WHO expert panel recommends: ਵਿਸ਼ਵ ਸਿਹਤ ਸੰਗਠਨ (WHO) ਦੇ ਪੈਨਲ ਨੇ Oxford-AstraZeneca ਦੀ ਵੈਕਸੀਨ ਵੱਡੇ ਪੱਧਰ ‘ਤੇ ਵਰਤੋਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਵੈਕਸੀਨ ਪ੍ਰਾਜੈਕਟ ਵਿੱਚ ਭਾਰਤ ਦਾ ਸੀਰਮ ਇੰਸਟੀਚਿਊਟ ਆਫ ਇੰਡੀਆ ਵੀ ਭਾਈਵਾਲ ਰਿਹਾ ਹੈ। ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਨੇ ਭਾਰਤ ਵਿੱਚ ਇਸ ਵੈਕਸੀਨ ਦਾ ਟ੍ਰਾਇਲ ਕੀਤਾ ਸੀ। ਸੀਰਮ ਇੰਸਟੀਚਿਊਟ ਇਸ ਵੈਕਸੀਨ ਨੂੰ Covishield ਦੇ ਨਾਮ ਨਾਲ ਵੇਚ ਰਿਹਾ ਹੈ. ਭਾਰਤ ਵਿੱਚ Covaxin ਤੋਂ ਇਲਾਵਾ ਇਸ ਵੈਕਸੀਨ ਨੂੰ ਵੀ ਐਮਰਜੈਂਸੀ ਵਰਤੋਂ ਦੀ ਇਜ਼ਾਜ਼ਤ ਮਿਲ ਗਈ ਹੈ।
ਦਰਅਸਲ, ਵਿਸ਼ਵ ਸਿਹਤ ਸੰਗਠਨ ਦੇ ਪੈਨਲ ਨੇ ਬੁੱਧਵਾਰ ਨੂੰ ਵੀ ਇਸ ਵੈਕਸੀਨ ਨੂੰ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਸੁਰੱਖਿਅਤ ਐਲਾਨ ਕੀਤਾ ਹੈ । ਪੈਨਲ ਨੇ ਕਿਹਾ ਹੈ ਕਿ ਇਸ ਵੈਕਸੀਨ ਦੇ ਦੋ ਸ਼ਾਟ ਲੈਣਾ ਜ਼ਰੂਰੀ ਹੈ। ਦੋਵਾਂ ਸ਼ਾਟਾਂ ਵਿਚਕਾਰ ਦਾ ਸਮਾਂ 8 ਤੋਂ 12 ਹਫ਼ਤੇ ਦੱਸਿਆ ਗਿਆ ਹੈ। ਇਸ ਸਬੰਧੀ WHO ਦੇ ਸਟ੍ਰੇਟਿਜੀਕ ਐਡਵਾਈਜ਼ਰ ਗਰੁੱਪ ਆਫ ਐਕਸਪਰਟਸ ਆਨ ਇਮਿਊਨਾਈਜ਼ੇਸ਼ਨ ਨੇ ਕਿਹਾ ਕਿ ਹਰ ਜਗ੍ਹਾ ਇਹ ਸਵਾਲ ਪੁੱਛੇ ਜਾ ਰਹੇ ਹਨ ਕਿ ਇਹ ਵੈਕਸੀਨ ਅਫ਼ਰੀਕੀ ਸਟ੍ਰੇਨ ‘ਤੇ ਕਿੰਨੀ ਪ੍ਰਭਾਵਸ਼ਾਲੀ ਹੋਵੇਗੀ। ਪੈਨਲ ਨੇ ਕਿਹਾ ਕਿ ਕੋਈ ਕਾਰਨ ਨਹੀਂ ਹੈ ਕਿ ਇਸ ਵੈਕਸੀਨ ਨੂੰ ਆਗਿਆ ਨਾ ਦਿੱਤੀ ਜਾਵੇ।
ਦੱਸ ਦੇਈਏ ਕਿ ਹਾਲ ਹੀ ਵਿੱਚ ਦੱਖਣੀ ਅਫਰੀਕਾ ਵਿੱਚ ਐਸਟਰਾਜ਼ੇਨੇਕਾ ਵੈਕਸੀਨ ਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਸੀ। ਇੱਥੇ ਕੋਰੋਨਾ ਵਾਇਰਸ ਦੇ 501Y.V2 ਰੂਪ ਦੇ ਵਿਰੁੱਧ ਵੈਕਸੀਨ ਪ੍ਰਭਾਵਸ਼ਾਲੀ ਸਾਬਿਤ ਨਹੀਂ ਹੋਈ ਸੀ। ਇਹ ਟੀਕਾ ਹਲਕੇ ਤੋਂ ਗੰਭੀਰ ਬਿਮਾਰੀ ਵਾਲੇ ਲੋਕਾਂ ‘ਤੇ ਕੰਮ ਨਹੀਂ ਕਰਦੀ ਸੀ। WHO ਟੀਕਾਕਰਨ ਮਾਹਰ ਕੇਟ ਓ ਬ੍ਰਾਇਨ ਨੇ ਕਿਹਾ ਕਿ ਇਸ ਸਬੰਧ ਵਿੱਚ ਦੱਖਣੀ ਅਫਰੀਕਾ ਨੂੰ ਸਲਾਹ ਦੇਣ ਲਈ ਗੱਲਬਾਤ ਕੀਤੀ ਗਈ ਹੈ।
ਇਹ ਵੀ ਦੇਖੋ: ਦਿੱਲੀ ਅੰਦੋਲਨ ‘ਚ ਸ਼ਾਮਲ ਹੋਣ ਪਹੁੰਚੇ ਪੰਜਾਬੀ ਕਲਾਕਾਰ ਸਟੇਜ ਤੋਂ ਕਿਸਾਨਾਂ ਦੇ ਜਜ਼ਬੇ ਨੂੰ ਕੀਤਾ ਸਲਾਮ….