US Election Result 2020: ਇਸ ਸਮੇਂ ਪੂਰੀ ਦੁਨੀਆ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੀ ਹੈ। ਮਤਦਾਨ ਨੂੰ 24 ਘੰਟਿਆਂ ਤੋਂ ਵੱਧ ਦਾ ਸਮਾਂ ਤੋਂ ਹੋ ਚੁੱਕਾ ਹੈ ਪਰ ਨਤੀਜਿਆਂ ਦੀ ਤਸਵੀਰ ਅਜੇ ਵੀ ਸਾਫ਼ ਨਹੀਂ ਹੋ ਸਕੀ ਹੈ। ਹਾਲਾਂਕਿ, ਹੁਣ ਡੈਮੋਕਰੇਟਿਕ ਪਾਰਟੀ ਦੇ ਜੋ ਬਿਡੇਨ ਬਹੁਮਤ ਦੇ ਨੇੜੇ ਆ ਗਏ ਹਨ। ਇਸ ਦੇ ਨਾਲ ਹੀ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਿੱਛੇ ਦਿਖਾਈ ਦੇ ਰਹੇ ਹਨ। ਪਰ ਦੋਵੇਂ ਉਮੀਦਵਾਰਾਂ ਵਿੱਚ ਬਿਆਨਬਾਜ਼ੀ, ਇਲਜ਼ਾਮਾਂ ਅਤੇ ਜਵਾਬੀ ਕਾਰਵਾਈਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੇ ਮੌਜੂਦਾ ਰਾਸ਼ਟਰਪਤੀ ਅਤੇ ਰਿਪਬਲੀਕਨ ਉਮੀਦਵਾਰਾਂ ਨੂੰ ਵੋਟਾਂ ਦੀ ਗਿਣਤੀ ਵਿੱਚ ਪਛਾੜ ਦਿੱਤਾ ਹੈ ਅਤੇ ਬਹੁਮਤ ਦੇ ਨੇੜੇ ਆ ਗਏ ਹਨ। ਜੋ ਬਿਡੇਨ ਨੂੰ ਹੁਣ ਤੱਕ 264 ਵੋਟਾਂ ਮਿਲੀਆਂ ਹਨ, ਜਦੋਂਕਿ ਟਰੰਪ ਦੇ ਖਾਤੇ ਵਿੱਚ ਹੁਣ ਤੱਕ 214 ਵੋਟਾਂ ਹਨ। ਹਾਲਾਂਕਿ, ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। ਦੋਵਾਂ ਉਮੀਦਵਾਰਾਂ ਨੇ ਜਿੱਤਣ ਦਾ ਭਰੋਸਾ ਜਤਾਇਆ ਹੈ।
ਉੱਥੇ ਹੀ ਰਾਸ਼ਟਰਪਤੀ ਦੀ ਚੋਣ ਸੁਪਰੀਮ ਕੋਰਟ ਪਹੁੰਚਦੀ ਹੋਈ ਵੀ ਨਜ਼ਰ ਆ ਰਹੀ ਹੈ ਕਿਉਂਕਿ ਡੋਨਾਲਡ ਟਰੰਪ ਅਤੇ ਜੋ ਬਿਡੇਨ ਦੀ ਪ੍ਰਚਾਰ ਟੀਮ ਕਾਨੂੰਨੀ ਲੜਾਈ ਦੀ ਤਿਆਰੀ ਕਰ ਰਹੀ ਹੈ। ਇਸ ਵਾਰ, ਵੋਟਰਾਂ ਨੇ ਡਾਕ ਬੈਲਟਾਂ ਰਾਹੀਂ ਰਿਕਾਰਡ ਤੋੜ ਵੋਟਾਂ ਪਾਈਆਂ ਹਨ, ਜਿਸ ਕਾਰਨ ਵੋਟਾਂ ਦੀ ਗਿਣਤੀ ਵਿੱਚ ਵਧੇਰੇ ਸਮਾਂ ਲੱਗ ਸਕਦਾ ਹੈ। ਪੈਨਸਿਲਵੇਨੀਆ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਤੱਕ ਸਾਰੀਆਂ ਵੋਟਾਂ ਦੀ ਗਿਣਤੀ ਹੋਣ ਦੀ ਉਮੀਦ ਹੈ। ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਿਡੇਨ ਦੀ ਪ੍ਰਚਾਰ ਟੀਮ ਦਾ ਮੰਨਣਾ ਹੈ ਕਿ ਇਸ ਨਾਲ ਉਨ੍ਹਾਂ ਦਾ ਫਾਇਦਾ ਹੋਵੇਗਾ, ਜਦੋਂ ਕਿ ਟਰੰਪ ਦੀ ਮੁਹਿੰਮ ਟੀਮ ਦਾ ਮੰਨਣਾ ਹੈ ਕਿ ਵੋਟਾਂ ਦੀ ਗਿਣਤੀ ਦੌਰਾਨ ਗ਼ਲਤ ਕੰਮ ਹੋ ਸਕਦੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਦੇ ਸ਼ੁਰੂ ਵਿੱਚ ਵ੍ਹਾਈਟ ਹਾਊਸ ਵਿੱਚ ਆਪਣੇ ਸਮਰਥਕਾਂ ਨੂੰ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਕਾਨੂੰਨ ਦੀ ਸਹੀ ਵਰਤੋਂ ਕੀਤੀ ਜਾਵੇ, ਇਸ ਲਈ ਅਸੀਂ ਯੂਐਸ ਦੀ ਸੁਪਰੀਮ ਕੋਰਟ ਜਾ ਰਹੇ ਹਾਂ। ਅਸੀਂ ਵੋਟਿੰਗ ਨੂੰ ਰੋਕਣਾ ਚਾਹੁੰਦੇ ਹਾਂ।” ਡੇਲਾਵੇਅਰ ਵਿੱਚ ਬਿਡੇਨ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਡਾਕਖਾਨਿਆਂ ਰਾਹੀਂ ਰਿਕਾਰਡ ਗਿਣਤੀ ਵਿੱਚ ਵੋਟਾਂ ਪਾਈਆਂ ਹਨ। ਵੋਟਾਂ ਦੀ ਗਿਣਤੀ ਹੋਣ ਤੱਕ ਸਾਨੂੰ ਸਬਰ ਕਰਨਾ ਪਏਗਾ।”