ipl 2020 points table: ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਵਿੱਚ ਹਰ ਦਿਨ ਪੁਆਇੰਟ ਟੇਬਲ ਵਿੱਚ ਵੱਡੀਆਂ ਤਬਦੀਲੀਆਂ ਵੇਖੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਹੈਦਰਾਬਾਦ ਖਿਲਾਫ ਸੀਐਸਕੇ ਨੂੰ ਜਿੱਤ ਦਾ ਪੁਆਇੰਟ ਟੇਬਲ ਵਿੱਚ ਵੀ ਫਾਇਦਾ ਹੋਇਆ ਹੈ। ਧੋਨੀ ਦੀ ਟੀਮ ਹੁਣ ਅੱਠ ਮੈਚਾਂ ਵਿੱਚ ਤਿੰਨ ਜਿੱਤਾਂ ਦੇ ਨਾਲ ਇੱਕ ਸਥਾਨ ਉੱਪਰ ਚੜ੍ਹ ਕੇ ਛੇਵੇਂ ਨੰਬਰ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਹੈਦਰਾਬਾਦ ਦੀ ਟੀਮ ਪਹਿਲਾਂ ਦੀ ਤਰ੍ਹਾਂ ਪੰਜਵੇਂ ਸਥਾਨ ‘ਤੇ ਬਣੀ ਹੋਈ ਹੈ। ਹਾਲਾਂਕਿ ਰਾਜਸਥਾਨ ਰਾਇਲਜ਼ ਨੂੰ ਹੁਣ ਸੱਤਵੇਂ ਸਥਾਨ ‘ਤੇ ਜਾਣਾ ਪਿਆ ਹੈ। ਮੁੰਬਈ ਇੰਡੀਅਨਜ਼ ਦੀ ਟੀਮ 10 ਅੰਕ ਅਤੇ +1.327 ਰਨ ਰੇਟ ਨਾਲ 7 ਮੈਚਾਂ ਵਿੱਚੋਂ ਪੰਜ ਮੈਚ ਜਿੱਤ ਕੇ ਪਹਿਲੇ ਨੰਬਰ ‘ਤੇ ਬਣੀ ਹੋਈ ਹੈ। ਦੂਜੇ ਨੰਬਰ ‘ਤੇ ਦਿੱਲੀ ਕੈਪੀਟਲਸ ਵੀ ਸੱਤ ਮੈਚਾਂ ਵਿੱਚ 10 ਅੰਕਾਂ ਨਾਲ ਹੀ ਹੈ ਪਰ ਉਨ੍ਹਾਂ ਦਾ ਰਨ ਰੇਟ +1.038 ਹੈ। ਆਰਸੀਬੀ ਦੀ ਟੀਮ ਸੱਤ ਮੈਚਾਂ ਵਿੱਚ 10 ਅੰਕਾਂ ਅਤੇ -0.116 ਦੇ ਰਨ ਰੇਟ ਨਾਲ ਤੀਜੇ ਸਥਾਨ ‘ਤੇ ਹੈ। ਕੇਕੇਆਰ ਦੀ ਟੀਮ ਸੱਤ ਮੈਚਾਂ ਵਿੱਚ 8 ਅੰਕ ਅਤੇ -0.577 ਦੇ ਰਨ ਰੇਟ ਨਾਲ ਚੌਥੇ ਸਥਾਨ ‘ਤੇ ਹੈ।
ਦੂਜੇ ਪਾਸੇ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ 8 ਮੈਚਾਂ ਵਿੱਚ 6 ਅੰਕ ਅਤੇ +0.009 ਦੇ ਰਨ ਰੇਟ ਨਾਲ ਪੰਜਵੇਂ ਅਤੇ ਚੇਨਈ ਸੁਪਰ ਕਿੰਗਜ਼ ਦੇ 8 ਮੈਚਾਂ ਵਿੱਚ 6 ਅੰਕ ਅਤੇ -0.390 ਦੇ ਰਨ ਰੇਟ ਦੇ ਨਾਲ 6 ਸਥਾਨ ‘ਤੇ ਹੈ। ਰਾਜਸਥਾਨ ਰਾਇਲਜ਼ ਦੇ ਸੱਤ ਮੈਚਾਂ ਵਿੱਚੋਂ 6 ਅੰਕ ਹਨ ਪਰ -0.872 ਦੇ ਰਨ ਰੇਟ ਦੇ ਕਾਰਨ ਸੱਤਵੇਂ ਸਥਾਨ ‘ਤੇ ਹੈ। ਸੱਤ ਮੈਚਾਂ ਵਿੱਚ ਸਿਰਫ ਦੋ ਅੰਕ ਹਾਸਿਲ ਕਰਨ ਵਾਲੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਅੱਠਵੇਂ ਸਥਾਨ ‘ਤੇ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਦਾ ਅੱਧਾ ਸਮਾਂ ਬੀਤ ਜਾਣ ਦੇ ਬਾਅਦ ਵੀ, ਓਰੇਂਜ ਕੈਪ ਅਤੇ ਪਰਪਲ ਕੈਪ ਦੀ ਸਥਿਤੀ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਕੇਐਲ ਰਾਹੁਲ 7 ਮੈਚਾਂ ਵਿੱਚ 387 ਦੌੜਾਂ ਬਣਾ ਕੇ ਓਰੇਂਜ ਕੈਪ ‘ਤੇ ਬਰਕਰਾਰ ਹੈ। ਇਸ ਦੇ ਨਾਲ ਹੀ ਰਬਾਡਾ ਨੇ ਪਰਲ ਕੈਪ ‘ਤੇ ਸੱਤ ਮੈਚਾਂ ਵਿੱਚ 17 ਵਿਕਟਾਂ ਨਾਲ ਕਬਜ਼ਾ ਕਰ ਕੇ ਰੱਖਿਆ ਹੈ।