ਰੂਸ ਦੀ ਆਬਾਦੀ ਦਿਨੋਂ-ਦਿਨ ਘੱਟ ਰਹੀ ਹੈ। ਇਸ ਨਾਲ ਦੇਸ਼ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਪਰੇਸ਼ਾਨ ਹਨ। ਉਨ੍ਹਾਂ ਨੇ ਇਸ ਸੰਕਟ ਵਿੱਚੋਂ ਨਿਕਲਣ ਲਈ ਦੇਸ਼ ਦੀਆਂ ਮਹਿਲਾਵਾਂ ਲਈ ਇੱਕ ਅਨੋਖਾ ਐਲਾਨ ਕੀਤਾ ਹੈ। ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਜਿਹੜੀਆਂ ਮਹਿਲਾਵਾਂ 10 ਬੱਚੇ ਪੈਦਾ ਕਰਨਗੀਆਂ ਉਨ੍ਹਾਂ ਨੂੰ ਸਰਕਾਰ ਵੱਲੋਂ 1 ਅਰਬ ਰੂਬਲ ਯਾਨੀ ਕਿ 13 ਲੱਖ ਰੁਪਏ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 10 ਬੱਚੇ ਪੈਦਾ ਕਰਨ ਵਾਲੀਆਂ ਮਹਿਲਾਵਾਂ ਨੂੰ ‘ਮਦਰ ਹੀਰੋਇਨ’ ਨਾਮ ਦਾ ਐਵਾਰਡ ਵੀ ਦਿੱਤਾ ਜਾਵੇਗਾ। ਇਹ ਐਵਾਰਡ ਦੂਜੇ ਵਿਸ਼ਵ ਯੁੱਧ ਦੌਰਾਨ ਵੀ ਮਹਿਲਾਵਾਂ ਨੂੰ ਦਿੱਤਾ ਜਾਂਦਾ ਸੀ। ਉਸ ਸਮੇਂ ਵੀ ਰੂਸ ਦੀ ਜਨਸੰਖਿਆ ਤੇਜ਼ੀ ਨਾਲ ਘੱਟ ਰਹੀ ਸੀ। ਰੂਸ ਨੇ 1991 ਵਿੱਚ ਸੋਵੀਅਤ ਸੰਘ ਦੇ ਟੁੱਟ ਜਾਣ ਤੋਂ ਬਾਅਦ ਇਹ ਐਵਾਰਡ ਦੇਣਾ ਬੰਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ: CM ਮਾਨ ਦੀ ਨੌਜਵਾਨਾਂ ਨੂੰ ਇੱਕ ਹੋਰ ਸੌਗਾਤ, 4358 ਕਾਂਸਟੇਬਲਾਂ ਨੂੰ ਦਿੱਤੇ ਜਾਣਗੇ ਨਿਯੁਕਤੀ ਪੱਤਰ
ਜ਼ਿਕਰਯੋਗ ਹੈ ਕਿ ਪੁਤਿਨ ਵੱਲੋਂ 15 ਅਗਸਤ ਨੂੰ ਇੱਕ ਫਰਮਾਨ ਜਾਰੀ ਕੀਤਾ ਗਿਆ ਸੀ। ਇਸਦੇ ਮੁਤਾਬਕ ਮਹਿਲਾਵਾਂ ਨੂੰ ਇੱਕੋ ਸਮੇਂ ਸਾਰੀ ਰਕਮ ਦੇ ਦਿੱਤੀ ਜਾਵੇਗੀ। ਇਹ ਰਕਮ 10ਵੇਂ ਬੱਚੇ ਦੇ ਇੱਕ ਸਾਲ ਦਾ ਹੋ ਜਾਣ ‘ਤੇ ਮਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ। ਮਾਂ ਕਿਸੇ ਹਮਲੇ ਵਿੱਚ ਜੇਕਰ ਆਪਣਾ ਬੱਚਾ ਗੁਆ ਵੀ ਡਿਬਦੀ ਹੈ ਜਾਂ ਕਿਸੇ ਕਾਰਨ ਬੱਚੇ ਦੀ ਮੌਤ ਹੋ ਜਾਂਦੀ ਹੈ, ਉਦੋਂ ਵੀ ਮਾਂ ਨੂੰ ਪੂਰੇ 13 ਲੱਖ ਰੁਪਏ ਦਿੱਤੇ ਜਾਣਗੇ।
ਦੱਸ ਦੇਈਏ ਕਿ ਰਾਜਨੀਤੀ ਅਤੇ ਸੁਰੱਖਿਆ ਦੇ ਮਾਹਿਰ ਡਾ. ਜੇਨੀ ਮੈਥਰਸ ਨੇ ਇਸ ਫ਼ੈਸਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਹ ਫ਼ੈਸਲਾ ਕਾਫੀ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਰੂਸ ਦੀ ਆਬਾਦੀ ਵਿੱਚ ਗਿਰਾਵਟ ਜ਼ਰੂਰ ਆਈ ਹੈ। ਉਨ੍ਹਾਂ ਕਿਹਾ ਕਿ 1990 ਦੇ ਦਹਾਕੇ ਤੋਂ ਬਾਅਦ ਤੋਂ ਹੀ ਜਨਸੰਖਿਆ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੇਸ਼ੱਕ ਇਹ ਮਹਿਲਾਵਾਂ ਨੂੰ ਵੱਡੇ ਪਰਿਵਾਰ ਰੱਖਣ ਲਈ ਉਤਸ਼ਾਹਿਤ ਕਰਨ ਦੀ ਇੱਕ ਕੋਸ਼ਿਸ਼ ਹੋਵੇ, ਪਰ ਸਿਰਫ਼ 13 ਲੱਖ ਰੁਪਏ ਵਿੱਚ 10 ਬੱਚਿਆਂ ਦਾ ਪਾਲਣ-ਪੋਸ਼ਣ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਉਹ ਸਾਰੇ ਕਿੱਥੇ ਰਹਿਣਗੇ ?
ਵੀਡੀਓ ਲਈ ਕਲਿੱਕ ਕਰੋ -: