ਦੁਨੀਆ ਵਿਚ ਕਈ ਅਜਿਹੀਆਂ ਬੀਮਾਰੀਆਂ ਜਿਨ੍ਹਾਂ ਤੋਂ ਪੀੜਤ ਮਰੀਜ਼ ਅਜੀਬ ਹਰਕਤਾਂ ਕਰਨ ਲੱਗਦੇ ਹਨ। ਇੰਗਲੈਂਡ ਦੀ ਕੇਲੀ ਨਾਈਪਸ ਨਾਂ ਦੀ ਮਹਿਲਾ ‘ਹਾਈਪਰਸੋਮਨੀਆ’ ਤੋਂ ਪੀੜਤ ਹੈ। ਇਹ ਇਕ ਦੁਰਲੱਭ ਨੀਂਦ ਦੀ ਬੀਮਾਰੀ ਹੈ ਜਿਸ ਕਾਰਨ ਮਹਿਲਾ ਨੇ ਨੀਂਦ ਵਿਚ 3800 ਡਾਲਰ (ਲਗਭਗ 3116 ਲੱਖ ਰੁਪਏ) ਤੋਂ ਵੀ ਜ਼ਿਆਦਾ ਦੀ ਆਨਲਾਈਨ ਸ਼ਾਪਿੰਗ ਕਰ ਲਈ। ਹਾਈਪਰਸੋਮਨੀਆ ਵਾਲਾ ਵਿਅਕਤੀ ਸੁਚੇਤ ਹੋ ਸਕਦਾ ਹੈ, ਤੁਰਦਾ ਜਾਂ ਬੋਲਦਾ, ਜਾਂ ਖਾਣਾ, ਜਾਂ ਹੋਰ ਗਤੀਵਿਧੀਆਂ ਕਰਦਾ ਹੈ ਪਰ ਉਸਨੂੰ ਪਤਾ ਨਹੀਂ ਹੁੰਦਾ। ਕਿਉਂਕਿ ਉਸਦਾ ਦਿਮਾਗ ਸਿਰਫ ਕੁਝ ਹੱਦ ਤੱਕ ਜਾਗਦਾ ਹੈ।
ਕੇਲੀ ਦੀ ਸਥਿਤੀ ਬਾਰੇ 2018 ਵਿਚ ਪਤਾ ਲੱਗਾ ਸੀ ਉਦੋਂ ਤੋਂ ਉਹ ਆਨਲਾਈਨ ਸ਼ਾਪਿੰਗ ਕਰ ਰਹੀ ਹੈ। ਕੇਲੀ ਨੂੰ ਅਗਲੇ ਦਿਨ ਨੀਂਦ ਵਿਚ ਆਰਡਰ ਕੀਤੇ ਗਏ ਸਾਮਾਨ ਦੇ ਪੈਕੇਟ ਮਿਲਦੇ ਹਨ। ਇਨ੍ਹਾਂ ਵਿਚ ਕਈ ਵਾਰ ਗੈਰ-ਜ਼ਰੂਰੀ ਚੀਜ਼ਾਂ ਵੀ ਹੁੰਦੀਆਂ ਹਨ ਜਿਵੇਂ ਪਲਾਸਟਿਕ ਬਾਸਕੇਟਬਾਲ ਕੋਰਟ, ਇਕ ਨੈੱਟ, ਪੋਲ ਤੇ ਬੈਕਬੋਰਡ ਵਗੈਰਾ। ਇਸ ਤੋਂ ਇਲਾਵਾ ਉਹ ਪੇਂਟ ਦੇ ਡੱਬੇ, ਕਿਤਾਬਾਂ, ਨਮਕ ਤੇ ਕਾਲੀ ਮਿਰਚ, ਭਾਂਡੇ, ਬੱਚਿਆਂ ਦਾ ਪਲੇਅਹਾਊਸ, ਫ੍ਰਿਜ, ਟੇਬਲ ਤੇ ਸੈਂਕੜੇ ਕੈਂਡੀਆਂ ਵੀ ਆਰਡਰ ਕਰ ਚੁੱਕੀ ਹੈ।
