ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੁਕੇਗੀ ਜਾਂ ਨਹੀਂ, ਇਸ ‘ਤੇ ਅੱਜ ਦੁਪਹਿਰ ਤੱਕ ਫੈਸਲਾ ਹੋ ਸਕਦਾ ਹੈ। ਦਰਅਸਲ, ਅੱਜ ਬੇਲਾਰੂਸ ਵਿੱਚ ਰੂਸ-ਯੂਕਰੇਨ ਵਿਚਾਲੇ ਗੱਲਬਾਤ ਹੋਣੀ ਹੈ। ਭਾਰਤੀ ਸਮੇਂ ਮੁਤਾਬਕ ਇਹ ਮੀਟਿੰਗ ਦੁਪਹਿਰ 3.30 ਵਜੇ ਹੋਵੇਗੀ। ਬੇਲਾਰੂਸ ਦੇ ਵਿਦੇਸ਼ ਮੰਤਰਾਲੇ ਨੇ ਇੱਕ ਫੋਟੋ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਰੂਸ-ਯੂਕਰੇਨ ਦੀ ਬੈਠਕ ਆਯੋਜਿਤ ਕਰਨ ਲਈ ਮੰਚ ਤਿਆਰ ਕਰ ਲਿਆ ਗਿਆ ਹੈ। ਰੂਸ ਤੇ ਯੂਕਰੇਨ ਦਾ ਵਫਦ ਗੱਲਬਾਤ ਲਈ ਬੇਲਾਰੂਸ ਪਹੁੰਚ ਚੁੱਕਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦਾ ਕਹਿਣਾ ਹੈ ਕਿ ਰੂਸ ਦੇ ਨਾਲ ਗੱਲਬਾਤ ਦਾ ਉਸਦਾ ਮੁੱਖ ਟੀਚਾ ਤੁਰੰਤ ਯੁੱਧ ਨੂੰ ਰੋਕਣਾ ਤੇ ਰੂਸੀ ਫੌਜਾਂ ਦੀ ਵਾਪਸੀ ਹੈ।
ਰੂਸ ਤੇ ਯੂਕਰੇਨ ਵਿਚਾਲੇ ਥੋੜ੍ਹੀ ਦੇਰ ਵਿੱਚ ਗੱਲਬਾਤ ਹੋਣ ਜਾ ਰਹੀ ਹੈ। ਹਾਲਾਂਕਿ ਯੂਕਰੇਨ ਬਿਲਕੁਲ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਦੱਸ ਦੇਈਏ ਕਿ ਗੱਲਬਾਤ ਤੋਂ ਠੀਕ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਜੇਲੇਨਸਕੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਰੂਸੀ ਫੌਜ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਆਪਣੀ ਜਾਨ ਬਚਾਓ ਤੇ ਦੇਸ਼ ਛੱਡ ਕੇ ਚਲੇ ਜਾਓ। ਇਸ ਤੋਬਨ ਅੱਗੇ ਉਨ੍ਹਾਂ ਇਹ ਵੀ ਕਿਹਾ ਕਿ ਰੂਸ ਤੁਰੰਤ ਇਸ ਯੁੱਧ ਨੂੰ ਰੋਕੇ ਤੇ ਯੂਕਰੇਨ ਤੋਂ ਆਪਣੀ ਸਾਰੀ ਫੌਜ ਵਾਪਸ ਬੁਲਾ ਲਵੇ।
ਇਹ ਵੀ ਪੜ੍ਹੋ: ਕੀਵ ‘ਚ ਹਟਾਇਆ ਗਿਆ ਵੀਕੈਂਡ ਕਰਫਿਊ, ਭਾਰਤੀ ਵਿਦਿਆਰਥੀਆਂ ਨੂੰ ਸਟੇਸ਼ਨ ਜਾਣ ਦੀ ਦਿੱਤੀ ਗਈ ਸਲਾਹ
ਇਸੇ ਵਿਚਾਲੇ ਅਮਰੀਕੀ ਖੁਫੀਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਗੱਲਬਾਤ ਪਟੜੀ ‘ਤੇ ਨਹੀਂ ਜਾਂਦੀ ਤਾਂ ਬੇਲਾਰੂਸ ਇਸ ਲੜਾਈ ਵਿੱਚ ਸ਼ਾਮਿਲ ਹੋ ਸਕਦਾ ਹੈ। ਹੁਣ ਤੱਕ ਸਥਿਤੀ ਇਹ ਹੈ ਕਿ ਰੂਸ ਨੇ ਇਹ ਲੜਾਈ ਜਿੰਨੀ ਸੌਖੀ ਸਮਝੀ ਸੀ, ਉੰਨੀ ਸੌਖੀ ਨਹੀਂ ਨਿਕਲੀ । ਰੂਸੀ ਫੌਜ ਨੂੰ ਯੂਕਰੇਨ ਦੀ ਫੌਜ ਵੱਲੋਂ ਸਖ਼ਤ ਮੁਕਾਬਲਾ ਮਿਲ ਰਿਹਾ ਹੈ । ਰੂਸ ਅਜੇ ਤੱਕ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕੰਟਰੋਲ ਨਹੀਂ ਕਰ ਸਕਿਆ ਹੈ ਸੀ ।
ਵੀਡੀਓ ਲਈ ਕਲਿੱਕ ਕਰੋ -: