ਵਿਸ਼ਵ ਵਿੱਚ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲੈਣ ਵਾਲੇ ਵਿਲੀਅਮ ਸ਼ੇਕਸਪੀਅਰ ਦੀ ਮੌਤ ਹੋ ਗਈ ਹੈ। 81 ਸਾਲਾ ਵਿਲੀਅਮ ਸ਼ੇਕਸਪੀਅਰ ਉਰਫ ਬਿਲ ਸ਼ੇਕਸਪੀਅਰ ਨੇ ਮੰਗਲਵਾਰ ਨੂੰ 81 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ ਹੈ। ਪਰਿਵਾਰ ਦੇ ਅਨੁਸਾਰ, ਸ਼ੇਕਸਪੀਅਰ ਦੀ ਮੌਤ ਇੱਕ ਅਸੰਬੰਧਿਤ ਬਿਮਾਰੀ ਕਾਰਨ ਹੋਈ ਹੈ।
ਦਸੰਬਰ 2020 ਵਿੱਚ 81 ਸਾਲਾ ਸ਼ੇਕਸਪੀਅਰ ਨੇ ਕਵੈਂਟਰੀ ਹਸਪਤਾਲ ਵਿੱਚ ਕੋਰੋਨਾ ਦਾ ਪਹਿਲੀ ਟੀਕਾ ਲਗਵਾਇਆ ਸੀ। ਉਹ ਦੁਨੀਆ ਵਿੱਚ ਟੀਕਾ ਲਗਵਾਉਣ ਵਾਲਾ ਪਹਿਲਾ ਆਦਮੀ ਸੀ। ਉਨ੍ਹਾਂ ਤੋਂ ਕੁੱਝ ਮਿੰਟ ਪਹਿਲਾਂ, 91 ਸਾਲਾ ਮਾਰਗਰੇਟ ਕੀਨਨ ਨੇ ਡੋਜ਼ ਲਗਵਾਈ ਸੀ। ਇੱਕ ਰਿਪੋਰਟ ਦੇ ਅਨੁਸਾਰ, ਸ਼ੇਕਸਪੀਅਰ ਦੇ ਨੇੜਲੇ ਲੋਕਾਂ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਤੁਸੀਂ ਕੋਵਿਡ ਦਾ ਟੀਕਾ ਲਗਵਾਓ। ਬਿਲ ਸ਼ੇਕਸਪੀਅਰ ਨੇ ਲਗਾਤਾਰ ਤਿੰਨ ਦਹਾਕੇ ਸਮਾਜ ਸੇਵਾ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਕੋਵਿਡ ਨੇ ਸਾਲ 2019 ਵਿੱਚ ਵਿਸ਼ਵ ਵਿੱਚ ਦਸਤਕ ਦਿੱਤੀ ਸੀ, ਉਸ ਤੋਂ ਇੱਕ ਸਾਲ ਬਾਅਦ, ਵੈਕਸੀਨ ਪਿੱਛਲੇ ਸਾਲ ਦਸੰਬਰ 2020 ਵਿੱਚ ਉਪਲਬੱਧ ਹੋ ਗਈ ਸੀ। ਸਭ ਤੋਂ ਪਹਿਲਾ Pfizer-BioNTech ਦੀ ਵੈਕਸੀਨ ਲਗਾਈ ਗਈ ਸੀ। ਟੀਕਾ ਲਗਵਾਉਣ ਤੋਂ ਬਾਅਦ, ਉਨ੍ਹਾਂ ਨੇ ਪੂਰੀ ਦੁਨੀਆ ਨੂੰ ਇਹ ਟੀਕਾ ਲਗਵਾਉਣ ਦੀ ਅਪੀਲ ਕੀਤੀ ਸੀ, ਖਾਸ ਗੱਲ ਇਹ ਸੀ ਕਿ ਉਨ੍ਹਾਂ ਦਾ ਨਾਮ ਹੀ ਅਜਿਹਾ ਸੀ ਕਿ ਇਹ ਇਤਿਹਾਸ ਵਿੱਚ ਦਰਜ ਹੋ ਗਿਆ ਅਤੇ ਟੀਕੇ ਦੀ ਚਰਚਾ ਵੱਖ-ਵੱਖ ਥਾਵਾਂ ਤੇ ਹੋਣ ਲੱਗੀ। ਮਹੱਤਵਪੂਰਣ ਗੱਲ ਇਹ ਹੈ ਕਿ ਹੁਣ ਦੁਨੀਆ ਵਿੱਚ ਕਈ ਕਿਸਮਾਂ ਦੇ ਟੀਕੇ ਆ ਚੁੱਕੇ ਹਨ, ਅਮਰੀਕਾ ਵਿੱਚ 50 ਫੀਸਦੀ ਆਬਾਦੀ ਨੂੰ ਟੀਕੇ ਲਗਾਏ ਜਾ ਚੁੱਕੇ ਹਨ।
ਇਹ ਵੀ ਦੇਖੋ : Tautae cyclone ਤੋਂ ਬਾਅਦ Yaas ਤੂਫ਼ਾਨ ਦਾ ਕਹਿਰ, ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ ਦੇਖੋ LIVE