ਲੰਦਨ ਦੇ 12 ਸਾਲ ਦੇ ਬੱਚੇ ਫਾਰੂਖ ਜੇਮਸ ਨੂੰ ਆਪਣੇ ਲੰਬੇ ਵਾਲਾਂ ਦੀ ਵਜ੍ਹਾ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਲਾਂ ਨੂੰ ਲੈ ਕੇ ਸਕੂਲ ਪ੍ਰਸ਼ਾਸਨ ਤੇ ਫਾਰੂਖ ਦੇ ਮਾਪਿਆਂ ਦੇ ਵਿਚ ਵਿਵਾਦ ਹੋ ਗਿਆ ਹੈ। ਗੱਲ ਇੰਨੀ ਵੱਧ ਗਈ ਕਿ ਦੋਵੇਂ ਧਿਰਾਂ ਦੀ ਅਸਹਿਮਤੀ ਦੀ ਵਜ੍ਹਾ ਨਾਲ ਫਾਰੂਖ ਉਪਰ ਸਕੂਲ ਤੋਂ ਕੱਢੇ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਇਹ ਖਬਰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਈ ਹੈ।
ਸਕੂਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਾਰੂਖ ਦੇ ਲੰਬੇ ਵਾਲ ਸਕੂਲ ਦੀ ਯੂਨੀਫਾਰਮ ਰੂਲਸ ਦੇ ਖਿਲਾਫ ਹਨ। ਪਰਿਵਾਰ ਨੂੰ ਸਕੂਲ ਦੀ ਇਹ ਗੱਲ ਹਜ਼ਮ ਨਹੀਂ ਹੋ ਰਹੀ। ਫਾਰੂਖ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਵਾਲਾਂ ਨੂੰ ਚੰਗੀ ਤਰ੍ਹਾਂ ਬੰਨ੍ਹਿਆ ਗਿਆ ਹੈ ਤਾਂ ਫਿਰ ਸਕੂਲ ਪ੍ਰਸ਼ਾਸਨ ਨੂੰ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ।
ਫਾਰੂਖ ਦੀ ਮਾਂ ਬੋਨੀ ਦਾ ਕਹਿਣਾ ਹੈ ਕਿ ਸਕੂਲ ਨੇ ਅਪ੍ਰੈਲ ਵਿਚ ਡਿਟੇਂਸ਼ਨ ਇਸ਼ੂ ਕਰ ਦਿੱਤਾ ਹੈ ਤੇ ਵਾਲ ਨਾ ਕੱਟਣ ‘ਤੇ ਕੱਢ ਦੇਣ ਦੀ ਧਮਕੀ ਦਿੱਤੀ ਹੈ। ਬੋਨੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਘਾਣਾ ਦੇ ਰਹਿਣ ਵਾਲੇ ਹਨ ਜਿਥੇ 3 ਸਾਲਾਂ ਤੱਕ ਬੱਚਿਆਂ ਦੇ ਵਾਲ ਕੱਟਦੇ ਹਨ ਪਰ ਫਾਰੂਖ ਦੇ ਵਾਲ ਲੋੜ ਤੋਂ ਵਧ ਲੰਬੇ ਹੋ ਗਏ ਹਨ। ਬੋਨੀ ਨੇ ਇਹ ਵੀ ਦੱਸਿਆ ਕਿ ਸੰਸਕ੍ਰਿਤਕ ਤੇ ਮੈਡੀਕਲ ਗਰਾਊਂਡ ‘ਤੇ ਛੋਟ ਦੇਣ ਦੀ ਦਲੀਲ ਨੂੰ ਵੀ ਠੁਕਰਾ ਦਿੱਤਾ ਗਿਆ ਹੈ।
ਫਾਰੂਖ ਦੀ ਮਾਂ ਨੇ ਕਿਹਾ ਕਿ ਸਾਡੇ ਲਈ ਸਥਿਤੀ ਕਾਫੀ ਚਿੰਤਾਪੂਰਨ ਹੈ ਕਿਉਂਕਿ ਸਾਨੂੰ ਦੱਸਿਆ ਗਿਆ ਕਿ ਉਸ ਦੇ ਵਾਲ ਨਾ ਕੱਟੇ ਗਏ ਤਾਂ ਉਸ ਨੂੰ ਸਥਾਈ ਤੌਰ ਤੋਂ ਕੱਢ ਦਿੱਤਾ ਜਾਵੇਗਾ। ਫਾਰੂਖ ਦੀ ਮਾਂ ਨੇ ਕਿਹਾ ਕਿ ਡਾਕਟਰਾਂ ਮੁਤਾਬਕ ਮੇਰਾ ਪੁੱਤ ਟੌਂਸਰਫੋਬੀਆ ਨਾਮਕ ਬਿਮਾਰੀ ਤੋਂ ਪੀੜਤ ਹੈ। ਇਸ ਵਿਚ ਮਰੀਜ਼ ਨੂੰ ਵਾਲ ਕਟਾਉਣ ਤੋਂ ਡਰ ਲੱਗਦਾ ਹੈ। ਇਸ ਡਰ ਨੂੰ ਬੱਚੇ ਦੇ ਮਾਤਾ-ਪਿਤਾ ਤਾਂ ਸਮਝਦੇ ਹਨ ਪਰ ਦੁਨੀਆ ਵਾਲੇ ਨਹੀਂ ਸਮਝ ਰਹੇ। ਇਸ ‘ਤੇ ਸਕੂਲ ਵਾਲਿਆਂ ਦਾ ਕਹਿਣਾ ਹੈ ਕਿ ਇਹ ਕੋਈ ਬੀਮਾਰੀ ਨਹੀਂ ਸਗੋਂ ਇਕ ਬਹਾਨਾ ਹੈ।
ਇਹ ਵੀ ਪੜ੍ਹੋ : ਜਗਤਾਰ ਸਿੰਘ ਤਾਰਾ ਨੂੰ ਕੋਰਟ ਨੇ ਕੀਤਾ ਬਰੀ, ਤਿਹਾੜ ਜੇਲ੍ਹ ‘ਚ ਕੱਟ ਰਹੇ ਹਨ ਉਮਰ ਕੈਦ ਦੀ ਸਜ਼ਾ
ਆਪਣੇ ਬੱਚੇ ਦੇ ਡਰ ਨੂੰ ਸਮਝਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਆਪਣੇ ਪੁੱਤਰ ਦੀ ਚੋਟੀ ਬਣਾ ਕੇ ਭੇਜਣ ਨੂੰ ਤਿਆਰ ਸੀ ਪਰ ਸਕੂਲ ਵਾਲਿਆਂ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸਗੋਂ ਇਸ ਦੇ ਲਈ ਉਸ ਨੂੰ ਕਈ ਵਾਰ ਸਜ਼ਾ ਦਿੱਤੀ ਜਾ ਚੁੱਕੀ ਹੈ ਤੇ ਹੁਣ ਡਰ ਹੈ ਕਿ ਉਸ ਨੂੰ ਸਕੂਲ ਤੋਂ ਵੀ ਕੱਢਿਆ ਜਾ ਸਕਦਾ ਹੈ।