WHO approves Johnson & Johnson Covid-19 vaccine: ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ Johnson & Johnson ਵੱਲੋਂ ਬਣਾਈ ਗਈ ਕੋਰੋਨਾ ਵਾਇਰਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸਦੇ ਨਾਲ ਹੀ ਇੱਕ ਖੁਰਾਕ ਵਾਲੀ ਇਸ ਵੈਕਸੀਨ ਨੂੰ ਹੁਣ ਅੰਤਰਰਾਸ਼ਟਰੀ COVAX ਮੁਹਿੰਮ ਵਿੱਚ ਸ਼ਾਮਿਲ ਕੀਤਾ ਜਾ ਸਕੇਗਾ। ਜਿਸ ਰਾਹੀਂ ਅੰਤਰਰਾਸ਼ਟਰੀ ਪੱਧਰ ‘ਤੇ ਵੈਕਸੀਨ ਵੰਡੀ ਜਾ ਰਹੀ ਹੈ, ਖ਼ਾਸਕਰ ਗਰੀਬ ਦੇਸ਼ਾਂ ਨੂੰ। ਇੱਕ ਬਿਆਨ ਵਿੱਚ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਦੱਸਿਆ ਹੈ ਕਿ ਵੱਡੇ ਪੱਧਰ ‘ਤੇ ਕਲੀਨਿਕਲ ਟ੍ਰਾਇਲ ਵਿੱਚ Johnson & Johnson ਦੀ ਵੈਕਸੀਨ ਬਾਲਗਾਂ ਦੀ ਆਬਾਦੀ ‘ਤੇ ਪ੍ਰਭਾਵਸ਼ਾਲੀ ਪਾਈ ਗਈ ਹੈ।
ਵੱਡੇ ਪੱਧਰ ‘ਤੇ ਕੀਤਾ ਗਿਆ ਟ੍ਰਾਇਲ
ਇਸ ਤੋਂ ਇੱਕ ਦਿਨ ਪਹਿਲਾਂ ਹੀ ਯੂਰਪੀਅਨ ਯੂਨੀਅਨ ਨੇ ਵੈਕਸੀਨ ਨੂੰ ਸਾਰੇ ਦੇਸ਼ਾਂ ਵਿੱਚ ਹਰੀ ਝੰਡੀ ਦਿੱਤੀ ਸੀ। WHO ਦੇ ਡਾਇਰੈਕਟਰ ਜਨਰਲ ਟੇਡਰੋਸ ਦਾ ਕਹਿਣਾ ਹੈ ਕਿ ਨਵੀਂਆਂ ਵੈਕਸੀਨ ਮਿਲਣ ਦੇ ਨਾਲ ਇਹ ਸੁਨਿਸ਼ਚਿਤ ਕਰਨਾ ਪਵੇਗਾ ਕਿ ਉਹ ਵਿਸ਼ਵਵਿਆਪੀ ਹੱਲ ਦਾ ਹਿੱਸਾ ਬਣਨ, ਨਾ ਕਿ ਇਸ ਕਾਰਨ ਜਿਸ ਨਾਲ ਕੁਝ ਦੇਸ਼ ਅਤੇ ਲੋਕ ਪਿੱਛੇ ਰਹਿ ਜਾਣ। Johnson & Johnson ਵੈਕਸੀਨ ਦਾ ਟ੍ਰਾਇਲ ਤਿੰਨ ਮਹਾਂਦੀਪਾਂ ਵਿੱਚ ਕੀਤਾ ਗਿਆ ਸੀ। ਇਸ ਵਿੱਚ ਇਹ ਗੰਭੀਰ ਬਿਮਾਰੀ, ਹਸਪਤਾਲ ਵਿੱਚ ਦਾਖਲ ਹੋਣਾ ਅਤੇ ਮੌਤ ਵਰਗੇ ਮਾਪਦੰਡਾਂ ਦੇ ਵਿਰੁੱਧ 85% ਪ੍ਰਭਾਵਸ਼ਾਲੀ ਮੰਨਿਆ ਗਈ। ਦਿਲਚਸਪ ਗੱਲ ਇਹ ਹੈ ਕਿ ਇਹ ਵੈਕਸੀਨ ਦੱਖਣੀ ਅਫਰੀਕਾ ਵਿੱਚ ਪ੍ਰਭਾਵਸ਼ਾਲੀ ਰਹੀ ਹੈ, ਜਿੱਥੇ ਕੋਰੋਨਾ ਦੇ ਨਵੇਂ ਵੈਰੀਐਂਟ ਨੇ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਇੱਕ ਖੁਰਾਕ ਕਾਰਨ ਉਤਸ਼ਾਹ
WHO ਦੇ ਸੀਨੀਅਰ ਸਲਾਹਕਾਰ ਡਾ. ਬਰੂਸ ਐਲੀਵਰਡ ਨੇ ਉਮੀਦ ਜਤਾਈ ਕਿ ਆਉਣ ਵਾਲੇ ਮਹੀਨਿਆਂ ਵਿੱਚ Johnson & Johnson ਕੁਝ ਮਾਤਰਾ ਵਿੱਚ ਖੁਰਾਕ ਮੁਹੱਈਆ ਕਰਵਾਏਗਾ। ਇਹ ਉਮੀਦ ਕੀਤੀ ਜਾਂਦੀ ਹੈ ਕਿ ਘੱਟੋ-ਘੱਟ ਜੁਲਾਈ ਵਿੱਚ ਇਸ ਨਾਲ ਟੀਕਾਕਰਨ ਕੀਤਾ ਜਾ ਸਕੇ। ਇਸ ਦੀ ਸਿਰਫ ਇੱਕ ਖੁਰਾਕ ਪ੍ਰਭਾਵਸ਼ਾਲੀ ਹੈ, ਇਸ ਲਈ ਇਸ ਨੂੰ ਲੈ ਕੇ ਵਧੇਰੇ ਉਤਸ਼ਾਹ ਹੈ। ਵੈਕਸੀਨ ਨੂੰ ਘੱਟ ਤਾਪਮਾਨ ਵਿੱਚ ਸਟੋਰ ਕਰਨਾ ਹੁੰਦਾ ਹੈ, ਇਸ ਲਈ ਇੱਕ ਖੁਰਾਕ ਨਾਲ ਇਹ ਕੰਮ ਨੂੰ ਬਿਹਤਰ ਹੋ ਸਕੇਗਾ।
ਇਹ ਵੀ ਦੇਖੋ: ਟਿਕਰੀ ਬਾਰਡਰ ‘ਤੇ ਤੇਜ਼ ਤੂਫ਼ਾਨ ਨੇ ਉਡਾਏ ਕਿਸਾਨਾਂ ਦੇ ਟੈਂਟ ਤੇ ਅਰਜ਼ੀ ਫਲੱਸ਼ਾਂ, ਭਾਰੀ ਨੁਕਸਾਨ