ਦੁਨੀਆ ਭਰ ਵਿੱਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਕ ਪਾਸੇ ਲੋਕ ਕੋਰੋਨਾ ਕਾਲ ਦੇ ਬਾਅਦ ਆਪਣੇ ਆਮ ਜੀਵਨ ਨੂੰ ਪਟੜੀ ‘ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਕੋਰੋਨਾ ਦੇ ਨਵੇਂ-ਨਵੇਂ ਰੂਪ ਅਲੱਗ-ਅਲੱਗ ਦੇਸ਼ਾਂ ਵਿੱਚ ਕਹਿਰ ਵਰ੍ਹਾ ਰਹੇ ਹਨ। ਹਾਲਾਂਕਿ ਇਸ ਵਾਰ ਕੋਰੋਨਾ ਦਾ ਜੋ ਨਵਾਂ ਸਟ੍ਰੇਨ ਆਇਆ ਹੈ, ਉਹ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲਣਾ ਸ਼ੁਰੂ ਹੋ ਗਿਆ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਭਰ ਦੇ ਲੋਕਾਂ ਨੂੰ ਕੋਵਿਡ-19 ਮਾਮਲਿਆਂ ਦੀ ਸਖਤ ਨਿਗਰਾਨੀ ਰੱਖਣ ਲਈ ਕਿਹਾ ਹੈ।
WHO ਦੀ ਇਹ ਐਡਵਾਇਜ਼ਰੀ ਉਦੋਂ ਆਈ ਜਦੋਂ ਵੱਖ-ਵੱਖ ਦੇਸ਼ਾਂ ਵਿੱਚ ਕੋਰੋਨਾ ਦਾ ਨਵਾਂ ਸਬ-ਵੇਰੀਐਂਟ JN.1 ਤੇਜ਼ੀ ਨਾਲ ਫੈਲ ਰਿਹਾ ਹੈ, ਜਿਸਦੇ ਚੱਲਦਿਆਂ ਇੱਕ ਵਾਰ ਫਿਰ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਹ BA.2.86 ਦਾ ਸਬ- ਵੇਰੀਐਂਟ ਹੈ। WHO ਨੇ ਡਾ. ਮਾਰਿਆ ਵਾਨ ਕੇਰਖੋਵ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ., ਜਿਨ੍ਹਾਂ ਨੇ ਮਾਮਲਿਆਂ ਦੇ ਵਧਣ ਦੇ ਪਿੱਛੇ ਦੇ ਕਾਰਨਾਂ ਨੂੰ ਸਮਝਾਇਆ ਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੇ ਬਾਰੇ ਵੀ ਗੱਲਬਾਤ ਕੀਤੀ।
ਇਹ ਵੀ ਪੜ੍ਹੋ: ਨਹੀਂ ਰਹੀ ‘ਆਉਟ ਸਟੈਂਡਿੰਗ ਡਿਪਲੋਮੈਟ ਐਵਾਰਡ’ ਜਿੱਤਣ ਵਾਲੀ ਇੰਦਰਪ੍ਰੀਤ ਕੌਰ, ਸ਼ੱਕੀ ਹਲਾਤ ‘ਚ ਹੋਈ ਮੌ.ਤ
WHO ਨੇ ਇਸ ਸਬੰਧੀ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ, ” ਡਾ. ਮਾਰਿਆ ਵਾਨ ਕੇਰਖੋਵ ਨੇ ਸਾਹ ਸਬੰਧੀ ਬਿਮਾਰੀਆਂ ਕੋਵਿਡ-19 ਤੇ ਜੇਐੱਨ.1 ਸਬ-ਵੇਰੀਐਂਟ ਵਿੱਚ ਮੌਜੂਦਾ ਉਛਾਲ ਬਾਰੇ ਗੱਲਬਾਤ ਕੀਤੀ। WHO ਵੱਲੋਂ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਛੁੱਟੀਆਂ ਦੇ ਮੌਸਮ ਦੌਰਾਨ ਆਪਣੇ ਪਰਿਵਾਰਾਂ ਤੇ ਦੋਸਤਾਂ ਨੂੰ ਸੁਰੱਖਿਅਤ ਰੱਖਣ ਲਈ WHO ਦੀ ਜਨਤਕ ਸਿਹਤ ਸਲਾਹ ਦਾ ਪਾਲਣ ਕਰੋ। ਵੀਡੀਓ ਮੈਸੇਜ ਵਿੱਚ ਕੇਰਖੋਵ ਨੇ ਕਿਹਾ ਕਿ ਸਾਹ ਸਬੰਧੀ ਬਿਮਾਰੀਆਂ ਹਾਲ ਹੀ ਵਿੱਚ ਕਈ ਥਾਵਾਂ ਤੋਂ ਵਧੀ ਹੈ, ਜਿਸ ਵਿੱਚ ਛੁੱਟੀਆਂ ਦੇ ਮੌਸਮ ਵਿੱਚ ਵਧਦੀ ਭੀੜ ਤੇ ਹੋਰ ਕਾਰਨ ਵੀ ਸ਼ਾਮਿਲ ਹਨ।
ਦੱਸ ਦੇਈਏ ਕਿ ਹਾਲ ਹੀ ਵਿੱਚ ਕੇਰਲ ਵਿੱਚ ਕੋਰੋਨਾ ਦੇ ਇਸ ਨਵੇਂ ਸਬ-ਵੇਰੀਐਂਟ ਦਾ ਪਹਿਜਲਾ ਮਾਮਲਾ ਸਾਹਮਣੇ ਆਇਆ। ਨਿਊਜ਼ ਏਜੰਸੀ ਦੇ ਸੂਤਰਾਂ ਨੇ ਸ਼ਨੀਵਾਰ ਨੇ ਕਿਹਾ ਕਿ 79 ਸਾਲਾ ਮਹਿਲਾ ਦੇ ਸੈਂਪਲ ਦੀ 18 ਨਵੰਬਰ ਨੂੰ ਆਰਟੀ-ਪੀਸੀਆਰ ਜਾਂਚ ਕੀਤੀ ਗਈ ਸੀ, ਜੋ ਕਿ ਪਾਜ਼ੀਟਿਵ ਆਇਆ ਸੀ। ਮਹਿਲਾ ਵਿੱਚ ਇੰਫਲੂਐਂਜ਼ਾ ਵਰਗੀਆਂ ਬਿਮਾਰੀਆਂ ਦੇ ਹਲਕੇ ਲੱਛਣ ਸੀ ਤੇ ਪਹਿਲਾਂ ਵੀ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ : –