WHO panel OKs emergency use: ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਚੀਨ ਦੀ ਦਵਾਈ ਨਿਰਮਾਤਾ ਸਿਨੋਫਾਰਮ ਵੱਲੋਂ ਤਿਆਰ ਕੀਤੀ ਗਈ ਕੋਵਿਡ-19 ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ । ਇਸ ਤੋਂ ਬਾਅਦ ਜ਼ਰੂਰਤ ਮੰਦ ਦੇਸ਼ਾਂ ਤੱਕ ਸੰਯੁਕਤ ਰਾਸ਼ਟਰ ਸਹਿਯੋਗੀ ਕੋਰੋਨਾ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਇਸ ਦੀਆਂ ਲੱਖਾਂ ਖੁਰਾਕਾਂ ਲੋੜਵੰਦ ਦੇਸ਼ਾਂ ਤੱਕ ਪਹੁੰਚਣ ਦਾ ਰਸਤਾ ਸਾਫ਼ ਹੋ ਗਿਆ ਹੈ। WHO ਦੇ ਤਕਨੀਕੀ ਸਲਾਹਕਾਰ ਗਰੁੱਪ ਦੇ ਇਸ ਫੈਸਲੇ ਦੇ ਬਾਅਦ ਚੀਨ ਵਿੱਚ ਨਿਰਮਿਤ ਸਿਨੋਫਾਰਮ ਵੈਕਸੀਨ ਨੂੰ ਆਉਣ ਵਾਲੇ ਹਫਤਿਆਂ ਜਾਂ ਮਹੀਨਿਆਂ ਵਿੱਚ ਸੰਯੁਕਤ ਰਾਸ਼ਟਰ-ਸਹਿਯੋਗੀ ਕੋਵੈਕਸ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਅਤੇ UNISF ਅਤੇ ਅਮਰੀਕਾ ਸਥਿਤ WHO ਦੇ ਖੇਤਰੀ ਵਿੱਚ ਖੇਤਰੀ ਦਫਤਰਾਂ ਤੋਂ ਵੰਡਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ ਇਹ ਫੈਸਲਾ ਕਰਨ ਲਈ ਇੱਕ ਵੱਡੀ ਕਮੇਟੀ ਦਾ ਗਠਨ ਕੀਤਾ ਹੈ ਕਿ ਕੀ ਚੀਨ ਵੱਲੋਂ ਬਣਾਈ ਗਈ ਕੋਵਿਡ-19 ਵੈਕਸੀਨ ਨੂੰ ਐਮਰਜੈਂਸੀ ਵਿੱਚ ਵਰਤੋਂ ਲਈ ਮਨਜ਼ੂਰੀ ਦਿੱਤੀ ਜਾਵੇ ਜਾਂ ਨਹੀਂ । ਇਹ ਜਾਣਕਾਰੀ WHO ਦੇ ਬੁਲਾਰੇ ਨੇ ਦਿੱਤੀ ।
ਇਸ ਤੋਂ ਸੰਭਾਵਿਤ ਰੂਪ ਨਾਲ ਸੰਯੁਕਤ ਰਾਸ਼ਟਰ ਸਮਰਥਿਤ ਪ੍ਰੋਗਰਾਮ ਰਾਹੀਂ ਲੱਖਾਂ ਖੁਰਾਕਾਂ ਨੂੰ ਲੋੜਵੰਦ ਦੇਸ਼ਾਂ ਤੱਕ ਪਹੁੰਚਣ ਦਾ ਰਾਹ ਪੱਧਰਾ ਹੋ ਸਕੇਗਾ। ਇੱਕ ਤਕਨੀਕੀ ਸਲਾਹਕਾਰ ਸਮੂਹ ਵੱਲੋਂ ਸਮੀਖਿਆ ਤੋਂ ਆਉਣ ਵਾਲੇ ਹਫ਼ਤਿਆਂ ਜਾਂ ਮਹੀਨਿਆਂ ਵਿੱਚ ਸੰਯੁਕਤ ਰਾਸ਼ਟਰ ਸਹਿਯੋਗੀ ਕੋਵੈਕਸ ਪ੍ਰੋਗਰਾਮ ਵਿੱਚ ਸਿਨੋਫਾਰਮ ਟੀਕੇ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਨੂੰ ਨਿਰਧਾਰਤ ਕਰੇਗੀ।
ਦੱਸ ਦੇਈਏ ਕਿ ਇਸ ਟੀਕੇ ਨੂੰ ਅਮਰੀਕਾ ਦੇ ਲਈ ਖੇਤਰੀ ਦਫਤਰ ਅਤੇ ਬੱਚਿਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ UNISEF ਰਾਹੀਂ ਵੰਡਿਆ ਜਾ ਸਕੇਗਾ । WHO ਦੇ ਬੁਲਾਰੇ ਕ੍ਰਿਸ਼ਚੀਅਨ ਲਿੰਡੇਮਾਇਰ ਨੇ ਕਿਹਾ ਕਿ ਅਗਲੇ ਸ਼ੁੱਕਰਵਾਰ ਤੱਕ ਫ਼ੈਸਲਾ ਆਉਣ ਦੀ ਉਮੀਦ ਹੈ ।
ਇਹ ਵੀ ਦੇਖੋ: ਹੁਣ ਦੁਪਹਿਰ 12 ਵਜੇ ਤੋਂ ਬਾਅਦ ਮੁਕੰਮਲ Curfew , ਸੁਣੋ ਕੀ-ਕੀ ਖੁੱਲ੍ਹ ਸਕਦਾ