਦੀ ਮੌਤ ਹੋ ਗਈ ਹੈ, ਜਿੱਥੇ ਰੂਸੀ ਹਮਲਾਵਰਾਂ ਨਾਲ ਭਿਆਨਕ ਲੜਾਈ ਚੱਲ ਰਹੀ ਹੈ।
ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ 24 ਫਰਵਰੀ ਤੋਂ ਜੰਗ ਜਾਰੀ ਹੈ । ਯੂਕਰੇਨ ਤੋਂ ਇਲਾਵਾ UN ਨੇ ਦਾਅਵਾ ਕੀਤਾ ਹੈ ਕਿ ਇਸ ਯੁੱਧ ਦੌਰਾਨ ਯੂਕਰੇਨ ਵਿੱਚ ਹੁਣ ਤੱਕ 351 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਦੂਜੇ ਪਾਸੇ ਪੈਂਟਾਗਨ ਵੱਲੋਂ ਬੀਤੇ ਦਿਨ ਦਾਅਵਾ ਕੀਤਾ ਗਿਆ ਸੀ ਕਿ ਰੂਸ ਨੇ 7 ਦਿਨਾਂ ਵਿੱਚ ਯੂਕਰੇਨ ‘ਤੇ 500 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ । ਔਸਤਨ 71 ਮਿਜ਼ਾਈਲਾਂ ਦਾਗੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: