ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਪਿਛਲੇ ਦਿਨੀਂ ਕਾਫ਼ੀ ਤਬਾਹੀ ਮਚਾਈ ਸੀ । ਹੁਣ ਜਦੋਂ ਦੇਸ਼ ਵਿੱਚ ਕੋਰੋਨਾ ਕੇਸ ਘੱਟਣੇ ਸ਼ੁਰੂ ਹੋ ਗਏ ਹਨ ਤਾਂ ਲੋਕਾਂ ਵਿੱਚ ਲਾਪਰਵਾਹੀ ਵੀ ਬਰਾਬਰ ਵੇਖੀ ਜਾ ਰਹੀ ਹੈ।
ਅਜਿਹੀ ਸਥਿਤੀ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਅੱਜ ਦੱਖਣੀ-ਪੂਰਬੀ ਏਸ਼ੀਆ ਖੇਤਰ ਦੇ ਦੇਸ਼ਾਂ ਨੂੰ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ ਹੈ। ਇਸਦੇ ਨਾਲ ਹੀ ਦੇਸ਼ਾਂ ਨੂੰ ਤੀਜੀ ਲਹਿਰ ਨਾਲ ਲੜਨ ਲਈ ਹੁਣ ਤੋਂ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ। WHO ਨੇ ਇਸ ਦੌਰਾਨ ਟੀਕਾਕਰਨ ਤੇਜ਼ ਕਰਨ ਲਈ ਕਿਹਾ ਹੈ।
WHO ਦੀ ਦੱਖਣੀ ਪੂਰਬੀ ਏਸ਼ੀਆ ਦੇ ਖੇਤਰੀ ਨਿਰਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਸਾਨੂੰ ਲਗਾਤਾਰ ਟੈਸਟਿੰਗ, ਆਈਸੋਲੇਸ਼ਨ, ਸਮਾਜਿਕ ਦੂਰੀਆਂ, ਸੈਨੀਟਾਈਜ਼ੇਸ਼ਨ ਅਤੇ ਹੋਰ ਪ੍ਰੋਟੋਕਾਲਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਲੋਕਾਂ ਨੂੰ ਮਾਸਕ ਪਹਿਨਣ ਲਈ ਸਖਤੀ ਵਧਾਉਣ ਦੀ ਜ਼ਰੂਰਤ ਹੈ। ਇਹ ਉਪਾਅ ਪੂਰੀ ਤਰ੍ਹਾਂ ਲਾਗੂ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਖੇਤਰਾਂ ਵਿੱਚ ਲੰਬੇ ਸਮੇਂ ਲਈ ਜਿੱਥੇ ਕੋਰੋਨਾ ਦੇ ਕੇਸਾਂ ਵਿੱਚ ਹਾਲੇ ਵੀ ਗਿਰਾਵਟ ਨਹੀਂ ਆਈ ਹੈ।
ਕੋਰੋਨਾ ਨੂੰ ਜਨਤਕ ਸਿਹਤ ਅਤੇ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਕੇ ਦਵਾਈਆਂ ਤੋਂ ਬਿਨ੍ਹਾਂ ਹਰਾਇਆ ਜਾ ਸਕਦਾ ਹੈ। ਨਿੱਜੀ ਸੁਰੱਖਿਆ ਜਿਵੇਂ ਕਿ ਸਫਾਈ, ਡਿਸਇਨਫੈਕਸ਼ਨ, ਵੈਂਟੀਲੇਸ਼ਨ, ਨਿਗਰਾਨੀ, ਕੰਨਟੈਕਟ ਟਰੇਸਿੰਗ, ਆਈਸੋਲੇਸ਼ਨ ਜ਼ਰੂਰੀ ਹੈ। ਸਮਾਜਿਕ ਦੂਰੀਆਂ, ਘਰੇਲੂ ਆਵਾਜਾਈ ‘ਤੇ ਪਾਬੰਦੀ ਲਗਾਉਣਾ ਵੀ ਸ਼ਾਮਿਲ ਹੈ।
ਦੱਸ ਦੇਈਏ ਕਿ ਵਿਸ਼ਵ ਭਰ ਦੇ ਦੇਸ਼ ਇਸ ਸਮੇਂ ਕੋਰੋਨਾ ਮਹਾਂਮਾਰੀ ਦੇ ਵਿਕਾਸ ਦੇ ਵੱਖ-ਵੱਖ ਪੜਾਵਾਂ ਵਿੱਚ ਹਨ ਅਤੇ ਵੱਖ-ਵੱਖ ਮਹਾਂਮਾਰੀ ਸਬੰਧੀ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ, ਹੁਣ ਕਈ ਦੇਸ਼ਾਂ ਵਿੱਚ ਕੇਸਾਂ ਵਿੱਚ ਗਿਰਾਵਟ ਦਿਖਾਈ ਦੇ ਰਹੀ ਹੈ। ਇਸ ਵਿੱਚ ਮੁੱਖ ਤੌਰ ‘ਤੇ ਭਾਰਤ ਸ਼ਾਮਿਲ ਹੈ, ਜਦੋਂ ਕਿ ਕੁਝ ਹੋਰ ਦੇਸ਼ਾਂ ਵਿੱਚ ਅਜੇ ਵੀ ਕੇਸ ਵੱਧ ਰਹੇ ਹਨ। ਜਿਸ ਕਾਰਨ WHO ਨੇ ਚੇਤਾਵਨੀ ਦਿੱਤੀ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਹਾਂਮਾਰੀ ਅਜੇ ਵੀ ਆਲੇ-ਦੁਆਲੇ ਹੈ। ਸਾਨੂੰ ਅਜੇ ਵੀ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਦੇਖੋ: ਚਾਹੁੰਦੀ ਤਾਂ ਵਿਦੇਸ਼ ਜਾ ਸਕਦੀ ਸੀ, ਲੱਖਾਂ ਕਮਾ ਸਕਦੀ ਸੀ ਪਰ ਮਿਹਨਤ ਕਰਕੇ DSP ਬਣੀ Jalalabad ਦੀ ਧੀ