ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਕੋਵਿਡ-19 ਦੇ ਡੈਲਟਾ ਵੇਰੀਐਂਟ ਦੀ ਤੁਲਨਾ ਵਿੱਚ ਓਮੀਕ੍ਰੋਨ ਵੈਰੀਐਂਟ ਵਿੱਚ ਵਾਇਰਸ ਦੇ ਪਹਿਲੇ ਹਮਲੇ ਤੋਂ 90 ਦਿਨਾਂ ਬਾਅਦ ਮੁੜ ਸੰਕਰਮਿਤ ਹੋਣ ਦੀ ਸੰਭਾਵਨਾ ਤਿੰਨ ਗੁਣਾ ਜ਼ਿਆਦਾ ਹੈ। ਡਾ. ਸਵਾਮੀਨਾਥਨ ਨੇ ਕਿਹਾ ਕਿ ਹਾਲਾਂਕਿ ਵਾਇਰਸ ਦੇ ਅੰਕੜਿਆਂ ਅਤੇ ਇਸ ਦੇ ਫੈਲਣ ਵਿੱਚ ਸਮਾਂ ਲੱਗੇਗਾ, ਪਰ ਮੌਜੂਦਾ ਸਮੇਂ ਵਿੱਚ ਵਿਗਿਆਨੀ ਜੋ ਜਾਣਦੇ ਹਨ ਉਹ ਇਹ ਹੈ ਕਿ ਦੱਖਣੀ ਅਫਰੀਕਾ ਵਿੱਚ ਓਮੀਕ੍ਰੋਨ ਪ੍ਰਮੁੱਖ ਵੈਰੀਐਂਟ ਹੈ।
ਸਵਾਮੀਨਾਥਨ ਨੇ ਕਿਹਾ ਕਿ ਡੇਲਟਾ ਵੈਰੀਐਂਟ ਦੇ ਮੁਕਾਬਲੇ ਓਮੀਕ੍ਰੋਨ ਵਿੱਚ ਲਾਗ ਦੇ 90 ਦਿਨਾਂ ਬਾਅਦ ਮੁੜ ਤੋਂ ਲਾਗ ਤਿੰਨ ਗੁਣਾ ਜ਼ਿਆਦਾ ਆਮ ਹੈ। ਫਿਲਹਾਲ ਓਮੀਕ੍ਰੋਨ ਲਾਗ ਦੀਆਂ ਕਲੀਨਿਕਲ ਵਿਸ਼ੇਸ਼ਤਾਵਾਂ ਨੂੰ ਸਮਝਣ ਲਈ ਅਜੇ ਇਹ ਸ਼ੁਰੂਆਤੀ ਸਮਾਂ ਹੈ । ਮਾਮਲਿਆਂ ਵਿੱਚ ਵਾਧਾ ਅਤੇ ਹਸਪਤਾਲ ਵਿੱਚ ਦਾਖਲ ਹੋਣ ਵਿੱਚ ਇੱਕ ਅੰਤਰਾਲ ਹੈ। ਇਹ ਬਿਮਾਰੀ ਕਿੰਨੀ ਗੰਭੀਰ ਹੈ, ਇਹ ਜਾਣਨ ਲਈ ਸਾਨੂੰ ਹਸਪਤਾਲ ਵਿੱਚ ਦਾਖਲ ਹੋਣ ਦੀਆਂ ਦਰਾਂ ਦਾ ਅਧਿਐਨ ਕਰਨ ਲਈ ਦੋ ਤੋਂ ਤਿੰਨ ਹਫ਼ਤਿਆਂ ਤੱਕ ਇੰਤਜ਼ਾਰ ਕਰਨਾ ਪਵੇਗਾ।
ਇਹ ਵੀ ਪੜ੍ਹੋ: ਪੰਜਾਬ ਤੋਂ ਦਿੱਲੀ ਸਣੇ ਹਰਿਆਣਾ, ਹਿਮਾਚਲ ਲਈ ਬੱਸਾਂ ਬੰਦ! CM ਚੰਨੀ ਸਰਕਾਰ ਲਈ ਵੱਡੀ ਚੁਣੌਤੀ
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਦੱਖਣੀ ਅਫਰੀਕਾ ਵਿੱਚ ਓਮੀਕ੍ਰੋਨ ਵੈਰੀਐਂਟ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਰਿਪੋਰਟਾਂ ਅਨੁਸਾਰ ਦੱਖਣੀ ਅਫਰੀਕਾ ਵਿੱਚ ਬਹੁਤ ਸਾਰੇ ਬਚੇ ਇਸ ਸਟ੍ਰੇਨ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਦੱਖਣੀ ਅਫਰੀਕਾ ਵਿੱਚ ਟੈਸਟਿੰਗ ਵੀ ਵਧਾ ਦਿੱਤੀ ਗਈ ਹੈ। ਸਵਾਮੀਨਾਥਨ ਨੇ ਦੱਸਿਆ ਕਿ ਇਸ ਸਮੇਂ ਬੱਚਿਆਂ ਲਈ ਬਹੁਤ ਸਾਰੇ ਟੀਕੇ ਉਪਲਬਧ ਨਹੀਂ ਹਨ ਅਤੇ ਕੁਝ ਹੀ ਦੇਸ਼ਾਂ ਨੇ ਬੱਚਿਆਂ ਲਈ ਟੀਕਾਕਰਨ ਸ਼ੁਰੂ ਕੀਤਾ ਹੈ ਅਤੇ ਜਿਸ ਕਾਰਨ ਬੱਚਿਆਂ ਦੇ ਕੇਸਾਂ ਵਿੱਚ ਵਾਧਾ ਹੋ ਸਕਦਾ ਹੈ।
ਸਵਾਮੀਨਾਥਨ ਨੇ ਕਿਹਾ ਕਿ ਸਾਨੂੰ ਟੀਕਾਕਰਨ ਬਾਰੇ ਇੱਕ ਵਿਆਪਕ ਅਤੇ ਵਿਗਿਆਨ ਅਧਾਰਿਤ ਦ੍ਰਿਸ਼ਟੀਕੌਣ ਅਪਣਾਉਣ ਦੀ ਲੋੜ ਹੈ । ਇਹ ਉਹੀ ਵਾਇਰਸ ਹੈ ਜਿਸ ਨਾਲ ਅਸੀਂ ਨਜਿੱਠ ਰਹੇ ਹਾਂ ਅਤੇ ਇਸ ਲਈ ਇਸ ਨੂੰ ਰੋਕਣ ਦੇ ਉਪਾਅ ਵੀ ਉਹੀ ਹੋਣਗੇ । ਜੇਕਰ ਸਾਨੂੰ ਵੈਰੀਐਂਟ ਵੈਕਸੀਨ ਦੀ ਲੋੜ ਹੈ, ਤਾਂ ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਵੈਰੀਐਂਟ ਵਿੱਚ ਕਿੰਨੀ ‘ਇਮਿਊਨ ਐਸਕੇਪ’ ਹੈ। ਉਨ੍ਹਾਂ ਕਿਹਾ ਕਿ ਇਨਫੈਕਸ਼ਨ ਨੂੰ ਘੱਟ ਕਰਨ ਲਈ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦਾ ਟੀਕਾਕਰਨ ਕਰਨਾ ਪਹਿਲ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: