ਪੂਰੀ ਦੁਨੀਆ ਵਿੱਚ ਕੋਰੋਨਾ ਮਹਾਮਾਰੀ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਦੁਨੀਆ ਭਰ ਵਿੱਚ ਪਿਛਲੇ ਇੱਕ ਹਫਤੇ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ 20 ਫ਼ੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਵਿਚਾਲੇ WHO ਦੇ ਮੁਖੀ ਟੇਡਰੋਸ ਅਧੋਨਮ ਨੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਅਜੇ ਖਤਮ ਹੋਣ ਵਾਲੀ ਨਹੀਂ ਹੈ । ਉਨ੍ਹਾਂ ਨੇ ਦੁਨੀਆ ਨੂੰ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ ਹਲਕੇ ਹੋਣ ਦੇ ਦਾਅਵੇ ਪ੍ਰਤੀ ਵੀ ਸਾਵਧਾਨ ਕੀਤਾ ਹੈ ।
ਟੇਡਰੋਸ ਨੇ ਕਿਹਾ ਕਿ ਦੁਨੀਆ ਭਰ ਵਿੱਚ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਕਾਰਨ ਕੋਰੋਨਾ ਦੇ ਹੋਰ ਨਵੇਂ ਵੇਰੀਐਂਟ ਸਾਹਮਣੇ ਆ ਸਕਦੇ ਹਨ । ਉਨ੍ਹਾਂ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਕੁਝ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਸ਼ਾਇਦ ਸਿਖਰ ‘ਤੇ ਪਹੁੰਚ ਗਏ ਹਨ, ਇਸ ਨਾਲ ਉਮੀਦ ਜਾਗਦੀ ਹੈ ਕਿ ਮੌਜੂਦਾ ਸਮੇਂ ਵਿੱਚ ਸਭ ਤੋਂ ਬੁਰਾ ਦੌਰ ਖਤਮ ਹੋ ਗਿਆ ਹੈ।
ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚਾ ਨੇ 17 ਉਮੀਦਵਾਰਾਂ ਦੀ ਤੀਸਰੀ ਸੂਚੀ ਕੀਤੀ ਜਾਰੀ, ਹੁਣ ਤੱਕ ਐਲਾਨੇ 47
ਟੇਡਰੋਸ ਨੇ ਕਿਹਾ ਕਿ ਮੈਂ ਖਾਸ ਤੌਰ ‘ਤੇ ਉਨ੍ਹਾਂ ਦੇਸ਼ਾਂ ਨੂੰ ਲੈ ਕੇ ਚਿੰਤਤ ਹਾਂ ਜਿੱਥੇ ਘੱਟ ਟੀਕਾਕਰਨ ਹੋਇਆ ਹੈ । ਅਜਿਹਾ ਇਸ ਲਈ ਹੈ ਕਿਉਂਕਿ ਜਿੱਥੇ ਘੱਟ ਟੀਕਾਕਰਨ ਹੁੰਦਾ ਹੈ, ਉੱਥੇ ਲੋਕਾਂ ਦੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਅਤੇ ਮਰਨ ਦਾ ਖ਼ਤਰਾ ਕਈ ਗੁਣਾ ਵੱਧ ਹੁੰਦਾ ਹੈ । ਉਨ੍ਹਾਂ ਕਿਹਾ ਕਿ ਓਮੀਕ੍ਰੋਨ ਘੱਟ ਗੰਭੀਰ ਹੋ ਸਕਦਾ ਹੈ ਪਰ ਇਸਨੂੰ ਹਲਕੇ ਦੱਸਣਾ ਗਲਤੀ ਹੋਵੇਗਾ ।
WHO ਮੁਖੀ ਨੇ ਕਿਹਾ ਕਿ ਕੋਈ ਗਲਤੀ ਨਾ ਕਰੋ, ਓਮੀਕ੍ਰੋਨ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਦੀ ਦਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਵਿੱਚ ਆਉਣ ਵਾਲੇ ਹਫਤੇ ਸਿਹਤ ਕਰਮਚਾਰੀਆਂ ਲਈ ਬਹੁਤ ਮੁਸ਼ਕਿਲ ਭਰੇ ਹੋਣ ਵਾਲੇ ਹਨ । ਟੇਡਰੋਸ ਨੇ ਕਿਹਾ ਕਿ ਮੈਂ ਹਰ ਕਿਸੇ ਨੂੰ ਬੇਨਤੀ ਕਰਦਾ ਹਾਂ ਕਿ ਲਾਗ ਦੇ ਜੋਖਮ ਨੂੰ ਘਟਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰੋ । ਇਸ ਨਾਲ ਸਿਹਤ ਪ੍ਰਣਾਲੀ ‘ਤੇ ਦਬਾਅ ਘੱਟ ਹੋਵੇਗਾ । ਉਨ੍ਹਾਂ ਨੇ ਦੁਹਰਾਇਆ ਕਿ ਕੋਰੋਨਾ ਨਾਲ ਲੜਨ ਲਈ ਵੈਕਸੀਨ ਸਭ ਤੋਂ ਵਧੀਆ ਹਥਿਆਰ ਹੈ।
ਇਹ ਵੀ ਪੜ੍ਹੋ: “ਜੇ ਉਹ ਅੱਗੇ ਵਧੇ ਤਾਂ ਅਸੀਂ ਬਾਰਡਰ ‘ਤੇ ਨਹੀਂ ਬੈਠਾਂਗੇ, ਸਿੱਧਾ ਸੰਸਦ ਦਾ ਕਰਾਂਗੇ ਘਿਰਾਓ” : ਚੜੂਨੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਮਹਾਂਮਾਰੀ ਮਾਹਿਰ ਵਿਗਿਆਨੀ ਐਂਥਨੀ ਫਾਉਚੀ ਨੇ ਵੀ ਕਿਹਾ ਸੀ ਕਿ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਓਮੀਕ੍ਰੋਨ ਨਾਲ ਕੋਰੋਨਾ ਮਹਾਂਮਾਰੀ ਨੂੰ ਖਤਮ ਕਰ ਦੇਵੇਗੀ ਕਿਉਂਕਿ ਵੈਕਸੀਨ ਨੂੰ ਚਕਮਾ ਦੇਣ ਦੀ ਸਮਰੱਥਾ ਰੱਖਣ ਵਾਲੇ ਇਸ ਤਰ੍ਹਾਂ ਦੇ ਹੋਰ ਨਵੇਂ ਰੂਪ ਸਾਹਮਣੇ ਆ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: