us president joe biden signs 17 excutive orders: ਜੋ ਬਾਇਡੇਨ ਬੁੱਧਵਾਰ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ।ਅਹੁਦਾ ਸੰਭਾਲਣ ਤੋਂ ਚੰਦ ਘੰਟਿਆਂ ਬਾਅਦ ਹੀ ਉਹ ਐਕਸ਼ਨ ‘ਚ ਆ ਗਏ।ਉਨ੍ਹਾਂ ਨੇ ਤਾਬੜਤੋੜ 17 ਐਗਜ਼ੀਕਿਊਟਿਵ ਆਰਡਰਸ ‘ਤੇ ਦਸਤਖਤ ਕਰ ਦਿੱਤੇ।ਸਭ ਤੋਂ ਪਹਿਲਾਂ ਉਨ੍ਹਾਂ ਨੇ ਮਾਸਕ ਪਹਿਨਣ ਨੂੰ ਜ਼ਰੂਰੀ ਕੀਤੇ ਜਾਣ ਵਾਲੇ ਆਰਡਰ ‘ਤੇ ਸਾਈਨ ਕੀਤੇ।ਪਹਿਲੀ ਵਾਰ ਰਾਸ਼ਟਰਪਤੀ ਦਫਤਰ ਪਹੁੰਚ ਕੇ ਬਾਇਡੇਨ ਨੇ ਮੀਡੀਆ ਨੂੰ ਕਿਹਾ,’ ਮੈਨੂੰ ਕਈ ਕੰਮ ਕਰਨੇ ਹਨ, ਇਸ ਲਈ ਮੈਂ ਇਥੇ ਹਾਂ।ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਬਿਲਕੁਲ ਸਮਾਂ ਨਹੀਂ ਹੈ।ਸਮਾਂ ਬਰਬਾਦ ਨਹੀਂ ਕੀਤਾ ਜਾ ਸਕਦਾ।ਤੁਰੰਤ ਕੰਮ ਸ਼ੁਰੂ ਕਰਨ ਜਾ ਰਿਹਾ ਹਾਂ।ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਅਗਲੇ 7 ਦਿਨਾਂ ‘ਚ ਕਈ ਐਗਜ਼ੀਕਿਊਟਿਵ ਆਰਡਰਸ ‘ਤੇ ਸਾਈਨ ਕਰਾਂਗਾ।
ਸਭ ਤੋਂ ਪਹਿਲਾਂ ਬਾਇਡੇਨ ਨੇ ਕੋਰੋਨਾਵਾਇਰਸ ਨੂੰ ਲੈ ਕੇ ਆਰਡਰ ਸਾਈਨ ਕੀਤੇ।ਇਸ ਦੇ ਤਹਿਤ ਮਾਸਕ ਨੂੰ ਫੇਰਡਲ ਪ੍ਰਾਪਰਟੀ ਐਲਾਨ ਕੀਤਾ ਗਿਆ ਹੈ।ਭਾਵ ਹਰ ਵਿਅਕਤੀ ਨੂੰ ਮਹਾਂਮਾਰੀ ਦੌਰਾਨ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ।ਜੇਕਰ ਤੁਸੀਂ ਸਰਕਾਰੀ ਬਿਲਡਿੰਗ ‘ਚ ਹੋ, ਜਾਂ ਕੋਰੋਨਾ ਹੈਲਥਵਰਕਰ ਹੋ ਤਾਂ ਸੋਸ਼ਲ ਡਿਸਟੈਂਸ ਰੱਖਣਾ ਜ਼ਰੂਰੀ ਹੋਵੇਗਾ।ਟ੍ਰੰਪ ਨੇ ਮਾਸਕ ਨੂੰ ਲੈ ਕੇ ਕੋਈ ਸਖਤੀ ਨਹੀਂ ਸੀ ਕੀਤੀ।
7 ਮੁਸਲਿਮ ਦੇਸ਼ਾਂ-ਈਰਾਕ, ਈਰਾਨ, ਲੀਬੀਆ, ਸੋਮਾਲਿਆ, ਸੁਡਾਨ, ਸੀਰੀਆ ਅਤੇ ਯਮਨ ‘ਤੇ ਲੱਗਾ ਟ੍ਰੈਵਲ ਬੈਨ ਹਟਾ ਦਿੱਤਾ।ਟ੍ਰੰਪ ਨੇ 2017 ‘ਚ ਇਹ ਬੈਨ ਆਪਣੇ ਦਫਤਰ ਦੇ ਪਹਿਲੇ ਹਫਤੇ ਲਾਇਆ ਸੀ।ਇਹ ਮਾਮਲਾ ਸੁਪਰੀਮ ‘ਚ ਵੀ ਲਿਆਂਦਾ ਗਿਆ ਸੀ।ਜਿਸ ਨੂੰ 2018 ‘ਚ ਕੋਰਟ ਨੇ ਬਰਕਰਾਰ ਰੱਖਿਆ ਸੀ।
ਅਮਰੀਕਾ ਹੁਣ ਪੈਰਿਸ ਸਮਝੌਤੇ ‘ਚ ਵੀ ਦੁਬਾਰਾ ਸ਼ਾਮਲ ਹੋਵੇਗਾ।ਟ੍ਰੰਪ ਨੇ 2019 ‘ਚ ਇਸ ਸਮਝੌਤੇ ਨਾਲ ਬਾਹਰ ਜਾਣ ਦਾ ਐਲਾਨ ਕੀਤਾ ਸੀ।ਉਨ੍ਹਾਂ ਨੇ ਕਿਹਾ ਸੀ ਕਿ ਭਾਰਤ, ਚੀਨ ਅਤੇ ਰੂਸ ਧੜੱਲੇ ਨਾਲ ਪ੍ਰਦੂਸ਼ਣ ਨੂੰ ਵਧਾ ਰਿਹਾ ਹਨ।ਦੂਜੇ ਪਾਸੇ ਅਮਰੀਕਾ ਇਸ ਮਾਮਲੇ ‘ਚ ਬਿਹਤਰ ਕੰਮ ਕਰ ਰਿਹਾ ਹੈ।ਉਨ੍ਹਾਂ ਨੇ ਕਿਹਾ ਸੀ ਕਿ ਇਸ ਸਮਝੌਤੇ ਤੋਂ ਬਾਹਰ ਹੋਣ ਦੇ ਬਾਅਦ ਅਮਰੀਕਾ 70 ਸਾਲਾਂ ਤੋਂ ਪਹਿਲੀ ਵਾਰ ਤੇਲ ਅਤੇ ਕੁਦਰਤੀ ਗੈਸ ਦਾ ਨੰਬਰ ਇੱਕ ਉਤਪਾਦਕ ਬਣ ਗਿਆ ਹੈ।