ਚੀਨ ਦੀ ਵੁਹਾਨ ਲੈਬ ਨੂੰ ਦੇਸ਼ ਦੇ ਚੋਟੀ ਦੇ ਵਿਗਿਆਨਕ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਲੈਬ ਮਹਾਂਮਾਰੀ ਦੌਰਾਨ ਕੀਤੇ ਗਏ ਕੰਮ ਅਤੇ ਕੋਵਿਡ-19 ਦੀ ਪਛਾਣ ਕਰਨ ਲਈ ਨਾਮਜ਼ਦ ਹੋਈ ਹੈ। ਉਹ ਵੀ ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਭਰ ਵਿੱਚ ਇਹ ਚਰਚਾ ਹੈ ਕਿ ਕੋਰੋਨਾ ਵਾਇਰਸ ਇਸ ਲੈਣ ਤੋਂ ਹੀ ਨਿਕਲਿਆ ਹੈ।
ਲੈਬ ਨੂੰ ਚਾਈਨੀਜ਼ ਅਕਾਦਮੀ ਆਫ਼ ਸਾਇੰਸਜ਼ ਦੇ 2021 ਦੇ ‘ਆਊਟਸਟੈਂਸਿੰਗ ਸਾਇੰਸ ਐਂਡ ਟੈਕਨੋਲੋਜੀ ਅਚੀਵਮੈਂਟ ਪ੍ਰਾਈਜ਼’ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉੱਥੇ ਹੀ ਚੀਨ ਵਿੱਚ ਬੈਟ ਵੂਮੈਨ ਦੇ ਨਾਮ ਨਾਲ ਮਸ਼ਹੂਰ ਸ਼ੀ ਝਾਂਗਲੀ ਅਤੇ ਲੈਬ ਦੇ ਡਾਇਰੈਕਟਰ ਯੂਆਨ ਜਿੰਮਿੰਗ ਨੂੰ ਆਉਟਸਟੈਂਡਿੰਗ ਕੰਟਰੀਬਿਊਟਰਜ਼ ਵਜੋਂ ਦਰਜਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵੱਡੀ ਖਬਰ : ਜੰਮੂ-ਕਸ਼ਮੀਰ ਸਬੰਧੀ ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ‘ਚ ਸ਼ਾਮਿਲ ਹੋਣਗੇ ਗੁਪਕਾਰ ਆਗੂ
ਚੀਨ ਦੇ ਅਧਿਕਾਰਤ ਅਖਬਾਰ ਅਨੁਸਾਰ ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਅਤੇ ਖੋਜ ਸਮੂਹਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਮਹੱਤਵਪੂਰਣ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। ਦਰਅਸਲ, CAS ਹਰ ਸਾਲ 10 ਵਿਅਕਤੀਆਂ ਅਤੇ ਖੋਜ ਸਮੂਹਾਂ ਨੂੰ ਪੁਰਸਕਾਰ ਦਿੰਦਾ ਹੈ।
ਇਸਦਾ ਕਹਿਣਾ ਹੈ ਕਿ ਵੁਹਾਨ ਲੈਬ ਨੇ ਕੋਵਿਡ-19 ਮਹਾਂਮਾਰੀ ਦੇ ਫੈਲਣ ਤੋਂ ਬਾਅਦ ਹੀ ਇਸ ਦੀ ਪਛਾਣ ਕੀਤੀ, ਪੂਰੇ ਵਾਇਰਸ ਦੇ ਜੀਨੋਮ ਕ੍ਰਮ ਨੂੰ ਪੂਰਾ ਕੀਤਾ, ਵਾਇਰਸ ਦੇ ਬੁਨਿਆਦ ਦਾ ਵਿਸ਼ਲੇਸ਼ਣ ਕੀਤਾ ਅਤੇ ਪਤਾ ਲਗਾਇਆ ਕਿ ਕੋਰੋਨਾ ਵਾਇਰਸ ਚਮਗਿੱਦੜ ਵਿੱਚ ਪਾਇਆ ਗਿਆ ਹੈ।
ਇਹ ਵੀ ਪੜ੍ਹੋ: ਕੀ ਸੁਲਝੇਗਾ ਪੰਜਾਬ ਕਾਂਗਰਸ ਦਾ ਕਲੇਸ਼? ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨਾਲ ਅੱਜ ਕਰਨਗੇ ਮੁਲਾਕਾਤ
ਦੱਸ ਦੇਈਏ ਕਿ ਇਸ ਤੋਂ ਬਾਅਦ ਲੈਬ ਵਿੱਚ ਕੰਮ ਕਰਨ ਵਾਲੇ ਵਿਗਿਆਨੀਆਂ ਦੀ ਵੀ ਤਾਰੀਫ਼ ਕੀਤੀ ਗਈ ਹੈ । ਇਹ ਕਿਹਾ ਗਿਆ ਹੈ ਕਿ ਇਨ੍ਹਾਂ ਵਿਗਿਆਨੀਆਂ ਦੇ ਕੰਮ ਦੇ ਕਾਰਨ ਹੀ ਵਾਇਰਸ ਦਾ ਪਤਾ ਲਗਾਉਣਾ ਅਤੇ ਸਮਝਣਾ ਸੌਖਾ ਹੋਇਆ ਹੈ। ਨਾਲ ਹੀ ਦਵਾਈ ਅਤੇ ਟੀਕੇ ਬਾਰੇ ਖੋਜ ਵਿੱਚ ਵੀ ਸਹਾਇਤਾ ਕੀਤੀ ਹੈ। ਜਿਸ ਕਾਰਨ ਲਾਗ ‘ਤੇ ਕਾਬੂ ਪਾਇਆ ਗਿਆ । CAS ਨੇ ਸ਼ੀ ਝਾਂਗਲੀ ਨੂੰ ਖੋਜ ਸਮੂਹ ਦਾ ਸਭ ਤੋਂ ਵੱਧ ਯੋਗਦਾਨ ਦੇਣ ਵਾਲਾ ਨਾਮ ਦੱਸਿਆ ਹੈ। ਝੇਂਗਲੀ ਕਈ ਦਹਾਕਿਆਂ ਤੋਂ ਚਮਗਿਦੜਾਂ ਵਿੱਚ ਕੋਰੋਨਾ ਵਾਇਰਸ ‘ਤੇ ਅਧਿਐਨ ਕਰ ਰਹੀ ਹੈ।