ਅਮਰੀਕਾ ਨੇ ਸੈਲਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਵੀਜਾ ਫ੍ਰੀ ਐਂਟਰੀ ਦਾ ਵਿਸਤਾਰ ਕੀਤਾ ਹੈ। ਇਸ ਨੀਤੀ ਤਹਿਤ ਹੁਣ ਹੋਰ ਜ਼ਿਆਦਾ ਦੇਸ਼ਾਂ ਦੇ ਨਾਗਰਿਕਾਂ ਨੂੰ ਘੁੰਮਣ ਲਈ ਵੀਜ਼ੇ ਦੀ ਲੋੜ ਨਹੀਂ ਹੋਵੇਗੀ। ਇਸ ਤਹਿਤ ਸੂਚੀ ਵਿਚ ਸ਼ਾਮਲ ਦੇਸ਼ਾਂ ਦੇ ਨਾਗਰਿਕ ਬਿਨਾਂ ਵੀਜ਼ਾ ਦੇ ਅਮਰੀਕਾ ਵਿਚ ਦਾਖਲ ਹੋ ਸਕਦੇ ਹਨ ਤੇ 90 ਦਿਨਾਂ ਤੱਕ ਰਹਿ ਸਕਦੇ ਹਨ। ਵੀਜ਼ਾ ਛੋਟ ਪ੍ਰੋਗਰਾਮ ਵਿੱਚ ਨੀਤੀਗਤ ਤਬਦੀਲੀਆਂ ਦਾ ਉਦੇਸ਼ ਸੈਲਾਨੀਆਂ ਲਈ ਅਮਰੀਕਾ ਵਿੱਚ ਦਾਖਲੇ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਅਤੇ ਉਡੀਕ ਸਮੇਂ ਨੂੰ ਘਟਾਉਣਾ ਹੈ।
ਅਮਰੀਕਾ ਸਰਕਾਰ ਲਾਸ ਵੇਗਾਸ, ਨਿਊਯਾਰਕ, ਲਾਸ ਏਂਜਲਸ ਤੇ ਹੋਰਨਾਂ ਸਣੇ ਆਪਣੇ ਸਭ ਤੋਂ ਲੋਕਪ੍ਰਿਯ ਥਾਵਾਂ ਦੀ ਯਾਤਰਾ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ, ਨਾਲ ਹੀ ਛੋਟੇ ਸ਼ਹਿਰਾਂ ਤੇ ਪੇਂਡੂ ਇਲਾਕਿਆਂ ਵਿਚ ਲੋਕਾਂ ਦੀ ਗਿਣਤੀ ਵਧਾਉਣਾ ਚਾਹੁੰਦੀ ਹੈ। ਅਮਰੀਕਾ ਦੁਨੀਆ ਭਰ ਦੇ ਲੋਕਾਂ ਲਈ ਲੋਕਪ੍ਰਿਯ ਥਾਂ ਹੈ ਜਿਥੇ ਵਮਜੀਵ ਪਾਰਕ ਤੋਂ ਲੈ ਕੇ ਘਾਟੀਆਂ, ਥੀਮ ਪਾਰਕ ਤੋਂ ਲੈ ਕੇ ਅਜਾਇਬ ਘਰ, ਝੀਲ ਤੋਂ ਲੈ ਕੇ ਝਰਨੇ, ਸਮੁੰਦਰ ਕਿਨਾਰੇ ਤੋਂ ਲੈ ਕੇ ਦੀਪ ਤੇ ਹੋਰ ਬਹੁਤ ਕੁਝ ਹੈ।
ਇਹ ਵੀ ਪੜ੍ਹੋ : ਲੁਧਿਆਣਾ ਨੇ ਸੰਸਦ ਨੂੰ ਦਿੱਤੇ 3 ਸਾਂਸਦ, ਲੋਕ ਸਭਾ ‘ਚ ਗੂੰਜਣਗੇ ਕਿਸ਼ੋਰੀ ਲਾਲ, ਤਿਵਾੜੀ ਤੇ ਡਾ. ਅਮਰ ਸਿੰਘ
ਅਮਰੀਕਾ ਦੇ ਵੀਜ਼ਾ-ਮੁਕਤ ਪ੍ਰਵੇਸ਼ ਦੇਸ਼ਾਂ ਦੀ ਸੂਚੀ ਵਿੱਚ ਨਾਰਵੇ, ਪੋਲੈਂਡ, ਪੁਰਤਗਾਲ, ਸੈਨ ਮੈਰੀਨੋ, ਸਿੰਗਾਪੁਰ, ਸਲੋਵਾਕੀਆ, ਸਲੋਵੇਨੀਆ, ਦੱਖਣੀ ਕੋਰੀਆ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਤਾਈਵਾਨ, ਯੂਨਾਈਟਿਡ ਕਿੰਗਡਮ, ਅੰਡੋਰਾ, ਆਸਟਰੇਲੀਆ, ਆਸਟਰੀਆ, ਬੈਲਜੀਅਮ, ਬਰੂਨੇਈ, ਚਿਲੀ, ਕ੍ਰੋਏਸ਼ੀਆ, ਚੈੱਕ ਗਣਰਾਜ, ਡੈਨਮਾਰਕ, ਐਸਟੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਗ੍ਰੀਸ, ਹੰਗਰੀ, ਆਈਸਲੈਂਡ, ਆਇਰਲੈਂਡ, ਇਜ਼ਰਾਈਲ, ਇਟਲੀ, ਜਾਪਾਨ, ਲਾਤਵੀਆ, ਲੀਚਟਨਸਟਾਈਨ, ਲਿਥੁਆਨੀਆ, ਲਕਸਮਬਰਗ, ਮਾਲਟਾ, ਮੋਨਾਕੋ, ਨੀਦਰਲੈਂਡ ਅਤੇ ਨਿਊਜ਼ੀਲੈਂਡ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: