UN chief voices appreciation: ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਾਰੇਸ ਨੇ ਕੋਰੋਨਾ ਵਾਇਰਸ ਵਿਰੁੱਧ ਵਿਸ਼ਵ ਵਿਆਪੀ ਲੜਾਈ ਵਿੱਚ ਅਗਵਾਈ ਅਤੇ ਵਿਸ਼ਵ-ਮਾਰਕੀਟ ਵਿੱਚ ਕੋਵਿਡ-19 ਐਂਟੀ ਟੀਕਿਆਂ ਦੀ ਤੁਰੰਤ ਸਪਲਾਈ ਲਈ ਭਾਰਤ ਦੀ ਪ੍ਰਸ਼ੰਸਾ ਕੀਤੀ । ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ ਐਸ ਤ੍ਰਿਮੂਰਤੀ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਗੁਟਾਰੇਸ ਨੇ 17 ਫਰਵਰੀ ਨੂੰ ਭਾਰਤ ਨੂੰ ਭੇਜੇ ਇੱਕ ਪੱਤਰ ਵਿੱਚ ਸੰਯੁਕਤ ਰਾਸ਼ਟਰ ਦੇ ਸ਼ਾਂਤੀਕਰਤਾਵਾਂ ਲਈ ਕੋਵਿਡ-19 ਟੀਕੇ ਦੀਆਂ 2 ਲੱਖ ਖੁਰਾਕਾਂ ਦੀ ਭਾਰਤ ਦੀ ਪੇਸ਼ਕਸ਼ ਲਈ ਵਿਦੇਸ਼ ਮੰਤਰੀ ਐਸ ਜੈਸ਼ੰਕਰ ਪ੍ਰਤੀ ਧੰਨਵਾਦ ਪ੍ਰਗਟ ਕੀਤਾ।
ਦਰਅਸਲ, ਤ੍ਰਿਮੂਰਤੀ ਨੇ ਟਵੀਟ ਕਰ ਕੇ ਸੰਯੁਕਤ ਰਾਸ਼ਟਰ ਦੇ ਮੁਖੀ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸੱਕਤਰ ਜਨਰਲ ਨੇ ਕਿਹਾ ਹੈ, “ਵਿਸ਼ਵ ਵਿਆਪੀ ਮਹਾਂਮਾਰੀ ਦੇ ਵਿਰੁੱਧ ਯਤਨਾਂ ਵਿੱਚ ਭਾਰਤ ਇੱਕ ਗਲੋਬਲ ਨੇਤਾ ਰਿਹਾ ਹੈ।” ਤ੍ਰਿਮੂਰਤੀ ਵੱਲੋਂ ਟਵੀਟ ਕੀਤੇ ਗਏ ਪੱਤਰ ਦੇ ਇੱਕ ਸੰਖੇਪ ਦੇ ਅਨੁਸਾਰ, ਗੁਟਾਰੇਸ ਨੇ ਕਿਹਾ ਕਿ 150 ਤੋਂ ਵੱਧ ਦੇਸ਼ਾਂ ਨੂੰ ਮਹੱਤਵਪੂਰਣ ਦਵਾਈਆਂ, ਡਾਇਗਨੌਸਟਿਕ ਕਿੱਟਾਂ, ਵੈਂਟੀਲੇਟਰ ਅਤੇ ਨਿੱਜੀ ਸੁਰੱਖਿਆ ਉਪਕਰਣ ਮੁਹੱਈਆ ਕਰਵਾ ਕੇ ਭਾਰਤ ਵਿਸ਼ਵ ਵਿਆਪੀ ਮਹਾਂਮਾਰੀ ਦਾ ਮੁਕਾਬਲਾ ਕਰਨ ਦੇ ਯਤਨਾਂ ਵਿੱਚ ਇੱਕ ਗਲੋਬਲ ਨੇਤਾ ਰਿਹਾ ਹੈ।
ਗੁਟਾਰੇਸ ਨੇ ਕਿਹਾ, “ਵਿਸ਼ਵ ਸਿਹਤ ਸੰਗਠਨ ਵੱਲੋਂ ਹਾਲ ਹੀ ਵਿੱਚ ਐਮਰਜੈਂਸੀ ਵਰਤੋਂ ਦੀ ਸੂਚੀ ਵਿੱਚ ਸ਼ਾਮਿਲ ਕਰਨ ਲਈ ਹਾਲ ਹੀ ਵਿੱਚ ਜਿਨ੍ਹਾਂ ਦੋ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ਵਿੱਚੋਂ ਇੱਕ ਟੀਕੇ ਨੂੰ ਵਿਕਸਿਤ ਕਰਨ ਤੇ ਉਸਦੇ ਨਿਰਮਾਣ ਵਿੱਚ ਭਾਰਤ ਦੇ ਯਤਨਾਂ ਨੇ ਗਲੋਬਲ ਟੀਕਾ ਮਾਰਕੀਟ ਨੂੰ ਸਹਾਇਤਾ ਦਿੱਤੀ ਹੈ। ਮੈਂ ਸਮਾਨ ਪਹੁੰਚ ਸੁਨਿਸ਼ਚਿਤ ਕਰਨ ਵਾਲੇ ‘ਕੋਵੈਕਸ ਸਹੂਲਤ’ ਨੂੰ ਸਮਰਥਨ ਦੇਣ ਤੇ ਉਸਨੂੰ ਮਜ਼ਬੂਤ ਕਰਨ ਦੇ ਤੁਹਾਡੇ ਯਤਨਾਂ ਦੀ ਵੀ ਪ੍ਰਸ਼ੰਸਾ ਕਰਦਾ ਹਾਂ।”
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਨਰਲ ਸੱਕਤਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਸੀ, “ਭਾਰਤੀ ਪ੍ਰਤੀਨਿਧੀ ਮੰਡਲ ਦੀ ਇਸ ਬੈਠਕ ਦੀ ਘੋਸ਼ਣਾ ਲਈ ਅਸੀਂ ਅਤਿਅੰਤ ਧੰਨਵਾਦੀ ਹਾਂ। ਸੰਯੁਕਤ ਰਾਸ਼ਟਰ ਦਾ ਸਹਿਕਾਰਤਾ ਵਿਭਾਗ ਟੀਕੇ ਵੰਡਣ ਦਾ ਕੰਮ ਕਰੇਗਾ।” ਭਾਰਤ ਵੱਲੋਂ ਟੀਕੇ ਦੀਆਂ ਦੋ ਲੱਖ ਖੁਰਾਕਾਂ ਦੇ ਭਾਰਤ ਦੇ ਤੋਹਫ਼ੇ ਦਾ ਮਤਲਬ ਹੈ ਕਿ ਸੰਯੁਕਤ ਰਾਸ਼ਟਰ ਦੇ ਮਿਸ਼ਨ ਦੇ ਸਾਰੇ ਸ਼ਾਂਤੀਕਰਤਾ ਟੀਕੇ ਦੀਆਂ ਲੋੜੀਂਦੀਆਂ ਖੁਰਾਕਾਂ ਲੱਗ ਪਾਉਣਗੀਆਂ।” ਸੰਯੁਕਤ ਰਾਸ਼ਟਰ ਦੀ ਸ਼ਾਂਤੀ ਸਥਾਪਨਾ ਦੇ ਅਨੁਸਾਰ ਵਿਸ਼ਵ ਵਿੱਚ 12 ਕਾਰਜਾਂ ਵਿੱਚ ਕੁੱਲ 94,484 ਜਵਾਨ ਤਾਇਨਾਤ ਹਨ ।