WHO says very unlikely countries: ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਵਾਂ ਕੋਰੋਨਾ ਵਾਇਰਸ ਦੇ ਪੂਰੀ ਤਰ੍ਹਾਂ ਖਤਮ ਹੋਣ ਦੀ ਸੰਭਾਵਨਾ ਨਹੀਂ ਹੈ । WHO ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁਖੀ ਡਾ.ਮਾਈਕ ਰਿਆਨ ਨੇ ਇਹ ਗੱਲ ਕਹੀ ਹੈ । ਉਨ੍ਹਾਂ ਕਿਹਾ ਕਿ ਕੋਰੋਨਾ ਅਜੇ ਵੀ ਤੇਜ਼ੀ ਨਾਲ ਫੈਲ ਰਿਹਾ ਹੈ ।
ਰਾਇਟਰਜ਼ ਦੇ ਅਨੁਸਾਰ ਜਿਨੇਵਾ ਵਿੱਚ ਇੱਕ ਆਨਲਾਈਨ ਬ੍ਰੀਫਿੰਗ ਦੌਰਾਨ ਡਾਕਟਰ ਮਾਈਕ ਰਿਆਨ ਨੇ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਅਜਿਹਾ ਨਹੀਂ ਲੱਗਦਾ ਕਿ ਵਾਇਰਸ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ । WHO ਅਧਿਕਾਰੀ ਨੇ ਕਿਹਾ ਕਿ ਲਾਗਾਂ ਦੇ ਸਮੂਹ ਨੂੰ ਰੋਕਣ ਨਾਲ ਵਿਸ਼ਵ ਕੋਰੋਨਾ ਦੀ ਦੂਜੀ ਪੀਕ ਅਤੇ ਦੁਬਾਰਾ ਲਾਕਡਾਊਨ ਦੀ ਸਥਿਤੀ ਤੋਂ ਬਚ ਸਕਦਾ ਹੈ।
WHO ਦੇ ਅਧਿਕਾਰੀ ਨੇ ਕਿਹਾ ਕਿ ਕੁਝ ਥਾਵਾਂ ‘ਤੇ ਦੁਬਾਰਾ ਲਾਕਡਾਊਨ ਕਰਨਾ ਪੈ ਸਕਦਾ ਹੈ, ਕਿਉਂਕਿ ਲਾਗ ਦੇ ਮਾਮਲੇ ਵਿੱਚ ਜੰਗਲ ਵਿੱਚ ਅੱਗ ਲੱਗਣ ਦੀ ਤਰ੍ਹਾਂ ਵੱਧਦੇ ਜਾ ਰਹੇ ਹਨ। ਬਹੁਤ ਸਾਰੇ ਦੇਸ਼ਾਂ ਅਤੇ ਟਾਪੂਆਂ ਨੇ ਇੱਥੇ ਕੋਰੋਨਾ ਨੂੰ ਕਾਬੂ ਕੀਤਾ ਹੈ, ਪਰ WHO ਨੇ ਕਿਹਾ ਹੈ ਕਿ ਜੇ ਦੂਜੇ ਦੇਸ਼ਾਂ ਦੇ ਕੇਸ ਹੁੰਦੇ ਹਨ ਤਾਂ ਹਮੇਸ਼ਾ ਸੰਕਰਮਣ ਦਾ ਖ਼ਤਰਾ ਹਮੇਸ਼ਾ ਬਣਿਆ ਰਹੇਗਾ।
WHO ਨੇ ਇਹ ਵੀ ਕਿਹਾ ਹੈ ਕਿ ‘ਇੱਕ ਸਦੀ ਵਿੱਚ ਇੱਕ ਵਾਰ ਆਉਣ ਵਾਲੀ ਮਹਾਂਮਾਰੀ’ ਦੀ ਰਫ਼ਤਾਰ ਵੱਧ ਰਹੀ ਹੈ ਅਤੇ ਵਿਸ਼ਵ ਦੇ ਵੱਡੇ ਹਿੱਸਿਆਂ ਵਿੱਚ ਕੋਰੋਨਾ ਨੂੰ ਕਾਬੂ ਨਹੀਂ ਕੀਤਾ ਗਿਆ ਹੈ। WHO ਨੇ ਵੱਡੀਆਂ ਘਟਨਾਵਾਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਨਾਲ ਮਾਮਲੇ ਤੇਜ਼ੀ ਨਾਲ ਵੱਧਦੇ ਹਨ।