ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਨਿਯਮਾਂ ਵਿਚ ਸਖਤੀ ਦੇ ਹੁਕਮ ਦਿੱਤੇ ਹਨ। ਐੱਚ-1 ਬੀ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਆਪਣਾ ਸੋਸ਼ਲ ਮੀਡੀਆ ਅਕਾਊਂਟ ਜਨਤਕ ਕਰਨਾ ਹੋਵੇਗਾ ਤਾਂ ਕਿ ਅਮਰੀਕੀ ਅਧਿਕਾਰੀ ਉਸ ਦੀ ਪ੍ਰੋਫਾਈਲ, ਸੋਸ਼ਲ ਮੀਡੀਆ ਪੋਸਟ ਤੇ ਲਾਈਕਸ ਨੂੰ ਦੇਖ ਸਕਣ।
ਜੇਕਰ ਅਰਜ਼ੀਕਰਤਾ ਦੀ ਕੋਈ ਵੀ ਸੋਸ਼ਲ ਮੀਡੀਆ ਐਕਟੀਵਿਟੀ ਅਮਰੀਕੀ ਹਿੱਤਾਂ ਖਿਲਾਫ ਦਿਖੀ ਤਾਂ ਐੱਚ-1ਬੀ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। H-1B ਦੇ ਆਸ਼ਰਿਤਾਂ (ਪਤਨੀ, ਬੱਚਿਆਂ ਤੇ ਮਾਤਾ-ਪਿਤਾ) ਲਈ ਐੱਚ-4 ਵੀਜ਼ਾ ਲਈ ਵੀ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਪਬਲਿਕ ਕਰਨਾ ਜ਼ਰੂਰੀ ਹੋਵੇਗਾ।
ਅਜਿਹਾ ਪਹਿਲੀ ਵਾਰ ਹੈ ਜਦੋਂ ਐੱਚ-1 ਬੀ ਵੀਜ਼ਾ ਲਈ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਜਾਂਚ ਜ਼ਰੂਰੀ ਕੀਤੀ ਗਈ ਹੈ। ਨਵੇਂ ਨਿਯਮ 15 ਦਸੰਬਰ ਤੋਂ ਲਾਗੂ ਹੋਣਗੇ। ਟਰੰਪ ਪ੍ਰਸ਼ਾਸਨ ਨੇ ਸਾਰੇ ਦੂਤਘਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਅਗਸਤ ਤੋਂ ਸਟੱਡੀ ਵੀਜ਼ਾ ਐੱਚ-1, ਐੱਮ-1 ਤੇ ਜੇ-1 ਨਾਲ ਹੀ ਵਿਜ਼ੀਟਰ ਵੀਜ਼ਾ ਬੀ-1 ਤੇ ਬੀ-2 ਲਈ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਪਬਲਿਕ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਕਿਸਾਨ ਦੁਪਿਹਰ 1 ਤੋਂ 3 ਵਜੇ ਤੱਕ ਰੇਲਵੇ ਟਰੈਕ ਕਰਨਗੇ ਜਾਮ, ਮੰਗਾਂ ਨੂੰ ਲੈ ਕੇ ਕਰਨਗੇ ਪ੍ਰਦਰਸ਼ਨ
ਦੱਸ ਦੇਈਏ ਕਿ H-1B ਨਾਨ-ਇਮੀਗ੍ਰੈਂਟ ਵੀਜ਼ਾ ਹੈ। ਇਹ ਵੀਜ਼ਾ ਸਪੈਸ਼ਲ਼ ਟੈਕਨੀਕਲ ਸਕਿਲ ਵਾਲੇ ਅਹੁਦਿਆਂ ‘ਤੇ ਵਿਦੇਸ਼ੀ ਪੇਸ਼ੇਵਰਾਂ ਦੀ ਨਿਯੁਕਤੀ ਦੀ ਇਜਾਜ਼ਤ ਦਿੰਦਾ ਹੈ। ਇਹ ਵੀਜ਼ਾ IT, ਆਰਕੀਟੈਕਚਰ ਤੇ ਹੈਲਥ ਵਰਗੇ ਪ੍ਰੋਫੈਸ਼ਨ ਵਾਲੇ ਲੋਕਾਂ ਲਈ ਜਾਰੀ ਹੁੰਦਾ ਹੈ। ਅਮਰੀਕਾ ਹਰ ਸਾਲ 65000 ਲੋਕਾਂ ਨੂੰ H-1B ਵੀਜ਼ਾ ਦਿੰਦਾਹੈ। ਇਸ ਦੀ ਸਮਾਂ ਸੀਮਾ 3 ਸਾਲ ਹੁੰਦੀ ਹੈ ਤੇ ਲੋੜ ਪੈਣ ‘ਤੇ ਇਸ ਨੂੰ 3 ਸਾਲ ਵਧਾਇਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























