World largest rabbit missing: ਦੁਨੀਆ ਦਾ ਸਭ ਤੋਂ ਵੱਡਾ ਖਰਗੋਸ਼ ਗਾਇਬ ਹੋ ਗਿਆ ਹੈ । ਡੇਰੀਅਸ (Darius) ਨਾਂ ਦਾ ਇਹ ਖਰਗੋਸ਼ 1.2 ਮੀਟਰ ਦਾ ਹੈ ਅਤੇ ਕਰੀਬ ਇੱਕ ਹਫਤੇ ਤੋਂ ਗਾਇਬ ਹੈ । ਸਥਾਨਕ ਪੱਛਮੀ ਮਰਸੀਆ ਪੁਲਿਸ ਨੇ ਦੱਸਿਆ ਕਿ ਇਸ ਕਾਨਟੀਨੈਂਟਲ ਜਾਇੰਟ ਖਰਗੋਸ਼ ਨੂੰ ਉਸ ਦੇ ਵਾੜੇ ਤੋਂ ਚੋਰੀ ਕਰ ਲਿਆ ਗਿਆ । ਇਹ ਆਪਣੇ ਮਾਲਕਾਂ ਦੇ ਬਗੀਚੇ ਵਿੱਚ ਸੀ। ਸਾਲ 2020 ਵਿੱਚ ਇਸ ਨੇ ਆਪਣਾ ਨਾਂ ਗਿੰਨੀਜ਼ ਬੁੱਕ ਆਪ ਰਿਕਾਰਡ ਵਿੱਚ ਦਰਜ ਕਰਵਾਇਆ ਸੀ। ਇਸ ਨੂੰ ਲੱਭਣ ਵਾਲੇ ਨੂੰ £2,000 ਭਾਵ ਘੱਟੋ-ਘੱਟ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ ।
ਦਰਅਸਲ, ਡੇਰੀਅਸ ਫਲੇਮਿਸ਼ ਜਾਇੰਟ ਹੈ ਜੋ ਧਰਤੀ ‘ਤੇ ਖਰਗੋਸ਼ਾਂ ਦੀ ਸਭ ਤੋਂ ਵੱਡੀ ਪ੍ਰਜਾਤੀ ਹੈ । ਮੈਰੀਲੈਂਡ ਜ਼ੂ ਅਨੁਸਾਰ ਇਨ੍ਹਾਂ ਦਾ ਵਜ਼ਨ 7 ਕਿੱਲੋ ਤੱਕ ਹੋ ਸਕਦਾ ਹੈ ਅਤੇ ਲੰਬਾਈ 0.76 ਮੀਟਰ ਹੈ। ਇਹ ਘਰੇਲੂ ਹੁੰਦੇ ਹਨ ਅਤੇ 300 ਸਾਲ ਪਹਿਲਾਂ ਇਨ੍ਹਾਂ ਨੂੰ ਮੀਟ ਅਤੇ ਫਰ ਲਈ ਪਾਲਿਆ ਜਾਂਦਾ ਸੀ । ਅੱਜ ਇਨ੍ਹਾਂ ਨੂੰ ਪਾਲਤੂ ਜਾਨਵਰ ਦੇ ਤੌਰ ‘ਤੇ ਰੱਖਿਆ ਜਾਂਦਾ ਹੈ।
ਦੱਸ ਦੇਈਏ ਕਿ ਇਸ ਸਬੰਧੀ ਪੁਲਿਸ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਕਾਨਟਿਨੈਂਟਲ ਜਾਇੰਟ ਖਰਗੋਸ਼ ਨੂੰ ਉਸ ਦੇ ਮਾਲਕਾਂ ਦੇ ਬਗੀਚੇ ਵਿੱਚ ਰੱਖੇ ਵਾੜੇ ਵਿੱਚੋਂ 10-11 ਅਪ੍ਰੈਲ ਦੀ ਰਾਤ ਨੂੰ ਚੋਰੀ ਕਰ ਲਿਆ ਗਿਆ । ਇਹ ਖਰਗੋਸ਼ ਕਾਫੀ ਖਾਸ ਹੈ ਕਿਉਂਕਿ ਇਸ ਦਾ ਆਕਾਰ 4 ਫੁੱਟ ਹੈ ਅਤੇ ਇਸ ਨੂੰ ਦੁਨੀਆ ਵਿੱਚ ਸਭ ਤੋਂ ਵੱਡਾ ਖਰਗੋਸ਼ ਹੋਣ ਦਾ ਤਮਗਾ ਮਿਲਿਆ ਹੋਇਆ ਹੈ।