ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸ਼ਨੀਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੋਵੇਂ “ਜ਼ਿੰਮੇਵਾਰ ਆਗੂ” ਹਨ । ਦੋਵਾਂ ਦੇਸ਼ਾਂ ਵਿਚਾਲੇ ਮੁੱਦਿਆਂ ਨੂੰ ਸੁਲਝਾਉਣ ਵਿੱਚ ਸਮਰੱਥ ਹਨ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਖੇਤਰ ਤੋਂ ਬਾਹਰ ਕਿਸੇ ਵੀ ਤਾਕਤ ਨੂੰ ਇਸ ਪ੍ਰਕਿਰਿਆ ਵਿੱਚ ਦਖਲ ਨਹੀਂ ਦੇਣਾ ਚਾਹੀਦਾ।
ਦਰਅਸਲ, ਚਾਰ ਦੇਸ਼ਾਂ ਦੇ ਸਮੂਹ ਕਵਾਡ (ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ) ਦੀ ਰੂਸ ਵੱਲੋਂ ਸਮੂਹਕ ਤੌਰ ‘ਤੇ ਅਲੋਚਨਾ ਕਰਨ ਵਿਚਾਲੇ ਪੁਤਿਨ ਨੇ ਕਿਹਾ ਕਿ ਕਿਸੇ ਰਾਸ਼ਟਰ ਨੂੰ ਕਿਸੇ ਪਹਿਲ ਵਿੱਚ ਕਿਵੇਂ ਸ਼ਾਮਿਲ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਹੋਰ ਦੂਜੇ ਦੇਸ਼ਾਂ ਨਾਲ ਕਿਸ ਸਰਹੱਦ ਤੱਕ ਸਬੰਧ ਬਣਾਉਣੇ ਚਾਹੀਦੇ ਹਨ, ਇਹ ਮੁਲਾਂਕਣ ਕਰਨ ਦਾ ਕੰਮ ਮਾਸਕੋ ਦਾ ਨਹੀਂ ਹੈ। ਪਰ ਕੋਈ ਵੀ ਸਾਂਝੇਦਾਰੀ ਦੂਜੇ ਦੇ ਵਿਰੁੱਧ ਇਕਜੁੱਟ ਹੋਣ ਦੇ ਮਕਸਦ ਲਈ ਨਹੀਂ ਹੋਣੀ ਚਾਹੀਦੀ।
ਕਵਾਡ ਅਤੇ ਇਸ ਸਮੂਹ ਵਿੱਚ ਭਾਰਤ ਦੇ ਸ਼ਾਮਿਲ ਹੋਣ ‘ਤੇ ਮਾਸਕੋ ਦੀ ਰਾਏ ਦੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਪੁਤਿਨ ਦੀ ਇਹ ਟਿੱਪਣੀ ਚੀਨ ਦੇ ਉਸ ਦਾਅਵੇ ਦੇ ਪਿਛੋਕੜ ਵਿੱਚ ਆਈ ਹੈ ਕਿ ਰਾਸ਼ਟਰਾਂ ਦਾ ਇਹ ਸਮੂਹ ਰਣਨੀਤਕ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਬੀਜਿੰਗ ਦੇ ਪ੍ਰਭਾਵ ਨੂੰ ਕੰਟਰੋਲ ਕਰਨ ਲਈ ਬਣਾਇਆ ਗਿਆ ਹੈ । ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰੂਸ ਦੀ ਭਾਰਤ ਨਾਲ ਸਾਂਝੇਦਾਰੀ, ਮਾਸਕੋ ਅਤੇ ਬੀਜਿੰਗ ਵਿਚਾਲੇ ਸਬੰਧ ਵਿੱਚ ਕੋਈ ਵਿਰੋਧ ਨਹੀਂ ਹੈ ।
ਪੁਤਿਨ ਨੇ ਕਿਹਾ, ‘ਹਾਂ, ਮੈਂ ਜਾਣਦਾ ਹਾਂ ਕਿ ਭਾਰਤ ਅਤੇ ਚੀਨ ਦੇ ਸਬੰਧਾਂ ਨਾਲ ਜੁੜੇ ਕੁਝ ਮੁੱਦੇ ਹਨ, ਪਰ ਗੁਆਂਢੀ ਦੇਸ਼ਾਂ ਦੇ ਵਿਚਕਾਰ ਹਮੇਸ਼ਾਂ ਬਹੁਤ ਸਾਰੇ ਮੁੱਦੇ ਹੁੰਦੇ ਹਨ। ਹਾਲਾਂਕਿ, ਮੈਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਚੀਨ ਦੇ ਰਾਸ਼ਟਰਪਤੀ ਦੋਵਾਂ ਦੀ ਸਥਿਤੀ ਤੋਂ ਜਾਣੂ ਹਾਂ ।
ਇਹ ਵੀ ਪੜ੍ਹੋ: CM ਮਮਤਾ ਬੈਨਰਜੀ ਦੀ TMC ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਬੁਲਾਇਆ ਬੰਗਾਲ, ਜਾਣੋ ਕੀ ਹੈ ਕਾਰਨ
ਉਹ ਬਹੁਤ ਜ਼ਿੰਮੇਵਾਰ ਲੋਕ ਹਨ ਅਤੇ ਇੱਕ-ਦੂਜੇ ਨਾਲ ਦ੍ਰਿੜਤਾ ਅਤੇ ਪੂਰੇ ਆਦਰ ਨਾਲ ਪੇਸ਼ ਆਉਂਦੇ ਹਨ। ਮੈਨੂੰ ਯਕੀਨ ਹੈ ਕਿ ਕੋਈ ਵੀ ਮੁੱਦਾ ਜੋ ਸਾਹਮਣੇ ਆਵੇਗਾ, ਉਹ ਇਸ ਦਾ ਹੱਲ ਲੱਭ ਹੀ ਲੈਣਗੇ । ਪਰ ਇਹ ਮਹੱਤਵਪੂਰਨ ਹੈ ਕਿ ਖੇਤਰ ਤੋਂ ਬਾਹਰ ਦੀ ਕੋਈ ਤਾਕਤ ਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ।
ਇਹ ਵੀ ਦੇਖੋ: ‘‘ਆਤੰਕਵਾਦ ਖਾਤਮਾ ਦਿਵਸ’’ ਦਾ Poster ਫਾੜਣ ਵਾਲੇ ਸਿੰਘ ਦਾ Exclusive Interview