WHO not favor mandating: ਵਿਸ਼ਵ ਸਿਹਤ ਸੰਗਠਨ(WHO) ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਕੋਵਿਡ-19 ਲਈ ਤਥਾਕਥਿਤ ਟੀਕਾ ਪਾਸਪੋਰਟ ਦੀ ਵਰਤੋਂ ਅੰਤਰਰਾਸ਼ਟਰੀ ਯਾਤਰਾਵਾਂ ਲਈ ਨਹੀਂ ਕੀਤੀ ਜਾਣੀ ਚਾਹੀਦੀ ਹੈ । ਇਸ ਸਬੰਧੀ WHO ਦੇ ਐਮਰਜੈਂਸੀ ਪ੍ਰਮੁੱਖ ਡਾ. ਮਾਈਕਲ ਰਿਆਨ ਨੇ ਕਿਹਾ ਕਿ ਉਨ੍ਹਾਂ ਦੇਸ਼ਾਂ ਲਈ ਅਸਲ ਵਿਹਾਰਕ ਅਤੇ ਨੈਤਿਕ ਕਾਰਨ ਹੈ, ਜੋ ਟੀਕਾਕਰਨ ਤੋਂ ਬਾਅਦ ਪ੍ਰਮਾਣ ਨੂੰ ਯਾਤਰਾ ਦੀ ਸ਼ਰਤ ’ਤੇ ਵਰਤੋਂ ਕਰਨ ਬਾਰੇ ਸੋਚ-ਵਿਚਾਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਟੀਕਾ ਦੁਨੀਆ ਭਰ ਵਿੱਚ ਲੋੜੀਂਦੀ ਮਾਤਰਾ ਵਿੱਚ ਉਪਲਬੱਧ ਨਹੀਂ ਹੈ। ਜ਼ਿਕਰਯੋਗ ਹੈ ਕਿ WHO ਵੱਲੋਂ ਪਹਿਲਾਂ ਹੀ ਕਿਹਾ ਗਿਆ ਹੈ ਕਿ ਇਹ ਅਜੇ ਵੀ ਪਤਾ ਨਹੀਂ ਹੈ ਕਿ ਵੱਖ-ਵੱਖ ਟੀਕਿਆਂ ਤੋਂ ਪ੍ਰਾਪਤ ਇਮਿਊਨਿਟੀ ਕਿੰਨੇ ਸਮੇਂ ਤੱਕ ਰਹੇਗੀ ਅਤੇ ਇਸ ’ਤੇ ਅੰਕੜੇ ਜੁਟਾਏ ਜਾ ਰਹੇ ਹਨ।
ਦੱਸ ਦੇਈਏ ਕਿ ਵੈਕਸੀਨ ਪਾਸਪੋਰਟ ਨਾਮ ਦੇ ਇੱਕ ਦਸਤਾਵੇਜ਼ ਨੂੰ ਲਾਗੂ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ। ਇਹ ਇੱਕ ਅਜਿਹਾ ਦਸਤਾਵੇਜ਼ ਹੈ ਜਿਸ ਰਾਹੀਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਯਾਤਰਾ ਕਰ ਰਹੇ ਵਿਅਕਤੀ ਨੂੰ ਵੈਕਸੀਨ ਲੱਗ ਚੁੱਕੀ ਹੈ ਜਾਂ ਨਹੀਂ। ਯਾਨੀ ਕਿ ਇਹ ਦਸਤਾਵੇਜ਼ ਯਾਤਰੀ ਲਈ ਕੋਰੋਨਾ ਵੈਕਸੀਨੇਸ਼ਨ ਦਾ ਇੱਕ ਸਬੂਤ ਹੋਵੇਗਾ ।
ਇਹ ਵੀ ਦੇਖੋ: ED ਦੀ ਰੇਡ ਤੋਂ ਬਾਅਦ Sukhpal Khaira ਦਾ ਵੱਡਾ ਬਿਆਨ, “ਮੇਰੇ ਸਿਰ ਕਰੋੜਾਂ ਦਾ ਕਰਜ਼ਾ, ਮੈਂ ਤਾਂ ਆਪ …”