usa president joe biden: ਜੋ ਬਾਇਡੇਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ ਹਨ।ਕੱਲ ਉਨ੍ਹਾਂ ਨੇ ਅਮਰੀਕੀ ਸੰਸਦ ਦੇ ‘ਚ ਹੋਏ ਇੱਕ ਸਮਾਰੋਹ ‘ਚ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ।ਇਸ ਮੌਕੇ ‘ਤੇ ਜੋ ਬਾਇਡੇਨ ਨੇ ਕਿਹਾ ਅਸੀਂ ਅਸ਼ਵੇਤ ਅਤੇ ਘਰੇਲੂ ਆਤੰਕਵਾਦ ਨੂੰ ਹਰਾਵਾਂਗੇ।ਬਾਇਡੇਨ ਨੇ ਦੋਵਾਂ ਚੁਣੌਤੀਆਂ ਦੇ ਖਾਤਮੇ ਲਈ ਹਰ ਅਮਰੀਕੀ ਨੂੰ ਨਾਲ ਆਉਣ ਦੀ ਅਪੀਲ ਕੀਤੀ।ਦੱਸਣਯੋਗ ਹੈ ਕਿ ਜੋ ਬਾਇਡੇਨ ਦੇ ਨਾਲ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਅਹੁਦੇ ਦੀ ਸਹੁੰ ਚੁੱਕੀ।ਕਮਲਾ ਹੈਰਿਸ ਨੇ ਅਮਰੀਕੀ ਉਪਰਾਸ਼ਟਰਪਤੀ ਬਣਨ ਵਾਲੀ ਪਹਿਲਾ ਮਹਿਲਾ ਅਤੇ ਪਹਿਲੀ ਏਸ਼ੀਆਈ ਮੂਲ ਦੀ ਸ਼ਖਸ ਹੈ।ਹੈਰਿਸ ਦੇ ਸਹੁੰ ਚੁੱਕਣ ‘ਤੇ ਤਾਮਿਲਨਾਡੂ ‘ਚ ਉਨ੍ਹਾਂ ਦੇ ਨਾਨਕੇ ਪਿੰਡ ‘ਚ ਵੀ ਜਸ਼ਨ ਮਨਾਇਆ ਗਿਆ।
ਕੋਰੋਨਾ ਕਾਲ ਅਤੇ ਟੰ੍ਰਪ ਸਮਰਥਕਾਂ ਦੀ ਹਿੰਸਾ ਦੇ ਚਲਦਿਆਂ ਅਮਰੀਕੀ ਰਾਸ਼ਟਰਪਤੀ ਦੇ ਸਹੁੰ ਚੁੱਕਣ ਦਾ ਪ੍ਰੋਗਰਾਮ ਬੇੱਹਦ ਸਖਤ ਸੁਰੱਖਿਆ ‘ਚ ਹੋਇਆ।ਪ੍ਰੋਗਰਾਮ ਲਈ ਬੇਹੱਦ ਸੀਮਿਤ ਗਿਣਤੀ ‘ਚ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ।ਸਹੁੰ ਚੁੱਕ ਸਮਾਰੋਹ ‘ਚ ਪਾਪ ਸਿੰਗਰ ਲੇਡੀ ਗਾਗਾ ਅਤੇ ਜੇਨਿਫਰ ਲੋਪਜ ਨੇ ਵੀ ਪਰਫਾਰਮ ਕੀਤਾ।ਬਰਾਕ ਓਬਾਮਾ, ਬਿੱਲ ਕਲਿੰਟਨ ਅਤੇ ਜਾਰਜ ਬੁਸ਼ ਵਰਗੇ ਯੂਐਸ ਦੇ ਸਾਬਕਾ ਰਾਸ਼ਟਰਪਤੀ ਜੋਈ ਬਿਡੇਨ ਦੀ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਏ. ਬਿਦੇਨ ਓਬਾਮਾ ਦੇ ਕਾਰਜਕਾਲ ਦੌਰਾਨ ਉਪ ਰਾਸ਼ਟਰਪਤੀ ਰਹੇ ਸਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਜੋ ਬਿਡੇਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਸਨ। ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਸਮਾਰੋਹ ਤੋਂ ਪਹਿਲਾਂ ਵ੍ਹਾਈਟ House ਤੋਂ ਰਵਾਨਾ ਹੋ ਗਏ।
ਕੱਲ ਹੋਊਗੀ ਆਖਰੀ ਮੀਟਿੰਗ, ਸੁਣੋਂ ਕਿਸਾਨਾਂ ਨੇ ਕਿਵੇਂ ਪਾਣੀ-ਪਾਣੀ ਕੀਤਾ ਮੰਤਰੀ ਤੋਮਰ…