ਅਮਰੀਕਾ ਦੇ ਵਿਸਕਾਨਸਿਨ (wisconsin) ‘ਚ ਐਤਵਾਰ ਸ਼ਾਮ ਨੂੰ ਕ੍ਰਿਸਮਸ ਦੀ ਪਰੇਡ ‘ਚ ਦੌਰਾਨ ਇੱਕ ਵਾਹਨ ਨੇ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।
ਅਧਿਕਾਰੀ ਵਾਉਕੇਸ਼ਾ ਦੇ ਮਿਲਵਾਕੀ ਵਿੱਚ ਵਾਪਰੀ ਘਟਨਾ ਦੀ ਜਾਂਚ ਕਰ ਰਹੇ ਹਨ। ਇਹ ਘਟਨਾ ਸ਼ਾਮ 4:30 ਵਜੇ (2230 GMT) ‘ਤੇ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਲੋਕ ਸਾਲਾਨਾ ਸਮਾਰੋਹ ਦੇਖਣ ਲਈ ਮਿਲਵਾਕੀ, ਵਾਉਕੇਸ਼ਾ ਵਿੱਚ ਆਏ ਸੀ।
ਪੁਲਿਸ ਮੁਖੀ ਡੈਨ ਥਾਮਸਨ ਨੇ ਪੱਤਰਕਾਰਾਂ ਨੂੰ ਦੱਸਿਆ, “ਇੱਕ ਲਾਲ ਰੰਗ ਦੀ SUV ਕ੍ਰਿਸਮਸ ਦੀ ਪਰੇਡ ਵਿੱਚ ਦਾਖਲ ਹੋਈ। ਇਸ ਦੌਰਾਨ ਕਾਰ ਨੇ 20 ਤੋਂ ਵੱਧ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਕੁੱਝ ਬੱਚੇ ਵੀ ਸ਼ਾਮਿਲ ਸਨ। ਇਸ ਘਟਨਾ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।”
ਇਹ ਵੀ ਪੜ੍ਹੋ : ਵੱਡੀ ਖ਼ਬਰ! ਪੰਜਾਬ ‘ਚ ‘ਆਪ’ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਵੱਡਾ ਸਿਆਸੀ ਧਮਾਕਾ ਕਰਨਗੇ ਕੇਜਰੀਵਾਲ
ਉਨ੍ਹਾਂ ਨੇ ਮ੍ਰਿਤਕਾਂ ਦੀ ਗਿਣਤੀ ਨਾ ਦੱਸਦਿਆਂ ਕਿਹਾ ਕਿ ਜਦੋਂ ਤੱਕ ਪਰਿਵਾਰਾਂ ਨੂੰ ਸੂਚਿਤ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਜਾਵੇਗੀ। ਫਾਇਰ ਚੀਫ ਸਟੀਵਨ ਹਾਵਰਡ ਨੇ ਦੱਸਿਆ ਕਿ 12 ਬੱਚਿਆਂ ਸਮੇਤ 23 ਲੋਕਾਂ ਨੂੰ ਛੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅਧਿਕਾਰੀਆਂ ਨੇ ਗੱਡੀ ਬਰਾਮਦ ਕਰ ਲਈ ਹੈ। ਪ੍ਰਸ਼ਾਸਨ ਨੇ ਦੱਸਿਆ ਕਿ ਕਾਰ ਨੂੰ ਰੋਕਣ ਲਈ ਇੱਕ ਅਧਿਕਾਰੀ ਨੇ ਉਸ ਕਾਰ ‘ਤੇ ਗੋਲੀ ਵੀ ਚਲਾਈ ਸੀ। ਸੋਮਵਾਰ ਨੂੰ ਸਕੂਲ ਨਹੀਂ ਖੁੱਲ੍ਹਣਗੇ ਅਤੇ ਸੜਕ ਬੰਦ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: