ਮੌਜੂਦਾ ਸਮੇਂ ਵਿੱਚ ਸਮਾਰਟਫੋਨ ਦੀ ਵਰਤੋਂ ਕਰਨ ਵਾਲਾ ਹਰ ਯੂਜ਼ਰ ਵਟਸਐਪ ਦੀ ਵਰਤੋਂ ਕਰਦਾ ਹੈ ਪਰ ਅੱਜ ਵਟਸਐਪ ਦੇ ਕਰੋੜਾਂ ਯੂਜ਼ਰਸ ਲਈ ਇੱਕ ਪ੍ਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ । ਹੁਣ ਤੱਕ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਵਟਸਐਪ ਦਾ ਡਾਟਾ ਚੋਰੀ ਹੋ ਗਿਆ ਹੈ । ਲਗਭਗ ਵਟਸਐਪ ਦੇ 500 ਮਿਲੀਅਨ ਯੂਜ਼ਰਸ ਦਾ ਡਾਟਾ ਚੋਰੀ ਹੋ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਅਮਰੀਕਾ ਸਣੇ ਦੁਨੀਆ ਦੇ 84 ਦੇਸ਼ ਸ਼ਾਮਿਲ ਹਨ। ਸਾਈਬਰ ਨਿਊਜ਼ ਦੀ ਇੱਕ ਰਿਪੋਰਟ ਵਿੱਚ ਅਜਿਹਾ ਦਾਅਵਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਡਾਟਾ ਬ੍ਰੀਚ ਹੈ।
ਮਿਲੀ ਜਾਣਕਾਰੀ ਮੁਤਾਬਕ ਇਸ ਡਾਟਾ ਵਿੱਚ 84 ਦੇਸ਼ਾਂ ਦੇ WhatsApp ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਸ਼ਾਮਿਲ ਹੈ। ਡਾਟਾ ਵੇਚਣ ਵਾਲੇ ਵਿਅਕਤੀ ਦਾ ਦਾਅਵਾ ਹੈ ਕਿ ਸੈੱਟ ਵਿੱਚ ਇਕੱਲੇ ਅਮਰੀਕਾ ਵਿੱਚ 32 ਮਿਲੀਅਨ ਉਪਭੋਗਤਾਵਾਂ ਦੇ ਰਿਕਾਰਡ ਸ਼ਾਮਲ ਹਨ। ਇਸ ਤੋਂ ਇਲਾਵਾ ਮਿਸਰ, ਇਟਲੀ, ਫਰਾਂਸ, ਬ੍ਰਿਟੇਨ, ਰੂਸ ਅਤੇ ਭਾਰਤ ਦੇ ਲੱਖਾਂ ਉਪਭੋਗਤਾਵਾਂ ਦਾ ਡਾਟਾ ਵੀ ਲੀਕ ਹੋ ਗਿਆ ਹੈ, ਜਿਸ ਨੂੰ ਆਨਲਾਈਨ ਵੇਚਿਆ ਜਾ ਰਿਹਾ ਹੈ ।
ਸਾਈਬਰ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਯੂਐਸ ਡੇਟਾਸੈਟ $7000 ਵਿੱਚ ਉਪਲਬਧ ਹੈ, ਜਦੋਂ ਕਿ ਯੂਕੇ ਡੇਟਾਸੈਟ ਦੀ ਕੀਮਤ $2500 ਰੱਖੀ ਗਈ ਹੈ। ਸਾਈਬਰ ਨਿਊਜ਼ ਨੇ ਦੱਸਿਆ ਕਿ ਜਦੋਂ ਡੇਟਾ ਵੇਚਣ ਵਾਲੀ ਕੰਪਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸਬੂਤ ਵਜੋਂ 1097 ਨੰਬਰ ਸਾਂਝੇ ਕੀਤੇ। ਸਾਈਬਰ ਨਿਊਜ਼ ਨੇ ਨੰਬਰਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਸਾਰੇ ਵਟਸਐਪ ਯੂਜ਼ਰਸ ਦੇ ਹਨ, ਹਾਲਾਂਕਿ, ਹੈਕਰ ਨੇ ਇਹ ਨਹੀਂ ਦੱਸਿਆ ਕਿ ਉਸ ਨੂੰ ਡਾਟਾ ਕਿਵੇਂ ਮਿਲਿਆ।
ਵੀਡੀਓ ਲਈ ਕਲਿੱਕ ਕਰੋ -: