WHO chief Tedros says: ਜਿਨੇਵਾ: ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਵਿਸ਼ਵ ਹੁਣ ਕੋਵਿਡ-19 ਮਹਾਂਮਾਰੀ ਦੇ ਇੱਕ ਨਾਜ਼ੁਕ ਮੋੜ ’ਤੇ ਹੈ ਅਤੇ ਕੁਝ ਦੇਸ਼ ਖ਼ਤਰਨਾਕ ਰਾਹ ‘ਤੇ ਹਨ, ਜਿੱਥੇ ਸਿਹਤ ਸੇਵਾਵਾਂ ਦੇ ਕੋਲੈਪਸ ਹੋਣ ਦੀ ਸੰਭਾਵਨਾ ਹੈ । WHO ਦੇ ਡਾਇਰੈਕਟਰ ਜਨਰਲ ਟੇਡਰੋਸ ਐਡਨੋਮ ਨੇ ਸ਼ੁੱਕਰਵਾਰ ਨੂੰ ਕਿਹਾ, “ਅਸੀਂ ਕੋਵਿਡ-19 ਮਹਾਂਮਾਰੀ ਦੇ ਇੱਕ ਨਾਜ਼ੁਕ ਮੋੜ ‘ਤੇ ਹੈ, ਖ਼ਾਸਕਰ ਉੱਤਰੀ ਗੋਲਾਰਧ ਵਿੱਚ ਅਗਲੇ ਕੁਝ ਮਹੀਨਿਆਂ ਦਾ ਸਮਾਂ ਬਹੁਤ ਖਤਰਨਾਕ ਹੋਣ ਵਾਲਾ ਹੈ ਅਤੇ ਕੁਝ ਦੇਸ਼ ਖ਼ਤਰਨਾਕ ਰਾਹ ‘ਤੇ ਹਨ।”
ਟੇਡਰੋਸ ਨੇ ਕਿਹਾ ਕਿ “ਅਸੀਂ ਨੇਤਾਵਾਂ ਨੂੰ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕਰਦੇ ਹਾਂ, ਤਾਂ ਜੋ ਭਵਿੱਖ ਵਿੱਚ ਬੇਲੋੜੀਆਂ ਮੌਤਾਂ ਨੂੰ ਰੋਕਿਆ ਜਾ ਸਕੇ, ਜ਼ਰੂਰੀ ਸਿਹਤ ਸੇਵਾਵਾਂ ਨੂੰ ਕੋਲੈਪਸ ਹੋਣ ਤੋਂ ਰੋਕਿਆ ਜਾ ਸਕੇ ਅਤੇ ਸਕੂਲਾਂ ਨੂੰ ਮੁੜ ਬੰਦ ਨਾ ਕਰਨਾ ਪਵੇ।”
ਇਸ ਤੋਂ ਅੱਗੇ ਟੇਡਰੋਸ ਨੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਹੁਣ ਲਾਗ ਵਿੱਚ ਤੇਜ਼ੀ ਦਿਖਾਈ ਦੇ ਰਹੀ ਹੈ । ਹੁਣ ਹਸਪਤਾਲ ਅਤੇ ICU ਆਪਣੀ ਸਮਰੱਥਾ ਤੋਂ ਉਪਰ ਚੱਲ ਰਹੇ ਹਨ ਅਤੇ ਹੁਣ ਅਕਤੂਬਰ ਦਾ ਮਹੀਨਾ ਆ ਗਿਆ ਹੈ। WHO ਦੇ ਮੁਖੀ ਨੇ ਕਿਹਾ ਕਿ ਦੇਸ਼ਾਂ ਨੂੰ ਵਾਇਰਸ ਦੇ ਫੈਲਣ ਨੂੰ ਤੁਰੰਤ ਸੀਮਤ ਕਰਨ ਲਈ ਕਾਰਵਾਈ ਕਰਨੀ ਚਾਹੀਦੀ ਹੈ । ਵਾਇਰਸ ਦੀ ਟੈਸਟਿੰਗ ਵਿੱਚ ਸੁਧਾਰ ਕਰਕੇ, ਸੰਕਰਮਿਤ ਦੇ ਕੰਟੇਂਟ ਨੂੰ ਟ੍ਰੇਸ ਕਰ ਕੇ ਅਤੇ ਵਾਇਰਸ ਫੈਲਣ ਦੇ ਜੋਖਮ ਵਾਲੇ ਲੋਕਾਂ ਨੂੰ ਆਈਸੋਲੇਟ ਕਰਨ ਨਾਲ ਦੇਸ਼ ਤਾਲਾਬੰਦੀ ਤੋਂ ਬਚ ਸਕਣਗੇ।