ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕਰਨਾ ਜਾਰੀ ਹੈ। ਰੂਸ ਵੱਲੋਂ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਤਬਾਹੀ ਮਚਾਈ ਗਈ ਹੈ, ਜਿਨ੍ਹਾਂ ਵਿੱਚੋਂ ਮਾਰੀਓਪੋਲ ਇੱਕ ਹੈ। ਰੂਸੀ ਫੌਜ ਵੱਲੋਂ ਮਾਰੀਓਪੋਲ ਵਿੱਚ ਇਨੀ ਜ਼ਿਆਦਾ ਤਬਾਹੀ ਮਚਾਈ ਗਈ ਹੈ ਕਿ ਹਰ ਪਾਸੇ ਲਾਸ਼ਾਂ ਹੀ ਦਿਖਾਈਦੇ ਰਹੀਆਂ ਹਨ। ਰੂਸੀ ਫੌਜ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਬੁਚਾ ਵਿੱਚ ਹੋ ਰਹੇ ਕਤਲੇਆਮ ‘ਤੇ ਯੂਕਰੇਨੀ ਰਾਸ਼ਟਰਪਤੀ ਨੇ ਕਿਹਾ ਕਿ ਰੂਸੀ ਫੌਜ ਬੁਚਾ ਵਿਖੇ ਹੋਏ ਕਤਲੇਆਮ ਦੇ ਤਿੱਖੇ ਵਿਰੋਧ ਤੋਂ ਆਪਣੇ ਆਪ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿੱਚ ਅਜਿਹਾ ਕਰ ਰਹੀ ਹੈ। ਪਰ ਰੂਸੀ ਫੌਜ ਬੁਚਾ ਕਾਂਡ ਤੋਂ ਆਪਣੇ ਆਪ ਨੂੰ ਦੂਰ ਨਹੀਂ ਕਰ ਸਕੇਗੀ।
ਇਸ ਵਿਚਾਲੇ ਯੂਰਪੀਅਨ ਯੂਨੀਅਨ ਦੇ ਮੁਖੀ ਉਰਸਾ ਵੈਨ ਡੇਰ ਲੀਨ ਅਤੇ ਵਿਦੇਸ਼ ਮੰਤਰੀ ਜੋਸੇਪ ਬੋਰੇਲ ਸ਼ੁੱਕਰਵਾਰ ਨੂੰ ਕੀਵ ਪਹੁੰਚੇ। ਉਨ੍ਹਾਂ ਨੇ ਬੁਚਾ ਜਾ ਕੇ ਰੂਸੀ ਫੌਜ ਦੇ ਕਤਲੇਆਮ ਦੇ ਸਬੂਤ ਦੇਖੇ। ਲਿਏਨ ਨੇ ਕਿਹਾ ਕਿ ਬੁਚਾ ਕਾਂਡ ਤੋਂ ਰੂਸੀ ਫੌਜ ਦਾ ਵਹਿਸ਼ੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ। ਲਿਓਨ ਨੇ ਯੂਕਰੇਨ ਨੂੰ ਜਲਦੀ ਹੀ ਈਯੂ ਦੀ ਮੈਂਬਰਸ਼ਿਪ ਮਿਲਣ ਦਾ ਭਰੋਸਾ ਵੀ ਦਿੱਤਾ ਹੈ।
ਰੂਸੀ ਡਿਪਲੋਮੈਟਾਂ ਦੇ ਕੱਢੇ ਜਾਣ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਸ਼ੁੱਕਰਵਾਰ ਨੂੰ ਜਾਪਾਨ ਸਰਕਾਰ ਨੇ ਦੇਸ਼ ਵਿੱਚ ਮੌਜੂਦ ਅੱਠ ਰੂਸੀ ਡਿਪਲੋਮੈਟਾਂ ਨੂੰ ਵੀ ਕੱਢ ਦਿੱਤਾ। ਹਾਲ ਹੀ ਦੇ ਦਿਨਾਂ ਵਿੱਚ ਫਰਾਂਸ, ਜਰਮਨੀ ਸਮੇਤ ਅੱਧੀ ਦਰਜਨ ਤੋਂ ਵੱਧ ਦੇਸ਼ਾਂ ਨੇ ਰੂਸੀ ਡਿਪਲੋਮੈਟਾਂ ਨੂੰ ਕੱਢਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਚੈੱਕ ਗਣਰਾਜ ਨੇ ਯੁੱਧ ਵਿੱਚ ਯੂਕਰੇਨ ਦੀ ਸਹਾਇਤਾ ਲਈ ਟੈਂਕਾਂ, ਰਾਕੇਟ ਲਾਂਚਰਾਂ, ਹਾਵਿਤਜ਼ਰਾਂ ਅਤੇ ਬਖਤਰਬੰਦ ਵਾਹਨਾਂ ਦਾ ਇੱਕ ਕਾਫਲਾ ਭੇਜਿਆ ਹੈ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”