ਅੱਜ ਰੂਸ-ਯੂਕਰੇਨ ਯੁੱਧ ਦਾ 32ਵਾਂ ਦਿਨ ਹੈ। ਰੂਸ ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਲਗਾਤਾਰ ਬੰਬਾਰੀ ਕਰ ਰਿਹਾ ਹੈ। ਇਸ ਬੰਬਾਰੀ ਨਾਲ ਯੂਕਰੇਨ ਦੇ ਕਈ ਸ਼ਹਿਰ ਬਰਬਾਦ ਹੋ ਗਏ ਹਨ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਉਹ ਯੂਕਰੇਨੀ ਲੋਕਾਂ ਵਿੱਚ ਰੂਸ ਪ੍ਰਤੀ ਡੂੰਘੀ ਨਫਰਤ ਦੇ ਬੀਜ ਬੋਅ ਰਿਹਾ ਹੈ । ਜ਼ੇਲੇਂਸਕੀ ਨੇ ਕਿਹਾ ਕਿ ਤੋਪਾਂ ਨਾਲ ਕੀਤੇ ਜਾ ਰਹੇ ਹਮਲਿਆਂ ਅਤੇ ਹਵਾਈ ਬੰਬਾਰੀ ਕਾਰਨ ਸ਼ਹਿਰ ਮਲਬੇ ਵਿੱਚ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਨਾਗਰਿਕ ਮਾਰੇ ਜਾ ਰਹੇ ਹਨ ਅਤੇ ਹੋਰ ਲੋਕ ਆਸਰਾ ਲੱਭ ਰਹੇ ਹਨ ਅਤੇ ਬਚਣ ਲਈ ਭੋਜਨ ਅਤੇ ਪਾਣੀ ਦੀ ਭਾਲ ਕਰ ਰਹੇ ਹਨ।
ਜ਼ੇਲੇਂਸਕੀ ਨੇ ਸ਼ਨੀਵਾਰ ਦੇਰ ਰਾਤ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਤੁਸੀਂ ਹਰ ਉਹ ਚੀਜ਼ ਕਰ ਰਹੇ ਹੋ ਜਿਸ ਨਾਲ ਸਾਡੇ ਲੋਕ ਖੁਦ ਰੂਸੀ ਭਾਸ਼ਾ ਦਾ ਤਿਆਗ ਕਰ ਦੇਣਗੇ ਕਿਉਂਕਿ ਰੂਸੀ ਭਾਸ਼ਾ ਹੁਣ ਸਿਰਫ ਤੁਹਾਡੇ, ਤੁਹਾਡੇ ਵੱਲੋਂ ਕੀਤੇ ਗਏ ਧਮਾਕਿਆਂ ਅਤੇ ਤੁਹਾਡੇ ਵੱਲੋਂ ਕੀਤੇ ਗਏ ਕਤਲਾਂ ਅਤੇ ਅਪਰਾਧਾਂ ਨਾਲ ਜੁੜੀ ਰਹੇਗੀ।
ਇਹ ਵੀ ਪੜ੍ਹੋ: ‘MLA ਬਣਨਾ ਸੇਵਾ ਆ, ਪੈਨਸ਼ਨ ਲੈਣਾ ਸਿਰਫ਼ ਨੌਕਰੀ ਵਾਲਿਆਂ ਦਾ ਹੱਕ’- ਪ੍ਰਕਾਸ਼ ਸਿੰਘ ਬਾਦਲ
ਯੂਕਰੇਨ ‘ਤੇ ਰੂਸੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਰੂਸੀ ਰਾਕੇਟ ਨੇ ਸ਼ਨੀਵਾਰ ਨੂੰ ਪੱਛਮੀ ਯੂਕਰੇਨ ਦੇ ਸ਼ਹਿਰ ਲਵੀਵ ‘ਤੇ ਹਮਲਾ ਕੀਤਾ ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਗੁਆਂਢੀ ਪੋਲੈਂਡ ਦੇ ਦੌਰੇ ‘ਤੇ ਸਨ। ਰੂਸ ਨੇ ਦਾਅਵਾ ਕੀਤਾ ਹੈ ਕਿ ਉਹ ਦੇਸ਼ ਦੇ ਪੂਰਬ ‘ਤੇ ਹਮਲਿਆਂ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਪਰ ਲਵੀਵ ‘ਤੇ ਹਮਲੇ ਨੇ ਯਾਦ ਦਿਵਾਇਆ ਕਿ ਮਾਸਕੋ ਯੂਕਰੇਨ ਵਿੱਚ ਕਿਤੇ ਵੀ ਹਮਲਾ ਕਰ ਸਕਦਾ ਹੈ । ਰੂਸੀ ਹਮਲੇ ਵਿੱਚ ਇੱਕ ਤੇਲ ਕੰਪਨੀ ਦਾ ਇੱਕ ਹਿੱਸਾ ਸੜ ਗਿਆ ।
ਵੀਡੀਓ ਲਈ ਕਲਿੱਕ ਕਰੋ -: