ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਵਿਲ ਸਮਿਥ ‘ਤੇ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਨੇ ‘ਥੱਪੜ ਕਾਂਡ’ ‘ਤੇ ਸਖਤ ਕਾਰਵਾਈ ਕਰਦੇ ਹੋਏ 10 ਸਾਲ ਤੱਕ Oscar ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਪਾਬੰਦੀ ਲਗਾ ਦਿੱਤੀ ਹੈ । ਵਿਲ ਸਮਿੱਥ ਦੇ Oscar ਐਵਾਰਡ ਸ਼ੋਅ ਵਿੱਚ ਅਮਰੀਕਾ ਦੇ ਮਸ਼ਹੂਰ ਕਾਮੇਡੀਅਨ ਅਤੇ ਹੋਸਟ ਕ੍ਰਿਸ ਰੌਕ ਨੂੰ ਥੱਪੜ ਮਾਰਨ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਅਕੈਡਮੀ ਨੇ ਇਹ ਕਾਰਵਾਈ ਕੀਤੀ ਹੈ।
ਵਿਲ ਸਮਿੱਥ ਹੁਣ ਅਗਲੇ 10 ਸਾਲਾਂ ਤੱਕ Oscar ਦੇ ਕਿਸੇ ਵੀ ਸਮਾਰੋਹ ਵਿੱਚ ਹਿੱਸਾ ਨਹੀਂ ਲੈ ਸਕਣਗੇ । ਦਰਅਸਲ, Oscar ਐਵਾਰਡ ਸ਼ੋਅ ਦੌਰਾਨ ਵਿਲ ਸਮਿੱਥ ਨੇ ਆਪਣੀ ਪਤਨੀ ਅਤੇ ਅਦਾਕਾਰਾ ਜੈਡਾ ਪਿੰਕੇਟ ਸਮਿਥ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨ ‘ਤੇ ਹੋਸਟ ਕ੍ਰਿਸ ਰੌਕ ਨੂੰ ਥੱਪੜ ਮਾਰਿਆ ਸੀ। ਹਾਲਾਂਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਮੁਆਫੀ ਮੰਗੀ ਸੀ ਅਤੇ ਅਕੈਡਮੀ ਵੱਲੋਂ ਕੀਤੀ ਗਈ ਕਾਰਵਾਈ ਨੂੰ ਸਵੀਕਾਰ ਕਰਨ ਦੀ ਗੱਲ ਕਹੀ ਸੀ।
ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਜ਼ ਦੇ ਪ੍ਰਧਾਨ ਡੇਵਿਡ ਰੁਬਿਨ ਅਤੇ ਮੁੱਖ ਕਾਰਜਕਾਰੀ ਡੈਨ ਹਡਸਨ ਨੇ ਜਾਰੀ ਬਿਆਨ ਵਿੱਚ ਕਿਹਾ ਕਿ 94ਵਾਂ Oscar ਕਈ ਲੋਕਾਂ ਦੇ ਜਸ਼ਨ ਮਨਾਉਣ ਲਈ ਸੀ, ਜਿਨ੍ਹਾਂ ਨੇ ਪਿਛਲੇ ਸਾਲ ਸ਼ਾਨਦਾਰ ਕੰਮ ਕੀਤਾ। ਪਰ ਇਸ ਦੌਰਾਨ ਵਿਲ ਸਮਿਥ ਵੱਲੋਂ ਕੀਤੇ ਗਏ ਅਣਮਨੁੱਖੀ ਵਿਵਹਾਰ ਨੇ ਇਸ ‘ਤੇ ਪਾਣੀ ਫੇਰ ਦਿੱਤਾ।
ਦੱਸ ਦੇਈਏ ਕਿ ਕ੍ਰਿਸ ਰਾਕ ਨੇ 94ਵੇਂ ਅਕੈਡਮੀ ਐਵਾਰਡ ਸਮਾਰੋਹ ਦੌਰਾਨ ਵਿਲ ਸਮਿੱਥ ਦੀ ਪਤਨੀ ਜਾਡਾ ਪਿੰਕੇਟ ਸਮਿਥ ਦਾ ਮਜ਼ਾਕ ਉਡਾਇਆ ਸੀ । ਉਨ੍ਹਾਂ ਨੇ ਉਸ ਦੇ ਗੰਜੇਪਣ ਦਾ ਮਜ਼ਾਕ ਉਡਾਉਂਦੇ ਹੋਏ ਕਾਮੇਡੀਅਨ ਨੇ ਉਸ ਦੀ ਤੁਲਨਾ ਜੀਆਈ ਜੇਨ 2 ਦੀ ਸੀ । ਇਹ ਮਜ਼ਾਕ ਵਿਲ ਸਮਿੱਥ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਸਟੇਜ ‘ਤੇ ਜਾ ਕੇ ਕ੍ਰਿਸ ਰੌਕ ਨੂੰ ਥੱਪੜ ਮਾਰ ਦਿੱਤਾ ਸੀ । ਵਿਲ ਸਮਿਥ ਨੇ ਹਾਲ ਹੀ ਵਿੱਚ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵਾਰ ਫਿਰ ਕ੍ਰਿਸ ਰਾਕ ਅਤੇ ਸਾਰਿਆਂ ਤੋਂ ਇਸ ਘਟਨਾ ਲਈ ਮੁਆਫੀ ਮੰਗੀ ਸੀ ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”