ਚੀਨ ਦੇ ਸਾਊਥ ਚਾਈਨਾ ਸੀ ਵਿਚ ਆਪਣੇ ਦਬਦਬੇ ਨੂੰ ਵਧਾਉਣ ਲਈ ਨਵਾਂ ਮੈਰੀਟਾਈਮ ਕਾਨੂੰਨ ਬਣਾਇਆ ਹੈ। ਇਸ ਮੁਤਾਬਕ ਜੇਕਰ ਕੋਈ ਵੀ ਵਿਦੇਸ਼ੀ ਖੇਤਰ ਵਿਚ ਬਿਨਾਂ ਇਜਾਜ਼ਤ ਦੇ ਦਾਖਲ ਹੁੰਦਾ ਹੈ ਤਾਂ ਚੀਨ ਦੇ ਕੋਸਟ ਗਾਰਡ ਉਸ ਨੂੰ ਹਿਰਾਸਤ ਵਿਚ ਲੈ ਸਕਦੇ ਹਨ। ਇਹ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ।
ਅਲਜਜੀਰਾ ਮੁਤਾਬਕ ਦੱਖਣੀ ਚੀਨ ਸਾਗਰ ਵਿਚ ਘੁਸਪੈਠ ਦੇ ਗਭੀਰ ਮਾਮਲਿਆਂ ਵਿਚ ਚੀਨ ਮੁਲਜ਼ਮ ਨੂੰ 60 ਦਿਨਾਂ ਤੱਕ ਬਿਨਾਂ ਟ੍ਰਾਇਲ ਦੇ ਹਿਰਾਸਤ ਵਿਚ ਰੱਖ ਸਕੇਗਾ। ਚੀਨ ਪੂਰੇ ਸਾਊਥ ਚਾਈਨ ਸੀ ਨੂੰ ਆਪਣਾ ਹਿੱਸਾ ਦੱਸਦਾ ਹੈ ਜਦੋਂ ਕਿ ਸਾਊਥ ਏਸ਼ੀਆ ਦੇ ਕਈ ਦੇਸ਼ ਜਿਵੇਂ ਫਿਲੀਪੀਂਸ, ਵੀਅਤਨਾਮ, ਇੰਡੋਨੇਸ਼ੀਆ ਵੀ ਇਸ ‘ਤੇ ਆਪਣਾ ਦਾਅਵਾ ਕਰਦੇ ਹਨ।
ਸਾਊਥ ਚਾਈਨਾ ਸੀ ਵਿਚ ਵਿਵਾਦ ਨੂੰ ਦੇਖਦੇ ਹੋਏ ਚੀਨ ਨੇ ਇਲਾਕੇ ਵਿਚ ਨਿਗਰਾਨੀ ਲਈ ਆਪਣੀਆਂ ਕਈ ਬੋਟਸ ਤੇ ਕੋਸਟਗਾਰਡ ਨੂੰ ਤਾਇਨਾਤ ਕੀਤਾ ਹੋਇਆ ਹੈ। ਪਿਛਲੇ ਕੁਝ ਸਾਲਾਂ ਵਿਚ ਖੇਤਰ ਵਿਚ ਫਿਲੀਪੀਂਸ ਤੇ ਚੀਨ ਦੀ ਵੇਸਲ ਦੀ ਮੌਜੂਦਗੀ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚ ਤਣਾਅ ਵੀ ਰਿਹਾ ਹੈ। ਚੀਨ ਦੇ ਨਵੇਂ ਕਾਨੂੰਨ ‘ਤੇ ਫਿਲੀਪੀਂਸ ਦੇ ਰਾਸ਼ਟਰਪਤੀ ਫਰਦੀਨਾਂਦ ਮਾਰਕੋਸ ਨੇ ਕਿਹਾ ਕਿ ਇਹ ਕਾਫੀ ਚਿੰਤਾਜਨਕ ਹੈ। ਦੂਜੇ ਪਾਸੇ ਫਿਲੀਪੀਂਸ ਦੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਉਸ ਨੇ ਯੂਐੱਨ ਵਿਚ ਸਾਊਥ ਚਾਈਨਾ ਸੀ ‘ਤੇ ਆਪਣੇ ਦਾਅਵੇ ਨਾਲ ਜੁੜੇ ਕਾਨੂੰਨੀ ਦਸਤਾਵੇਜ਼ ਜਮ੍ਹਾ ਕੀਤੇ ਹਨ।
ਚੀਨ ਦੇ ਨਵੇਂ ਕਾਨੂੰਨ ਦੇ ਬਾਅਦ ਫਿਲੀਪੀਂਸ ਨੇ ਕਿਹਾ ਕਿ ਉਹ ਦੱਖਣ ਚੀਨ ਸਾਗਰ ਵਿਚ ਆਪਣੇ ਮਛੇਰਿਆਂ ਦੀ ਰੱਖਿਆ ਲਈ ਜ਼ਰੂਰੀ ਕਦਮ ਚੁੱਕਣਗੇ। ਨਾਲ ਹੀ ਉਨ੍ਹਾਂ ਨੇ ਮਛੇਰਿਆਂ ਨੂੰ ਕਿਹਾ ਕਿ ਉਹ ਚੀਨ ਦੇ ਕਾਨੂੰਨ ਤੋਂ ਡਰੇ ਬਿਨਾਂ ਦੇਸ਼ ਦੀ ਸਮੁੰਦਰੀ ਸੀਮਾ ਵਿਚ ਆਪਣਾ ਕੰਮ ਕਰਦੇ ਰਹਿ ਸਕਦੇ ਹਨ। ਦਰਅਸਲ ਸਾਊਥ ਚਾਈਨਾ ਸੀ ਵਿਚ ਮੌਜੂਦ ਚੀਨ ਦੇ ਕੋਸਟਗਾਰਡ ਅਕਸਰ ਫਿਲੀਪੀਂਸ ਦੇ ਵੇਸਲ ‘ਤੇ ਵਾਟਰ ਕੈਨਨ ਨਾਲ ਪਾਣੀ ਪਾਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਦੋਵੇਂ ਦੇਸ਼ਾਂ ਦੇ ਸੈਨਿਕਾਂ ਵਿਚ ਝੜਪ ਵੀ ਹੋਈ ਹੈ, ਜਿਸ ਵਿਚ ਫਿਲੀਪੀਂਸ ਦੇ ਸੈਨਿਕ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ : ਅਮਰੀਕਾ : ਝੂਲੇ ‘ਚ ਖਰਾਬੀ ਕਾਰਨ ਅੱਧੇ ਘੰਟੇ ਤੱਕ ਹਵਾ ‘ਚ ਉਲਟੇ ਲਟਕੇ 30 ਲੋਕ, ਵੱਡਾ ਹਾ/ਦਸਾ ਹੋਣੋਂ ਟਲਿਆ
ਇਸ ਤੋਂ ਪਿਛਲੇ ਸਾਲ 22 ਅਕਤੂਬਰ ਨੂੰ ਚੀਨ ਦੇ ਇਕ ਕੋਸਟ ਗਾਰਡਸ਼ਿਪ ਨੇ ਫਿਲੀਪੀਂਸ ਦੇ ਕੋਸਟ ਗਾਰਡਸ਼ਿਪ ਨੂੰ ਟੱਕਰ ਮਾਰ ਦਿੱਤੀ ਸੀ। ਦੂਜੇ ਪਾਸੇ ਸਤੰਬਰ ਵਿਚ ਬੀਜਿੰਗ ਨੇ ਸਾਊਥ ਚਾਈਨਾ ਸੀ ਵਿਚ ਫਿਲੀਪੀਂਸ ਦੇ ਮੱਛੀ ਫੜਨ ਵਾਲੇ ਜਹਾਜ਼ਾਂ ਨੂੰ ਰੋਕਣ ਲਈ ਸਕਾਰਬੋਰੋ ਸ਼ੋਲ ਇਲਾਕੇ ਵਿਚ ਫਲੋਟਿੰਗ ਬੈਰੀਅਰ ਲਗਾਏ ਸਨ। ਹਾਲਾਂਕਿ ਬਾਅਦ ਵਿਚ ਫਿਲੀਪੀਂਸ ਨੇ ਇਸ ਨੂੰ ਤੋੜ ਦਿੱਤਾ ਸੀ।