ਆਪਣੇ ਜੀਵਨ ਵਿਚ ਕਿਸੇ ਨੂੰ ਪਾਰਟਨਰ ਬਣਾਉਣ ਤੋਂ ਪਹਿਲਾਂ ਇਨਸਾਨ ਕਾਫੀ ਜ਼ਿਆਦਾ ਸੋਚ ਵਿਚਾਰ ਕਰਦਾ ਹੈ ਉਦੋਂ ਕਿਤੇ ਜਾ ਕੇ ਉਹ ਵਿਆਹ ਦੇ ਫੈਸਲੇ ਤੱਕ ਪਹੁੰਚਦਾ ਹੈ। ਹਾਲਾਂਕਿ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਇੰਨੇ ਮਹੱਤਵਪੂਰਨ ਫੈਸਲੇ ਨੂੰ ਮਜ਼ਾਕ ਸਮਝ ਕੇ ਉਸ ਨਾਲ ਖੇਡ ਕਰਨਾ ਸ਼ੁਰੂ ਕਰ ਦਿੰਦੇ ਹਨ। ਅਜਿਹੀ ਹੀ ਇਕ ਮਹਿਲਾ ਦਾ ਕਿੱਸਾ ਇਨ੍ਹੀਂ ਦਿਨੀਂ ਚਰਚਾ ਵਿਚ ਹੈ ਜਿਸ ਨੇ ਆਪਣੇ ਵਿਆਹ ਲਈ ਇਕ-ਦੋ ਨਹੀਂ ਸਗੋਂ ਪੂਰੇ 60 ਲੋਕਾਂ ਨੂੰ ਚੁਣਿਆ ਤੇ ਉਨ੍ਹਾਂ ਨਾਲ ਵਿਆਹ ਕਰ ਲਿਆ।
ਅਸੀਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਦੀ ਰਹਿਣ ਵਾਲੀ 40 ਸਾਲਾਦੀ ਕਾਰਲੀ ਸਾਰੇ ਬਾਰੇ ਜੋ ਪੇਸ਼ੇ ਤੋਂ ਵੈਡਿੰਗ ਫੋਟੋਗ੍ਰਾਫਰ ਹੈ ਜਿਨ੍ਹਾਂ ਨੇ ਆਪਣੇ ਕੰਮ ਦੌਰਾਨ ਕਈ ਲੋਕਾਂ ਨਾਲ ਕਸਮਾਂ ਖਾਧੀਆਂ, ਪਿਆਰ ਜਤਾਉਂਦੇ ਅਤੇ ਇਕ ਬੰਧਨ ਵਿਚ ਬੱਝਦੇ ਦੇਖਿਆ ਹੈ। ਪਰ ਇਥੇ ਜਦੋਂ ਗੱਲ ਖੁਦ ਦੀ ਆਈ ਤਾਂ ਉਸ ਨੇ ਕਿਸੇ ਇਕ ਨੂੰ ਆਪਣਾ ਜੀਵਨ ਸਾਥੀ ਨਹੀਂ ਚੁਣਿਆ ਸਗੋਂ ਇਕੱਠੇ 60 ਲੋਕਾਂ ਨੂੰ ਚੁਣਿਆ ਤੇ ਉਸ ਨਾਲ ਵਿਆਹ ਕਰ ਲਿਆ। ਆਪਣਏ ਇਸ ਫੈਸਲੇ ਨੂੰ ਲੈ ਕੇ ਉਨ੍ਹਾਂਨੇ ਕਿਹਾ ਕਿ ਇਹ ਸਾਰੇ ਲੋਕ ਮੇਰੇ ਜੀਵਨ ਵਿਚ ਕਾਫੀ ਮਹੱਤਵ ਰੱਖਦੇ ਹਨ। ਇਸ ਲਈ ਮੈਂ ਇਨ੍ਹਾਂ ਸਾਰਿਆਂ ਨਾਲ ਇਕੱਠੇ ਵਿਆਹ ਕਰ ਲਿਆ।
ਇਹ ਵੀ ਪੜ੍ਹੋ : ਦੇਸ਼ ਨੂੰ ਮਿਲਿਆ ਨਵਾਂ ਆਰਮੀ ਚੀਫ਼, ਜਨਰਲ ਉਪੇਂਦਰ ਦਿਵੇਦੀ ਨੇ ਸੰਭਾਲਿਆ ਚਾਰਜ
ਆਪਣੇ ਵਿਆਹ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਇਕ ਇਨਸਾਨ ਨਾਲ ਵਿਆਹ ਕਰਨ ਦਾ ਕੰਸੈਪਟ ਮੈਨੂੰ ਠੀਕ ਨਹੀਂ ਲੱਗਦਾ। ਇੰਝ ਲੱਗਦਾ ਹੈ ਕਿ ਅਸੀਂ ਆਪਣੀ ਪੂਰੀ ਜ਼ਿੰਦਗੀ ਸਿਰਫ ਇਕ ਇਨਸਾਨ ਦੇ ਨਾਂ ਕਰ ਦਿੱਤੀ ਹੋਵੇ। ਮੈਂ ਆਪਣੇ ਜੀਵਨ ਵਿਚ ਬਸ ਇਕ ਇਹੀ ਕੰਮ ਸੀ ਜੋ ਨਹੀਂ ਕਰਨਾ ਚਾਹੁੰਦੀ ਸੀ। ਇਹੀ ਕਾਰਨ ਹੈ ਕਿ ਮੈਂ ਆਪਣੇ ਜੀਵਨ ਵਿਚ ਆਪਣੇ ਦੋਸਤਾਂ ਨਾਲ ਵਿਆਹ ਕਰ ਲਿਆ ਜਿਸ ਵਿਚ ਮੁੰਡੇ ਤੇ ਕੁੜੀਆਂ ਹਨ। ਉਨ੍ਹਾਂ ਦੇ ਇਸ ਫੈਸਲੇ ਨੂੰ ਕਈ ਲੋਕ ਗਲਤ ਵੀ ਮੰਨਦੇ ਹਨ ਪਰ ਕਾਰਲੀ ਦਾ ਕਹਿਣਾ ਹੈ ਕਿ ਉਸ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।
ਵੀਡੀਓ ਲਈ ਕਲਿੱਕ ਕਰੋ -: