ਇਨਸਾਨਾਂ ਦੀ ਦੁਨੀਆ ਵਿਚ ਹੁਣ ਜਾਨਵਰਾਂ ਦੀ ਅਹਿਮੀਅਤ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੇ ਕਈ ਉਦਾਹਰਣ ਅਸੀਂ ਲੋਕਾਂ ਨੇ ਹੁਣੇ ਜਿਹੇ ਦੇਖੇ ਹਨ। ਜੋ ਭਾਵੇਂ ਲੋਕਾਂ ਨੂੰ ਹੈਰਾਨ ਕਰ ਦੇਣ ਵਾਲੇ ਲੱਗ ਸਕਦੇ ਹਨ ਪਰ ਹੁਣ ਇਹ ਬਿਲਕੁਲ ਨਾਰਮਲ ਹਨ। ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਇਕ ਡੌਗ ਨੂੰ ਆਸਕਰ ਐਵਾਰਡ ਸਮਾਰੋਹ ਤੇ ਕਾਨਸ ਫਿਲਮ ਫੈਸਟੀਵਲ ਵਿਚ ਰੈੱਡ ਕਾਰਪੇਟ ‘ਤੇ ਪੋਜ ਦਿੰਦੇ ਹੋਏ ਦੇਖਿਆ ਹੋਵੇਗਾ। ਹੁਣ ਹਾਲ ਦੇ ਦਿਨਾਂ ਵਿਚ ਇਕ ਬਿੱਲੀ ਲੋਕਾਂ ਦੇ ਵਿਚ ਚਰਚਾ ਵਿਚ ਆਈ ਜਿਸ ਨੂੰ ਵਰਮੌਂਟ ਸਟੇਟ ਯੂਨੀਵਰਸਿਟੀ ਦੇ ਕੈਸਲਟਨ ਕੈਂਪਸ ਤੋਂ ਆਨਰੇਰੀ ਡਿਗਰੀ ਦਿੱਤੀ ਹੈ।
ਤੁਸੀਂ ਸੋਚ ਰਹੇ ਹੋਵੋਗੇ ਕਿ ਭਲਾ ਇਕ ਬਿੱਲੀ ਨੂੰ ਕਿਵੇਂ ਇੰਨੀ ਵੱਡੀ ਉਪਾਧੀ ਦਿੱਤੀ ਜਾ ਸਕਦੀ ਹੈ। ਇਸ ਕਾਲਜ ਨੇ ਤਰਕ ਦਿੱਤਾ ਕਿ ਮੈਕਸ ਡਾਵ ਦਾ ਰਵੱਈਆ ਕਾਲਜ ਵਿਚ ਕਾਫੀ ਜ਼ਿਆਦਾ ਦੋਸਤਾਨਾ ਸੀ। ਉਹ ਆਉਣ-ਜਾਣ ਵਾਲੇ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀ ਹੈ। ਇਸ ਯੂਨੀਵਰਸਿਟੀ ਵਿਚ ਉਹ ਪਿਛਲੇ ਕਈ ਸਾਲਾਂ ਤੋਂ ਸਟੂਡੈਂਟ, ਟੀਚਰ ਤੇ ਸਟਾਫ ਦੇ ਨਾਲ ਯੂਨੀਵਰਸਿਟੀ ਦੇ ਹਾਲ ਤੇ ਲਾਇਬ੍ਰੇਰੀ ਵਿਚ ਘੁੰਮਦੀ ਰਹਿੰਦੀ ਸੀਤੇ ਉਸ ਨੇ ਕਦੇ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ।
ਉਸ ਦੇ ਇਸੇ ਯੋਗਦਾਨ ਕਾਰਨ ਉਸ ਨੂੰ ਯੂਨੀਵਰਸਿਟੀ ਨੇ ਕੈਂਪਸ ਕਮਿਊਨਿਟੀ ਵਿਚ ਮੈਕਸ ਦੇ ਯੋਗਦਾਨ ਨੂੰ ‘ਡਾਕਟਰ ਆਫ ਲਿਟਰੇਚਰ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਹੈ। ਇਸ ਬਿੱਲੀ ਦੇ ਮਾਲਕ ਸ਼ਲੇ ਡਾਵ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਲਤੂ ਬਿੱਲੀ ਨੂੰ ਯੂਨੀਵਰਸਿਟੀ ਦਾ ਏਰੀਆ ਕਾਫੀ ਜ਼ਿਆਦਾ ਪਸੰਦ ਸੀ। ਉਸ ਨੂੰ ਪਤਾ ਹੁੰਦਾ ਹੈ ਕਿ ਵਿਦਿਆਰਥੀਆਂ ਨੂੰ ਕਦੋਂ ਤੇ ਕਿਥੇ ਮਿਲਣਾ ਹੈ। ਕੈਂਪਸ ਵਿਚ ਹਰ ਕੋਈ ਮੈਕਸ ਨੂੰ ਜਾਣਦਾ ਹੈ। ਲੋਕ ਬਿਨਾਂ ਡਰੇ ਉਸ ਨਾਲ ਖੇਡਦੇ ਸਨ ਤੇ ਉਸ ਨੇ ਵੀ ਕਦੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ।
ਇਹ ਵੀ ਪੜ੍ਹੋ : ਪ੍ਰਯਾਗਰਾਜ ਰੈਲੀ ‘ਚ ਰਾਹੁਲ ਦਾ ਜਨਤਾ ਨਾਲ ਵਾਅਦਾ-‘ਗਰੀਬਾ ਦੇ ਅਕਾਊਂਟ ‘ਚ ਟਕਾਟਕ-ਟਕਾਟਕ ਪਾਵਾਂਗੇ ਪੈਸਾ’
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਨੇ ਆਪਣੇ ਹੈਂਡਲ ‘ਤੇ ਲਿਖਿਆ ਕਿ ਵਾਰਮੋਟ ਸਟੇਟ ਯੂਨੀਵਰਸਿਟੀ ਦੇ ਟਰੱਸਟ ਬੋਰਡ ਨੇ ਮੈਕਸ ਡਾਵ ਨੂੰ ਡਾਕਟਰ ਆਫ ਲਿਟਰੇਚਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਨੂੰ ਇਸ ਉਪਾਧੀ ਲਈ ਵਧਾਈਆਂ। ਹੁਣ ਉਨ੍ਹਾਂ ਨੂੰ ਡਾ. ਮੈਕਸ ਡਾਵ ਦੇ ਨਾਂ ਨਾਲ ਜਾਣਿਆ ਜਾਵੇਗਾ।