ਕੇਲੀ ਨੇ ਕਿਹਾ ਕਿ ਜਦੋਂ ਮੈਂ ਆਨਲਾਈਨ ਕੁਝ ਖਰੀਦਦੀ ਸੀਤਾਂ ਮੈਨੂੰ ਕਦੇ ਵੀ ਕ੍ਰੈਡਿਟ ਕਾਰਡ ਦਾ ਵੇਰਵਾ ਨਹੀਂ ਦੇਮਾ ਪੈਂਦਾ ਸੀ ਕਿਉਂਕਿ ਇਹ ਸਾਰਾ ਕੁਝ ਮੇਰੇ ਫੋਨ ਵਿਚ ਸੇਵ ਸੀ। ਕੇਲੀ ਨੇ ਦੱਸਿਆ ਕਿ ਉਸ ਦੀ ਸਥਿਤੀ ਹੋਰ ਵੀ ਖਰਾਬ ਹੋ ਗਈ ਜਦੋਂ ਉਸ ਨੇ ਅਣਜਾਣੇ ਵਿਚ ਟੈਕਸਟ ਮੈਸੇਜ ਜਰੀਏ ਸਕੈਮਰਸ ਨਾਲ ਆਪਣੀ ਵਿੱਤੀ ਜਾਣਕਾਰੀ ਦਿੱਤੀ। ਮੈਂ ਉਨ੍ਹਾਂ ਨੂੰ ਆਪਣੀ ਸਾਰੀ ਜਾਣਕਾਰੀ ਦੇ ਦਿੱਤੀ। ਫਿਰ ਜਦੋਂ ਮੈਂ ਜਾਗੀ ਤਾਂ ਉਨ੍ਹਾਂ ਨੇ ਮੇਰੇ ਬੈੰਕ ਖਾਤੇ ਤੋਂ 16 ਲੱਖ ਰੁਪਏ ਕੱਢ ਲਏ ਸਨ। ਜੇਕਰ ਮੈਂ ਜਾਗ ਰਹੀਂ ਹੁੰਦੀ ਤਾਂ ਮੈਂ ਉਨ੍ਹਾਂ ਦੇ ਮੈਸੇਜ ਦਾ ਜਵਾਬ ਨਹੀਂ ਦਿੰਦੀ।
ਇਹ ਵੀ ਪੜ੍ਹੋ : PM ਮੋਦੀ ਦੀ ਰਿਹਾਇਸ਼ ‘ਤੇ ਮੀਟਿੰਗ ਹੋਈ ਖਤਮ, NDA ਅੱਜ ਹੀ ਸਰਕਾਰ ਬਣਾਉਣ ਦਾ ਦਾਅਵਾ ਕਰੇਗਾ ਪੇਸ਼
ਉਸ ਨੇ ਦੱਸਿਆ ਕਿ ਮੈਨੂੰ ਕਈ ਵਾਰ ਕਾਰਡ ਕੈਂਸਲ ਕਰਾਉਣੇ ਪਏ ਤੇ ਬਹੁਤ ਸਾਰੇ ਲੋਕਾਂ ਨੇ ਮੇਰੇ ਬੈਂਕ ਤੋਂ ਪੈਸੇ ਕਢਾਉਣ ਦੀ ਕੋਸ਼ਿਸ਼ ਕੀਤੀ। ਮੈਂ ਹਰ ਜਗ੍ਹਾ ਕਰਜ਼ ਵਿਚ ਡੁੱਬ ਰਹੀ ਸੀ ਪਰ ਬੈਂਕ ਲੈਣ-ਦੇਣ ਨੂੰ ਰੋਕਮ ਵਿਚ ਕਾਮਯਾਬ ਰਿਹਾ। ਕੇਲੀ ਫਿਲਹਾਲ ਦਵਾਈਆਂ ‘ਤੇ ਹੈ ਤੇ ਸੌਂਦੇ ਸਮੇਂ ਆਪਣੇ ਮੋਬਾਈਲ ਫੋਨ ਨੂੰ ਦੂਰ ਲੁਕਾ ਕੇ ਰੱਖ ਦਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: