ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਯੂਕਰੇਨ ਦੇ ਇੱਕ ਜਹਾਜ਼ ਦੇ ਹਾਈਜੈਕ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਜਹਾਜ਼ ਯੂਕਰੇਨੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਅਫਗਾਨਿਸਤਾਨ ਪਹੁੰਚਿਆ ਸੀ ।
ਯੂਕਰੇਨ ਦੇ ਡਿਪਟੀ ਵਿਦੇਸ਼ ਮੰਤਰੀ ਯੇਵਗੇਨੀ ਯੇਨਿਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ । ਇਸ ਦੇ ਨਾਲ ਹੀ ਰੂਸੀ ਮੀਡੀਆ ਦਾ ਦਾਅਵਾ ਹੈ ਕਿ ਇਸ ਜਹਾਜ਼ ਨੂੰ ਹਾਈਜੈਕ ਤੋਂ ਬਾਅਦ ਈਰਾਨ ਵੱਲ ਲਿਜਾਇਆ ਜਾ ਰਿਹਾ ਹੈ ।
ਯੂਕਰੇਨ ਸਰਕਾਰ ਵਿੱਚ ਉਪ ਵਿਦੇਸ਼ ਮੰਤਰੀ ਯੇਵਗੇਨੀ ਯੇਨਿਨ ਨੇ ਦੱਸਿਆ ਕਿ ਐਤਵਾਰ ਨੂੰ ਕੁਝ ਲੋਕਾਂ ਵੱਲੋਂ ਸਾਡੇ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ । ਮੰਗਲਵਾਰ ਨੂੰ ਇਹ ਜਹਾਜ਼ ਸਾਡੇ ਤੋਂ ਗਾਇਬ ਹੋ ਗਿਆ ਸੀ। ਯੂਕਰੇਨੀ ਲੋਕਾਂ ਨੂੰ ਏਅਰਲਿਫਟ ਕਰਨ ਦੀ ਬਜਾਏ ਜਹਾਜ਼ ਵਿੱਚ ਸਵਾਰ ਕੁਝ ਲੋਕ ਇਸਨੂੰ ਈਰਾਨ ਲੈ ਗਏ। ਸਾਡੇ ਤਿੰਨ ਹੋਰ ਏਅਰਲਿਫਟ ਯਤਨ ਸਫਲ ਨਹੀਂ ਹੋ ਸਕੇ, ਕਿਉਂਕਿ ਸਾਡੇ ਲੋਕ ਏਅਰਪੋਰਟ ਨਹੀਂ ਪਹੁੰਚ ਸਕੇ।
ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਨੇ ਦੱਸਿਆ ਕਿ ਅਗਵਾਕਾਰ ਹਥਿਆਰਬੰਦ ਸਨ । ਹਾਲਾਂਕਿ, ਮੰਤਰੀ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਜਹਾਜ਼ ਨੂੰ ਕੀ ਹੋਇਆ ਜਾਂ ਕੀ ਕੀਵ ਇਸ ਜਹਾਜ਼ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗਾ ।