ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਇੱਕ ਅਮਰੀਕਾ ਇਸ ਸਮੇਂ ਮੌਸਮ ਦੀ ਮਾਰ ਝੱਲ ਰਿਹਾ ਹੈ । ਅਮਰੀਕਾ ਵਿੱਚ ਸਥਿਤੀ ਬੇਕਾਬੂ ਹੋ ਗਈ ਹੈ । ਲੋਕ ਘਰਾਂ ਵਿੱਚ ਕੈਦ ਹਨ । ਬਰਫੀਲੇ ਬੰਬ ਚੱਕਰਵਾਤ ਨੇ ਲੋਕਾਂ ਦੀ ਜ਼ਿੰਦਗੀ ਖਤਰੇ ਵਿੱਚ ਪਾ ਦਿੱਤੀ ਹੈ। ਸਥਿਤੀ ਅਜਿਹੀ ਹੈ ਕਿ ਐਮਰਜੈਂਸੀ ਰਿਸਪਾਂਸ ਟੀਮਾਂ ਵੀ ਕੰਮ ਨਹੀਂ ਕਰ ਪਾ ਰਹੀਆਂ ਹਨ । ਤਾਜ਼ਾ ਜਾਣਕਾਰੀ ਅਨੁਸਾਰ ਹੁਣ ਤੱਕ ਕਾਰ ਕ੍ਰੈਸ਼, ਦਰੱਖਤ ਡਿੱਗਣ ਤੇ ਦੂਜੇ ਕਾਰਨਾਂ ਕਰ ਕੇ 18 ਲੋਕਾਂ ਦੀ ਜਾਨ ਜਾ ਚੁੱਕੀ ਹੈ। ਬਹੁਤ ਸਾਰੇ ਲੋਕ ਬਿਮਾਰ ਹਨ । ਕਰੀਬ 18 ਲੱਖ ਲੋਕ ਘਰਾਂ ਵਿੱਚ ਫਸੇ ਹੋਏ ਹਨ । ਅੰਤਰਰਾਸ਼ਟਰੀ ਹਵਾਈ ਅੱਡੇ ਬੰਦ ਹਨ ਅਤੇ ਹਜ਼ਾਰਾਂ ਲੋਕ ਹਵਾਈ ਅੱਡਿਆਂ ‘ਤੇ ਵੀ ਫਸੇ ਹੋਏ ਹਨ।
ਇਸ ਤੂਫ਼ਾਨ ਕਾਰਨ ਅਮਰੀਕਾ ਵਿੱਚ ਸਭ ਕੁਝ ਠੱਪ ਹੈ । ਜਨ-ਜੀਵਨ ਇਸ ਤਰ੍ਹਾਂ ਠੱਪ ਹੋ ਗਿਆ ਹੈ ਕਿ ਐਮਰਜੈਂਸੀ ਵਿਚ ਵੀ ਲੋਕਾਂ ਨੂੰ ਮਦਦ ਨਹੀਂ ਮਿਲ ਰਹੀ । ਨਿਊਯਾਰਕ ਦੇ ਬਫੈਲੋ ਇਲਾਕੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ ਦੋ ਲੋਕਾਂ ਦੀ ਮੌਤ ਉਨ੍ਹਾਂ ਦੇ ਘਰਾਂ ਵਿੱਚ ਹੀ ਹੋ ਗਈ ਹੈ। ਇਨ੍ਹਾਂ ਲੋਕਾਂ ਦੀ ਸਿਹਤ ਵਿਗੜ ਗਈ ਸੀ ਅਤੇ ਬਰਫੀਲੇ ਤੂਫਾਨ ਕਾਰਨ ਐਮਰਜੈਂਸੀ ਮੈਡੀਕਲ ਟੀਮਾਂ ਉਨ੍ਹਾਂ ਤੱਕ ਨਹੀਂ ਪਹੁੰਚ ਸਕੀਆਂ । ਨੈਸ਼ਨਲ ਵੈਦਰ ਸਰਵਿਸ ਮੁਤਾਬਕ ਕਈ ਥਾਵਾਂ ‘ਤੇ ਤਾਪਮਾਨ-48 ਡਿਗਰੀ ਤੱਕ ਹੋ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ ‘ਚ ਰਿਹਾ ਇਸ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਤੇ ਰਾਤ, ਜਾਰੀ ਰਹੇਗਾ ਸੀਤ ਲਹਿਰ ਦਾ ਪ੍ਰਕੋਪ
ਇਸ ਦੌਰਾਨ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਮੈਨੂੰ ਹੁਣੇ ਦੋ ਘੋਸ਼ਣਾਵਾਂ ਮਿਲੀਆਂ ਹਨ। ਅਸਲ ਵਿੱਚ ਬਫੇਲੋ ਹਵਾਈ ਅੱਡਾ ਸੋਮਵਾਰ ਸਵੇਰੇ 11 ਵਜੇ ਤੱਕ ਬੰਦ ਰਹੇਗਾ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਦੁਖਦਾਈ ਹੈ, ਉਨ੍ਹਾਂ ਲੋਕਾਂ ਲਈ ਜੋ ਕ੍ਰਿਸਮਿਸ ਦੀਆਂ ਛੁੱਟੀਆਂ ਦੇ ਲਈ ਪਰਿਵਾਰ ਨੂੰ ਮਿਲਣ ਜਾਣਾ ਚਾਹੁੰਦੇ ਹਨ । ਨਾਲ ਹੀ ਸੜਕਾਂ ਵੀ ਸੁਰੱਖਿਅਤ ਨਹੀਂ ਹਨ। ਮੈਂ ਬਸ ਇੰਨਾ ਹੀ ਕਹੂੰਗੀ ਕਿ ਆਪਣੀਆਂ ਛੁੱਟੀਆਂ ਦੀ ਯੋਜਨਾ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿਓ, ਕਿਉਂਕਿ ਕੁਦਰਤ ਨੇ ਇਸ ਵਾਰ ‘ਤੇ ਬਹੁਤ ਗੰਭੀਰ ਸੱਤ ਮਾਰੀ ਹੈ । ਮੈਂ ਇਸਨੂੰ ਅਸਮਾਨ ਤੋਂ ਡਿੱਗਦਾ ਦੇਖ ਰਹੀ ਹਾਂ ਕਿਉਂਕਿ ਅਸੀਂ ਹਵਾ, ਬਰਫ਼ ਹਰ ਚੀਜ਼ ਨਾਲ ਟਕਰਾਅ ਗਏ ਹਾਂ ਅਤੇ ਹਵਾ ਦੀ ਗਤੀ ਬਫੇਲੋ ਵਿੱਚ ਲਹਬਗ਼ 80 ਮੀਲ ਪ੍ਰਤੀ ਘੰਟਾ ਹੈ।
ਦੱਸ ਦੇਈਏ ਕਿ ਅਮਰੀਕਾ ਦੇ ਪੱਛਮੀ ਸੂਬੇ ਮੋਂਟਾਨਾ ਵਿੱਚ ਸ਼ੁੱਕਰਵਾਰ ਨੂੰ ਪਾਰਾ -45 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ । ਚੱਕਰਵਾਤੀ ਤੂਫ਼ਾਨ ਕਾਰਨ ਮੱਧ ਰਾਜਾਂ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ । ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ ਡੇਸ ਮੋਇਨੇਸ, ਆਯੋਵਾ ਵਰਗੇ ਸਥਾਨਾਂ ਵਿੱਚ -37°F (-38°C) ਤੱਕ ਘੱਟ ਤਾਪਮਾਨ ਪੰਜ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਠੰਡ ਦਾ ਕਾਰਨ ਬਣ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: