ਅਮਰੀਕਾ ਤੋਂ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਰੈਸਟੋਰੈਂਟ ਵਿੱਚ ਵੇਟਰੈਸ ਵਜੋਂ ਕੰਮ ਕਰਦੀ ਇੱਕ ਕੁੜੀ ਨੂੰ ਸਾਢੇ ਤਿੰਨ ਲੱਖ ਦੀ ਟਿਪ ਮਿਲੀ ਹੈ। ਟਿਪ ਦੇ ਰੂਪ ਵਿੱਚ ਇੰਨੀ ਵੱਡੀ ਰਕਮ ਮਿਲਣ ਤੋਂ ਬਾਅਦ, ਉਸਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ।
ਪਰ ਇਹ ਟਿਪ ਕੁੜੀ ਦੀ ਨੌਕਰੀ ਲਈ ਖ਼ਤਰਾ ਬਣ ਗਈ। ਰੈਸਟੋਰੈਂਟ ਮਾਲਕ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਆਓ ਜਾਣਦੇ ਹਾਂ ਕਿਉਂ – ਇੱਕ ਰਿਪੋਰਟ ਮੁਤਾਬਿਕ ਲੜਕੀ ਦਾ ਨਾਂ ਰਿਆਨ ਬਰੈਂਡਟ ਹੈ, ਜੋ ਅਰਕਨਸਾਸ ਦੀ ਰਹਿਣ ਵਾਲੀ ਹੈ। ਰਿਆਨ ਬੈਂਟਨਵਿਲੇ ਸਥਿਤ ਇੱਕ ਰੈਸਟੋਰੈਂਟ ਵਿੱਚ ਵੇਟਰੈਸ ਦਾ ਕੰਮ ਕਰਦੀ ਸੀ। ਕੁੱਝ ਦਿਨ ਪਹਿਲਾਂ ਰੈਸਟੋਰੈਂਟ ‘ਚ ਆਏ ਇੱਕ ਵਪਾਰੀ ਨੇ ਸੇਵਾ ਦੇ ਬਦਲੇ ਉਸ ਨੂੰ ਸਾਢੇ ਤਿੰਨ ਲੱਖ ਦੀ ਮੋਟੀ ਰਕਮ ਟਿਪ ਵਜੋਂ ਦਿੱਤੀ। ਪਰ ਰਿਆਨ ਬਰੈਂਡਟ ਦੇ ਕੋਲ ਇਸ ਟਿਪ ਦੀ ਖੁਸ਼ੀ ਬਹੁਤੀ ਦੇਰ ਤੱਕ ਨਹੀਂ ਟਿਕ ਸਕੀ। ਦਰਅਸਲ, ਰੈਸਟੋਰੈਂਟ ਦੇ ਮੈਨੇਜਰ ਨੇ ਉਸ ਨੂੰ 3.5 ਲੱਖ ਰੁਪਏ ਦੀ ਬਾਕੀ ਵੇਟਰੈਸ ਨਾਲ ਆਪਣੀ ਟਿਪ ਸਾਂਝੀ ਕਰਨ ਲਈ ਕਿਹਾ। ਇਹ ਸੁਣ ਕੇ ਰਿਆਨ ਹੈਰਾਨ ਰਹਿ ਗਈ, ਕਿਉਂਕਿ ਉਸ ਨੂੰ ਪਹਿਲਾਂ ਕਦੇ ਕੋਈ ਟਿਪ ਸ਼ੇਅਰ ਕਰਨ ਲਈ ਨਹੀਂ ਕਿਹਾ ਗਿਆ ਸੀ।
ਇਹ ਵੀ ਪੜ੍ਹੋ : ਵਿਸ਼ਵ ਭਰ ‘ਚ ਛਾਈ 21 ਸਾਲਾਂ ਪੰਜਾਬਣ ਮੁਟਿਆਰ ਹਰਨਾਜ਼ ਸੰਧੂ, ਜਿੱਤਿਆ ਮਿਸ ਯੂਨੀਵਰਸ ਦਾ ਖਿਤਾਬ
ਵੇਟਰੇਸ ਦੀ ਮੰਨੀਏ ਤਾਂ ਰੈਸਟੋਰੈਂਟ ਦੇ ਮੈਨੇਜਰ ਨੇ ਪਾਲਿਸੀ ਦੇ ਬਹਾਨੇ ਉਸ ਨੂੰ ਟਿਪ ‘ਚ ਮਿਲੇ ਪੈਸੇ ਵੰਡਣ ਲਈ ਕਿਹਾ। ਰਿਆਨ ਬਰੈਂਡਟ ਨੇ ਇਹ ਗੱਲ ਟਿਪ ਦੇਣ ਵਾਲੇ ਵਿਅਕਤੀ ਨੂੰ ਦੱਸੀ। ਜਦੋਂ ਇਸ ਬਾਰੇ ਮੈਨੇਜਰ ਨੂੰ ਪਤਾ ਲੱਗਾ ਤਾਂ ਉਸ ਨੇ ਗੱਲ ਸਾਂਝੀ ਕਰਨ ਲਈ ਵੇਟਰੇਸ ਨੂੰ ਨੌਕਰੀ ਤੋਂ ਕੱਢ ਦਿੱਤਾ। ਰਿਪੋਰਟ ਮੁਤਾਬਿਕ ਇਸ ਘਟਨਾ ਤੋਂ ਬਾਅਦ ਟਿਪ ਦੇਣ ਵਾਲੇ ਕਾਰੋਬਾਰੀ ਨੇ ਵੇਟਰੇਸ ਰਿਆਨ ਦੀ ਮਦਦ ਲਈ ਹੱਥ ਵਧਾਇਆ। ਉਸਨੇ GoFundMe ਨਾਮ ਦਾ ਇੱਕ ਪੇਜ ਬਣਾਇਆ। ਇਸ ਦੇ ਜ਼ਰੀਏ ਲੋਕ ਰਿਆਨ ਦੀ ਨੌਕਰੀ ਜਾਣ ਤੋਂ ਬਾਅਦ ਸਿੱਖਿਆ ਕਰਜ਼ਾ ਚੁਕਾਉਣ ਵਿੱਚ ਮਦਦ ਕਰ ਸਕਦੇ ਹਨ। ਦਰਅਸਲ, ਰਿਆਨ ਵਿਦਿਆਰਥੀ ਸੀ ਅਤੇ ਉਸ ‘ਤੇ ਲੱਖਾਂ ਰੁਪਏ ਦਾ ਐਜੂਕੇਸ਼ਨ ਲੋਨ ਸੀ। ਜਿਸ ਲਈ ਉਹ ਵੇਟਰੈਸ ਦਾ ਕੰਮ ਕਰਦੀ ਸੀ। ਉਸ ਨੇ ਸੋਚਿਆ ਕਿ ਸਾਢੇ ਤਿੰਨ ਲੱਖ ਦੀ ਟਿਪ ਨਾਲ ਉਸ ਦਾ ਕੰਮ ਹੋ ਜਾਵੇਗਾ, ਪਰ ਰੈਸਟੋਰੈਂਟ ਨੇ ਉਸ ਦੀ ਟਿਪ ਹੋਰ ਵੇਟਰੈਸ ਨੂੰ ਵੰਡ ਦਿੱਤੀ ਅਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: