ਲੁਧਿਆਣਾ ਦੇ ਗਿਆਸਪੁਰਾ ਵਿੱਚ ਹੋਏ ਗੈਸ ਲੀਕ ਕਾਂਡ ਮਾਮਲੇ ਵਿੱਚ ਸ਼ੁੱਕਰਵਾਰ ਨੂੰ NGT ਦੇ ਮੈਂਬਰ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਕਈ ਫੈਕਟਰੀਆਂ ਵਿੱਚ ਦਬਿਸ਼ ਕਰਕੇ ਚੈਕਿੰਗ ਕੀਤੀ ਗਈ। ਇਲਾਕੇ ਵਿੱਚ ਸੀਵਰੇਜ ਦੇ ਸੈਂਪਲ ਲਏੇ ਗਏ। ਦੂਜੇ ਪਾਸੇ ਫੈਕਟਰੀ ਮਾਲਕਾਂ ਦਾ ਦੋਸ਼ ਹੈ ਕਿ ਘਟਨਾ ਦੇ ਸਮੇਂ ਆਰਤੀ ਕਲੀਨਿਕ ਚਲਾਉਣ ਵਾਲੇ ਕਪਿਲਾਸ਼ ਨੇ ਹੀ ਕੋਈ ਕੈਮੀਕਲ ਸੀਵਰੇਜ ਵਿੱਚ ਡਿਗਾਇਆ ਸੀ, ਜਿਸ ਦਾ ਖਮਿਆਜ਼ਾ ਉਹ ਲੋਕ ਅੱਜ ਤੱਕ ਭੁਗਤ ਰਹੇ ਹਨ।
ਇਸ ਮਾਮਲੇ ਵਿੱਚ NGT ਦੇ ਮੈਂਬਰਾਂ ਨੇ ਫੈਕਟਰੀ ਸੰਚਾਲਕਾਂ ਦੇ ਇਸ ਦੋਸ਼ ਨੂੰ ਬੇਬੁਨਿਆਦ ਦੱਸਿਆ। ਸੈਂਟਰਲ ਪਾਲਿਊਸ਼ਨ ਬੋਰਡ ਤੋਂ ਭਰਤ ਕੁਮਾਰ ਸ਼ਰਮਾ, ਮਨਿਸਟਰੀ ਆਫ ਦਿ ਐਨਵਾਇਰਨਮੈਂਟ ਤੋਂ ਰਾਜਾ ਰਾਮ, ਇੰਡੀਅਨ ਇੰਸਟੀਚਿਊਸ਼ਨ ਆਫ ਟੈਕਨਾਲੋਜੀ ਤੇ NDRF ਤੋਂ ਦੁਗਨ ਲਾਲ ਜਾਖੜ ਪਹੁੰਚੇ।
NGT ਦੀ ਟੀਮ ਨੇ ਨਵੇਂ ਸਿਰੇ ਤੋਂ ਇਸ ਮਾਮਲੇ ਦੀ ਜਾਂਚ ਸੁਰੂ ਕਰਵਾਈ ਹੈ। ਹਾਦਸੇ ਵੇਲੇ ਮੌਜੂਦ ਕੁਝ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ। ਦੱਸ ਦੇਈਏ ਕਿ 2 ਮਹੀਨੇ ਪਹਿਲਾਂ NGT ਪ੍ਰਸ਼ਾਸਨ ਵੱਲੋਂ ਬਣਾਈ ਜਾਂਚ ਕਮੇਟੀ ਦੀ ਜਾਂਚ ‘ਤੇ ਅਸੰਤੁਸ਼ਟੀ ਜ਼ਾਹਿਰ ਕੀਤੀ ਸੀ।
ਨਵੀਂ ਟੀਮ ਗੈਸ ਲੀਕ ਹੋਣ ਦੇ ਕਾਰਨਾਂ ਤੇ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਵਿੱਚ ਲੱਗੀ ਹੈ। ਜਿਸ ਜਗ੍ਹਾ ‘ਤੇ ਸਵੀਰਜੇ ਤੋਂ H2S ਗੈਸ ਦਾ ਰਿਸਾਅ ਹੋਇਆ ਸੀ ਉਸ ਏਰੀਆ ਵਿੱਚ ਕਈ ਅਜਿਹੀਆਂ ਇੰਡਸਟਰੀਆਂ ਚੱਲ ਰਹੀਆਂ ਹਨ ਜਿਨ੍ਹਾਂ ਦੇ ਕੋਲ ਟ੍ਰੀਟਮੈਂਟ ਪਲਾਂਟ ਤੱਕ ਨਹੀਂ ਹੈ। ਇਹ ਲੋਕ ਰਾਤ ਵੇਲੇ ਜਾਂ ਮੀਂਹ ਪੈਣ ‘ਤੇ ਕੈਮੀਕਲ ਵਾਲਾ ਪਾਣੀ ਸੀਵਰੇਜ ਵਿੱਚ ਰੋੜ ਦਿੰਦੇ ਹਨ।
ਇਹ ਵੀ ਪੜ੍ਹੋ : ਜਗਰਾਓਂ : ‘ਆਪ’ ਨੇਤਾ ਨੇ 15,000 ਦੀ ਰਿਸ਼ਵਤ ਲੈਂਦਾ BDPO ਦਬੋਚਿਆ, ਪਹਿਲਾਂ ਹੀ ਕਰ ਲਈ ਸੀ ਪੂਰੀ ਪਲਾਨਿੰਗ
ਦੱਸ ਦੇਈਏ ਕਿ 30 ਅਪ੍ਰੈਲ ਨੂੰ ਲੁਧਿਆਣਾ ‘ਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ 5 ਔਰਤਾਂ, 4 ਮਰਦ ਅਤੇ 2 ਬੱਚੇ ਸ਼ਾਮਲ ਹਨ। ਬੱਚਿਆਂ ਦੀ ਉਮਰ 10 ਅਤੇ 13 ਸਾਲ ਸੀ। ਇਹ ਹਾਦਸਾ ਸਵੇਰੇ 7.15 ਵਜੇ ਸ਼ਹਿਰ ਦੇ ਗਿਆਸਪੁਰਾ ਇੰਡਸਟਰੀਅਲ ਏਰੀਆ ਨੇੜੇ ਇੱਕ ਇਮਾਰਤ ਵਿੱਚ ਚੱਲ ਰਹੀ ਕਰਿਆਨੇ ਦੀ ਦੁਕਾਨ ਵਿੱਚ ਵਾਪਰਿਆ।
ਵੀਡੀਓ ਲਈ ਕਲਿੱਕ ਕਰੋ : –