ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਚੀਨ ਦੇ ਇਲਾਵਾ ਭਾਰਤ, ਜਾਪਾਨ, ਬ੍ਰਿਟੇਨ ਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਸੰਕ੍ਰਮਣ ਦਾ ਖਤਰਾ ਵਧਦਾ ਜਾ ਰਿਹਾ ਹੈ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ ਨੇ ਲੰਬੀ ਯਾਤਰਾ ਕਰਨ ਵਾਲਿਆਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ।
WHO ਦੇ ਐਮਰਜੈਂਸੀ ਅਧਿਕਾਰੀ ਨੇ ਕਿਹਾ ਕਿ ਚੀਨ ਦੇ ਬਾਅਦ ਹੁਣ ਪੂਰੀ ਦੁਨੀਆ ‘ਤੇ ਕੋਰੋਨਾ ਦਾ ਖਤਰਾ ਮੰਡਰਾ ਰਿਹਾ ਹੈ। ਅਮਰੀਕਾ ਵਿੱਚ ਵੀ ਓਮੀਕ੍ਰੋਨ ਦੇ ਨਵੇਂ ਵੇਰੀਐਂਟ XBB.1.5 ਦੇ ਮਾਮਲੇ ਵਧਣ ਲੱਗੇ ਹਨ। ਅਜਿਹੇ ਵਿੱਚ ਉਹ ਲੋਕ ਜੋ ਲੰਬੀ ਯਾਤਰਾ ਕਰ ਰਹੇ ਹਨ, ਉਨ੍ਹਾਂ ਨੂੰ ਬਿਨ੍ਹਾਂ ਲਾਪਰਵਾਹੀ ਵਰਤੇ ਮਾਸਕ ਪਹਿਨਣਾ ਚਾਹੀਦਾ ਹੈ। ਹਰ ਦੇਸ਼ ਨੂੰ ਲੰਬੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਮਾਸਕ ਪਹਿਨਣ ਵਾਲੀ ਸਲਾਹ ਦਾ ਪਾਲਣ ਕਰਨਾ ਚਾਹੀਦਾ ਹੈ।
ਜੇਕਰ ਇੱਥੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਿੱਚ 174 ਦਾ ਵਾਧਾ ਹੋਇਆ ਹੈ। ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 2257 ਰਹਿ ਗਈ । ਕੇਂਦਰੀ ਸਹਿਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਭਾਰਤ ਵਿੱਚ ਰੋਜ਼ਾਨਾਂ ਸਕਾਰਤਮਕਤਾ ਦਰ 0.10 ਪ੍ਰਤੀਸ਼ਤ ਸੀ। ਭਾਰਤ ਦੇ ਸਰਗਰਮ ਕੇਸ ਇੱਕ ਦਿਨ ਵਿੱਚ 52 ਦੀ ਗਿਰਾਵਟ ਆਈ ਤੇ ਹੁਣ ਇਹ ਕੁੱਲ ਸੰਕ੍ਰਮਣ ਦਾ 0.01 ਪ੍ਰਤੀਸ਼ਤ ਹੈ।
ਦੱਸ ਦੇਈਏ ਕਿ ਸਿਹਤ ਮੰਤਰਾਲੇ ਦੀ ਵੈਬਸਾਈਟ ਅਨੁਸਾਰ ਰਾਸ਼ਟਰੀ ਕੋਵਿਡ-19 ਰਿਕਵਰੀ ਡਰ ਵੱਧ ਕੇ 98.80 ਪ੍ਰਤੀਸ਼ਤ ਹੋ ਗਈ ਹੈ। ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ 4,41,47,775 ਹੋ ਗਈ, ਜਦਕਿ ਮੌਤ ਦਰ 1.19 ਪ੍ਰਤੀਸ਼ਤ ਦਰਜ ਕੀਤੀ ਗਈ। ਟੀਕਾਕਰਨ ਅਭਿਆਨ ਦੇ ਤਹਿਤ ਦੇਸ਼ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ 220.16 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: