ਮੋਬਾਈਲ ਫੋਨ ਦੀ ਤਕਨੀਕ ਇਕ ਸ਼ਖਸ ‘ਤੇ ਉਦੋਂ ਭਾਰੀ ਪੈ ਗਈ ਜਦੋਂ ਉਸ ਦੀ ਪਤਨੀ ਨੇ ਉਹ ਮੈਸੇਜ ਪੜ੍ਹ ਲਏ ਸਨ ਜਿਨ੍ਹਾਂ ਨੂੰ ਉਹ ਸਮਝ ਰਿਹਾ ਸੀ ਕਿ ਉਸ ਨੇ ਪੂਰੀ ਤਰ੍ਹਾਂ ਤੋਂ ਡਿਲੀਟ ਕਰ ਦਿੱਤੇ ਹਨ। ਇਨ੍ਹਾਂ ਮੈਸੇਜਾਂ ਨੂੰ ਪੜ੍ਹਨ ਦੀ ਵਜ੍ਹਾ ਨਾਲ ਉਸ ਦੀ ਪਤਨੀ ਨੇ ਤਲਾਕ ਦੀ ਅਰਜ਼ੀ ਦੇ ਦਿੱਤੀ ਤੇ ਹੁਣ ਇਸ ਆਦਮੀ ਨੇ ਐਪਲ ਕੰਪਨੀ ‘ਤੇ ਹੀ ਕਰੋੜਾਂ ਦਾ ਦਾਅਵਾ ਠੋਕ ਦਿੱਤਾ ਹੈ। ਦਰਅਸ ਉਸ ਦੀ ਪਤਨੀ ਨੇ ਉਨ੍ਹਾਂ ਮੈਸੇਜਾਂ ਨੂੰ ਪੜ੍ਹ ਰਿਹਾ ਸੀ ਜੋ ਕਾਰੋਬਾਰੀ ਨੇ ਸੈਕਸ ਵਰਕਰ ਨੂੰ ਭੇਜੇ ਸਨ।
ਸ਼ਖਸ ਨੇ ਇਹ ਸੰਦੇਸ਼ ਆਪਣੇ ਆਈਫੋਨ ਤੋਂ ਡਿਲੀਟ ਕਰ ਦਿੱਤੇ ਸਨ ਪਰ ਉਹ ਆਈਫੋਨ ਪਰਿਵਾਰ ਦੇ ਆਈਮੈਕ ਨਾਲ ਜੁੜਿਆ ਸੀ ਤੇ ਮੈਸੇਜ ਉਸ ਤੋਂ ਡਿਲੀਟ ਨਹੀਂ ਹੋ ਸਕੇ ਸਨ ਤੇ ਤਲਾਕ ਦੀ ਨੌਬਤ ਆ ਗਈ। ਹੁਣ ਇੰਗਲੈਂਡ ਦੇ ਇਸ ਕਾਰੋਬਾਰੀ ਨੇ ਐਪਲ ‘ਤੇ ਮੁਕੱਦਮਾ ਦਾਇਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : CM ਮਾਨ ਦਾ ਫੈਸਲਾ-‘ਡੀਸੀ ਦਫਤਰਾਂ ‘ਚ ਸ਼ੁਰੂ ਹੋਵੇਗੀ ਸੀਐੱਮ ਵਿੰਡੋ, ਕੁਰੱਪਸ਼ਨ ਹੋਣ ‘ਤੇ DC ਤੇ SSP ਹੋਣਗੇ ਜ਼ਿੰਮੇਵਾਰ’
ਕਾਰੋਬਾਰੀ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਆਈਫੋਨ ਤੋਂ ਸਬੂਤ ਮਿਟਾ ਦਿੱਤੇ ਹਨ ਪਰ ਪਰਿਵਾਰ ਦੇ ਡਿਵਾਈਸ ਦੇ ਇਕ ਹੀ ਐਪਲ ਆਈਜੀ ਦੇ ਨਾਲ ਜੁੜੇ ਹੋਏ ਕਾਰਨ ਆਈਮੈਕ ‘ਤੇ ਮੈਸੇਜ ਹੁਣ ਵੀ ਪੜ੍ਹੇ ਜਾ ਸਕਦੇ ਸਨ। ਉਸ ਦਾ ਕਹਿਣਾ ਹੈ ਕਿ ਐਪਲ ਯੂਜਰਸ ਨੂੰ ਇਹ ਨਹੀਂ ਦੱਸਿਆ ਕਿ ਇਕ ਡਿਵਾਈਸ ‘ਤੇ ਮੈਸੇਜ ਡਿਲੀਟ ਕਰਨ ਨਾਲ ਵੀ ਉਹ ਸਾਰੇ ਲਿੰਕ ਕੀਤੇ ਗਏ ਡਿਵਾਈਸ ਤੋਂ ਨਹੀਂ ਹਟਦਾ। ਵਿਅਕਤੀ ਦੀ ਪਤਨੀ ਨੂੰ ਮੈਸੇਜ ਮਿਲੇ ਤੇ ਉਸ ਨੇ ਤਲਾਕ ਲਈ ਅਰਜ਼ੀ ਦਿੱਤੀ। ਇਸ ਕਦਮ ਦੀ ਕੀਮਤ ਉਸ ਨੂੰ 5 ਮਿਲੀਅਨ ਪੌਂਡ ਯਾਨੀ ਲਗਭਗ 52 ਕਰੋੜ 92 ਲੱਖ ਰੁਪਏ ਤੋਂ ਵੱਧ ਚੁਕਾਉਣੀ ਪਈ।