ਸੰਗੀਤ ਦੀ ਦੁਨੀਆ ਦੇ ਲਈ ਸਭ ਤੋਂ ਵੱਡੇ ਪੁਰਸਕਾਰ ਗ੍ਰੈਮੀ ਐਵਾਰਡ ਦਾ ਆਯੋਜਨ ਅਮਰੀਕਾ ਵਿੱਚ ਹੋਇਆ। ਇਸ ਐਵਾਰਡ ਸਮਾਗਮ ਵਿੱਚ ਹਾਲੀਵੁੱਡ ਦੇ ਕਈ ਸਿਤਾਰਿਆਂ ਨੇ ਆਪਣੀ ਸ਼ਿਰਕਤ ਕੀਤੀ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਂਸਕੀ ਨੇ ਗ੍ਰੈਮੀ ਦੇ ਸਟੇਜ ਤੋਂ ਇੱਕ ਅਪੀਲ ਕਰਦਿਆਂ ਦੁਨੀਆ ਨੂੰ ਕਿਹਾ ਕਿ ਸਾਡਾ ਕਿਸੇ ਵੀ ਤਰ੍ਹਾਂ ਸਮਰਥਨ ਕਰੋ, ਪਰ ਕੋਈ ਵੀ ਚੁੱਪ ਨਾ ਰਹੇ । ਦਰਅਸਲ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਐਤਵਾਰ ਨੂੰ ਸੰਯੁਕਤ ਰਾਜ ਵਿੱਚ ਗ੍ਰੈਮੀ ਅਵਾਰਡਸ ਵਿੱਚ ਪ੍ਰਸਾਰਿਤ ਇੱਕ ਵੀਡੀਓ ਵਿੱਚ ਦਿਖਾਈ ਦਿੱਤੇ ਅਤੇ ਦਰਸ਼ਕਾਂ ਨੂੰ ਯੂਕਰੇਨੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ।
ਉਸ ਦਾ ਸੰਦੇਸ਼ ਜੌਨ ਲੀਜੈਂਡ ਅਤੇ ਯੂਕਰੇਨੀ ਕਵੀ ਲਿਊਬਾ ਯਾਕਿਮਚੱਕ ਦੀ ਪਰਫਾਰਮੈਂਸ ਤੋਂ ਪਹਿਲਾਂ ਉਨ੍ਹਾਂ ਦਾ ਇਹ ਸੰਦੇਸ਼ ਪ੍ਰਸਾਰਿਤ ਕੀਤਾ ਗਿਆ ਸੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਸੰਗੀਤ ਦੇ ਉਲਟ ਹੋਰ ਕੀ ਹੈ? ਬਰਬਾਦ ਹੋਏ ਸ਼ਹਿਰਾਂ ਅਤੇ ਮਾਰੇ ਗਏ ਲੋਕਾਂ ਦੀ ਚੁੱਪੀ ।” ਉਨ੍ਹਾਂ ਨੇ ਅੱਗੇ ਕਿਹਾ ਕਿ ਮੌਨ ਨੂੰ ਆਪਣੇ ਸੰਗੀਤ ਨਾਲ ਭਰੋ । ਇਸ ਨੂੰ ਅੱਜ ਹੀ ਭਰੋ, ਸਾਡੀ ਕਹਾਣੀ ਸੁਣਾਉਣ ਲਈ। ਕਿਸੇ ਵੀ ਤਰ੍ਹਾਂ ਸਾਡਾ ਸਮਰਥਨ ਕਰੋ। ਪਰ ਕੋਈ ਵੀ ਚੁੱਪ ਨਾ ਰਹੇ । ਫਿਰ ਸ਼ਾਂਤੀ ਆਵੇਗੀ।
ਇਹ ਵੀ ਪੜ੍ਹੋ: ਅਮਰੀਕਾ : ਕੈਲੀਫੋਰਨੀਆ ਦੇ ਭੀੜ-ਭੜੱਕੇ ਵਾਲੇ ਇਲਾਕੇ ‘ਚ ਅੰਨ੍ਹੇਵਾਹ ਫਾਇਰਿੰਗ, 6 ਮੌਤਾਂ, 9 ਜ਼ਖਮੀ
ਉਨ੍ਹਾਂ ਕਿਹਾ ਕਿ ਸਾਡੇ ਅਜ਼ੀਜ਼ਾਂ ਨੂੰ ਨਹੀਂ ਪਤਾ ਕਿ ਅਸੀਂ ਦੁਬਾਰਾ ਇਕੱਠੇ ਹੋਵਾਂਗੇ ਜਾਂ ਨਹੀਂ। ਜੰਗ ਸਾਨੂੰ ਇਹ ਚੁਣਨ ਦੀ ਇਜਾਜ਼ਤ ਨਹੀਂ ਦਿੰਦੀ ਕਿ ਕੌਣ ਬਚੇਗਾ ਅਤੇ ਕੌਣ ਸਦੀਵੀ ਚੁੱਪ ਵਿੱਚ ਰਹੇਗਾ। ਸਾਡੇ ਸੰਗੀਤਕਾਰ ਜ਼ਖਮੀਆਂ ਦੇ ਲਈ ਗਾਉਂਦੇ ਹਨ। ਅਸੀਂ ਆਜ਼ਾਦੀ ਦੀ ਰੱਖਿਆ ਕਰਦੇ ਹਾਂ। ਅਸੀਂ ਜਿਊਣ ਲਈ, ਪਿਆਰ ਕਰਨ ਲਈ, ਆਵਾਜ਼ ਲਈ. ਸਾਡੀ ਧਰਤੀ ‘ਤੇ, ਅਸੀਂ ਰੂਸ ਨਾਲ ਲੜ ਰਹੇ ਹਾਂ। ਜੋ ਆਪਣੇ ਬੰਬਾਂ ਨਾਲ ਭਿਆਨਕ ਚੁੱਪੀ ਲਿਆਉਂਦਾ ਹੈ। ਮਰੀ ਹੋਈ ਚੁੱਪੀ, ਉਨ੍ਹਾਂ ਨੇ ਯੂਕਰੇਨੀ ਸ਼ਹਿਰਾਂ ਦਾ ਨਾਮ ਲੈ ਕੇ ਆਪਣੇ ਭਾਸ਼ਣ ਦੀ ਸਮਾਪਤੀ ਕੀਤੀ।
ਵੀਡੀਓ ਲਈ ਕਲਿੱਕ ਕਰੋ -: