ਰੂਸ ਤੇ ਯੂਕਰੇਨ ਵਿਚਾਲੇ 21 ਵੇਂ ਦਿਨ ਵੀ ਜੰਗ ਜਾਰੀ ਹੈ। ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੇ ਗਏ ਹਨ। ਇਸੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਆਪਣੇ ਭਾਵੁਕ ਭਾਸ਼ਣ ਵਿੱਚ ਕੈਨੇਡਾ ਤੋਂ ਮਦਦ ਦੀ ਅਪੀਲ ਕੀਤੀ ਹੈ। ਜੇਲੇਂਸਕੀ ਨੇ ਕੈਨੇਡੀਅਨ ਲੋਕਾਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਵਿਚਾਲੇ ਬੰਬਾਂ ਦੇ ਡਿੱਗਣ ਦੀ ਕਲਪਨਾ ਕਰਨ ਲਈ ਕਿਹਾ। ਉਨ੍ਹਾਂ ਨੇ ਕੈਨੇਡਾ ਦੀ ਸੰਸਦ ਅਤੇ ਸਰਕਾਰ ਨੂੰ ਰੂਸ ‘ਤੇ ਵਾਧੂ ਆਰਥਿਕ ਅਤੇ ਫ਼ੌਜੀ ਦਬਾਅ ਪਾਉਣ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ਜੇਲੇਂਸਕੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸੰਸਦ ਮੈਂਬਰਾਂ ਨੂੰ ਯੂਕ੍ਰੇਨ ਉੱਤੇ ਨੋ-ਫਲਾਈ ਜ਼ੋਨ ਬਣਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਜਸਟਿਨ, ਕੀ ਤੁਸੀਂ ਉਸ ਸਥਿਤੀ ਦੀ ਕਲਪਨਾ ਕਰ ਸਕਦੇ ਹੋ, ਜਦੋਂ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਗੰਭੀਰ ਧਮਾਕਿਆਂ, ਹਵਾਈ ਅੱਡੇ ਤੇ ਬੰਬਾਰੀ, ਓਟਾਵਾ ਹਵਾਈ ਅੱਡੇ ਤੇ ਬੰਬਾਰੀ ਦੀਆਂ ਆਵਾਜ਼ਾਂ ਨੂੰ ਸੁਣਨਾ ਪਏ। ਜਦੋਂ ਤੁਹਾਨੂੰ ਰੋਜ਼ਾਨਾ ਜ਼ਖ਼ਮੀਆਂ ਦੀ ਗਿਣਤੀ ਬਾਰੇ ਜਾਣਕਾਰੀ ਮਿਲੇ।”
ਇਹ ਵੀ ਪੜ੍ਹੋ: ਪੰਜਾਬ ਦੇ ਅੱਜ ਤੋਂ ਨਵੇਂ CM ਬਣੇ ਭਗਵੰਤ ਮਾਨ, ਗਵਰਨਰ ਨੇ ਬੀ. ਐੱਲ. ਪੁਰੋਹਿਤ ਨੇ ਚੁਕਾਈ ਸਹੁੰ
ਇਸ ਤੋਂ ਅੱਗੇ ਜੇਲੇਂਸਕੀ ਨੇ ਕਿਹਾ, ਕੀ ਤੁਸੀਂ ਉਸ ਸਥਿਤੀ ਦੇ ਬਾਰੇ ਵਿਚ ਸੋਚ ਸਕਦੇ ਹੋ, ਜਦੋਂ ਟੋਰਾਂਟੋ ਵਿੱਚ ਪ੍ਰਸਿੱਧ ਸੀ.ਐੱਨ. ਟਾਵਰ ਤੇ ਰੂਸੀ ਬੰਬਾਂ ਨੂੰ ਸੁੱਟਿਆ ਜਾਵੇ, ਪਰ ਇਹ ਸਾਡੀ ਹਕੀਕਤ ਹੈ। ਉਨ੍ਹਾਂ ਨੇ ਕੈਨੇਡਾ ਦਾ ਉਸ ਦੇ ਮਨੁੱਖੀ ਅਤੇ ਫ਼ੌਜੀ ਸਮਰਥਨ ਲਈ ਧੰਨਵਾਦ ਕੀਤਾ ਅਤੇ ਦੇਸ਼ ਨੂੰ ਇੱਕ ਮਜ਼ਬੂਤ ਸਹਿਯੋਗੀ ਦੱਸਿਆ। ਜੇਲੇਂਸਕੀ ਦੀ ਵੀਡੀਓ ਨੂੰ ਕੈਨੇਡੀਅਨ ਸੰਸਦ ਵਿੱਚ ਇੱਕ ਵੱਡੇ ਪਰਦੇ ‘ਤੇ ਪੇਸ਼ ਕੀਤਾ ਗਿਆ ਸੀ।
ਦੱਸ ਦੇਈਏ ਕਿ ਕੈਨੇਡਾ ਨੇ ਯੂਕਰੇਨ ‘ਤੇ ਯੁੱਧ ਛੱਡਣ ‘ਤੇ ਰੂਸ ਖਿਲਾਫ਼ ਕਈ ਪਾਬੰਦੀਆਂ ਲਗਾਈਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਉਨ੍ਹਾਂ ਨੇ 15 ਰੂਸੀ ਅਧਿਕਾਰੀਆਂ ‘ਤੇ ਗੰਭੀਰ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਵਿੱਚ ਸਰਕਾਰੀ ਤੇ ਫੌਜੀ ਇਲੀਟ ਸ਼ਾਮਿਲ ਹਨ, ਜੋ ਇਸ ਯੁੱਧ ਵਿੱਚ ਸ਼ਾਮਿਲ ਹਨ। ਟਰੂਡੋ ਨੇ ਕਿਹਾ ਕਿ ਕੈਨੇਡਾ ਵੱਲੋਂ ਪਾਬੰਦੀ ਵਾਲੇ ਰੂਸੀ ਵਿਅਕਤੀਆਂ ਤੇ ਸੰਸਥਾਵਾਂ ਦੀ ਕੁੱਲ ਗਿਣਤੀ ਵੱਧ ਕੇ 500 ਤੱਕ ਪਹੁੰਚ ਗਈ ਹੈ। ਉੱਥੇ ਹੀ ਦੂਜੇ ਪਾਸੇ ਰੂਸ ਵੱਲੋਂ ਟਰੂਡੋ ਸਣੇ ਕੈਨੇਡਾ ਦੇ ਕਈ ਨੇਤਾਵਾਂ ‘ਤੇ ਪਾਬੰਦੀ ਲਗਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: